ਚੇਨੱਈ, 1 ਅਕਤੂਬਰ (ਪੋਸਟ ਬਿਊਰੋ): ਸੁਪਰਸਟਾਰ ਰਜਨੀਕਾਂਤ ਨੂੰ 30 ਸਤੰਬਰ ਦੀ ਦੇਰ ਰਾਤ ਚੇਨੱਈ ਦੇ ਅਪੋਲੋ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਪੇਟ ਦਰਦ ਦੀ ਸਿ਼ਕਾਇਤ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਰਜਨੀਕਾਂਤ ਦੀ ਅੱਜ ਦਿਲ ਦੀ ਸਰਜਰੀ ਹੋਵੇਗੀ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ।
ਰਜਨੀਕਾਂਤ ਦੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੀ ਪਤਨੀ ਲਤਾ ਨੇ ਦੱਸਿਆ ਕਿ ਸਭ ਕੁਝ ਠੀਕ ਹੈ। ਰਜਨੀਕਾਂਤ ਦੀ ਸਿਹਤ ਪਿਛਲੇ ਕਈ ਸਾਲਾਂ ਵਿੱਚ ਕਈ ਵਾਰ ਵਿਗੜ ਚੁੱਕੀ ਹੈ। ਰਜਨੀਕਾਂਤ ਦਾ 2016 ਵਿੱਚ ਅਮਰੀਕਾ ਵਿੱਚ ਕਿਡਨੀ ਟਰਾਂਸਪਲਾਂਟ ਵੀ ਹੋਇਆ ਸੀ।