Welcome to Canadian Punjabi Post
Follow us on

10

October 2024
ਬ੍ਰੈਕਿੰਗ ਖ਼ਬਰਾਂ :
ਨਹੀਂ ਰਹੇ ਭਾਰਤ ਦੇ ਪ੍ਰਸਿੱਧ ਉਦਯੋਗਪਤੀ ਰਤਨ ਟਾਟਾ, 86 ਸਾਲ ਦੀ ਉਮਰ 'ਚ ਦਿਹਾਂਤ, ਸਰਕਾਰੀ ਸਨਮਾਨਾਂ ਨਾਲ ਦਿੱਤੀ ਜਾਵੇਗੀ ਅੰਤਿਮ ਵਿਦਾਇਗੀਮੁਸਕੋਕਾ `ਚ ਭਿਆਨਕ ਹਾਦਸੇ ਦੀ ਜਾਂਚ ਜਾਰੀ, ਇੱਕ ਔਰਤ ਦੀ ਹੋ ਗਈ ਸੀ ਮੌਤਕੈਲਗਰੀ ਵਿੱਚ ਛੁਰੇਬਾਜ਼ੀ ਦੀ ਘਟਨਾ ਵਿੱਚ 1 ਵਿਅਕਤੀ ਜ਼ਖਮੀ, ਹਸਪਤਾਲ ਦਾਖਲਕੈਲਗਰੀ ਆਟੋ ਡੀਲਰਸ਼ਿਪ `ਤੇ ਕਈ ਚੋਰੀ ਦੀਆਂ ਕਾਰਾਂ ਮਿਲੀਆਂ, ਇੱਕ ਮੁਲਜ਼ਮ ਕਾਬੂਦੋ ਟੀਟੀਸੀ ਬੱਸਾਂ ਦੀ ਹੋਈ ਟੱਕਰ, ਹਾਦਸੇ ਵਿਚ ਚੋਰੀ ਦੇ ਇੱਕ ਹੋਰ ਵਾਹਨ ਦੇ ਸ਼ਾਮਿਲ ਹੋਣ ਦੀ ਸੰਭਾਵਨਾਲਾਇਡਮਿਨਸਟਰ ਵਿੱਚ ਦੇਖਿਆ ਗਿਆ ਕੌਗਰਅਮਰੀਕੀ ਅਖਬਾਰ ਦੇ ਪੱਤਰਕਾਰ ਨੇ ਆਪਣੀ ਕਿਤਾਬ ਵਿਚ ਕੀਤਾ ਦਾਅਵਾ: ਟਰੰਪ ਨੇ ਪੁਤਿਨ ਨੂੰ ਭੇਜੀ ਸੀ ਕੋਰੋਨਾ ਟੈਸਟਿੰਗ ਕਿੱਟਫਰਾਂਸ ਨੇ ਲਾਦੇਨ ਦੇ ਬੇਟੇ ਨੂੰ ਦੇਸ਼ ਵਿਚੋਂ ਕੱਢਿਆ, ਪਿਤਾ ਦੇ ਜਨਮਦਿਨ ਮੌਕੇ ਪਿਤਾ ਦੀ ਕੀਤੀ ਸੀ ਤਾਰੀਫ
 
ਨਜਰਰੀਆ

ਇੱਕੋ ਭਾਰਤ ਅੰਦਰ ਵੱਸਦੇ ਕਈ ਭਾਰਤਾਂ ਵਿੱਚ ਇਹ ਕੁਝ ਵੀ ਹੁੰਦੈ

September 30, 2024 06:48 AM

-ਜਤਿੰਦਰ ਪਨੂੰ
ਜਦੋਂ ਕਦੇ ਆਪਣੇ ਦੇਸ਼ ਦੇ ਹਾਲਾਤ ਉੱਤੇ ਨਜ਼ਰ ਮਾਰਦਾ ਹਾਂ ਤਾਂ ਮੈਨੂੰ ਇਹ ਜਾਪਣ ਲੱਗਦਾ ਹੈ ਕਿ ਮੈਂ ਭਾਰਤਦਾ ਨਹੀਂ, ਸਗੋਂ ਇੱਕੋਭਾਰਤ ਅੰਦਰ ਕਈ ਭਾਰਤਾਂ ਵਾਲੇ ਦੇਸ਼ ਦਾ ਨਾਗਰਿਕ ਹਾਂ। ਹਾਲਾਤ ਸੁਖਾਵੇਂ ਹੋਣ ਅਤੇ ਸਮੁੱਚੇ ਭਾਰਤੀ ਲੋਕ ਮਿਲ ਕੇ ਹਰ ਸਾਲ ਅੱਗੇ ਵੱਲ ਕਦਮ ਵਧਾਉਂਦੇ ਦਿੱਸਣ ਤਾਂ ਇੱਕੋ ਭਾਰਤ ਵਿੱਚਕਈ ਭਾਰਤ ਹੋਣਾ ਬੜੇ ਵੱਡੇ ਮਾਣ ਦੀ ਗੱਲ ਹੋ ਸਕਦੀ ਹੈ, ਪਰ ਜੇ ਇਸ ਇੱਕੋ ਦੇਸ਼ ਵਿੱਚ ਦਿੱਸਦਾ ਹਰ ਵੱਖਰਾ ਭਾਰਤ ਹਰ ਦੂਸਰੇ ਭਾਰਤ ਤੋਂ ਉਲਟ ਦਿਸ਼ਾ ਵੱਲਮੂੰਹ ਕਰੀ ਖੜਾ ਹੋਵੇ, ਇੱਕ ਦੂਸਰੇ ਦਾ ਰਸਤਾ ਕੱਟਦਾ ਤੇ ਝਗੜਦਾ ਹੋਵੇ ਤਾਂ ਖੁਸ਼ੀ ਨਹੀਂ ਹੋ ਸਕਦੀ। ਅਜੋਕੇ ਸਮੇਂ ਵਿੱਚ ਸਥਿਤੀ ਏਦਾਂ ਦੀ ਹੈ ਕਿ ਕੋਈ ਪਤਾ ਹੀ ਨਹੀਂ ਕਿ ਕਦੋਂ ਕਿੱਥੇ ਕਿਹੋ ਜਿਹਾਪੁਆੜਾ ਪੈ ਜਾਵੇ ਤੇ ਤੁਸੀਂ ਮੰਜ਼ਲ ਵੱਲ ਜਾਂਦੇ ਹੋਏ ਰਾਹ ਵਿੱਚ ਕਿਧਰੇ ਏਨੀ ਬੁਰੀ ਤਰ੍ਹਾਂ ਫਸ ਜਾਵੋ ਕਿ ਨਾ ਘਰ ਵਾਲਿਆਂ ਨਾਲ ਸੰਪਰਕ ਦਾ ਵਸੀਲਾ ਲੱਭੇ ਤੇ ਨਾ ਜਾਨ ਬਚਾ ਸਕਣ ਦੀ ਕੋਈ ਗਾਰੰਟੀ ਦੇਣ ਵਾਲੇ ਸਰਕਾਰ ਕਿਤੇ ਨਜ਼ਰ ਪੈਂਦੀ ਹੋਵੇ। ਇੰਦਰਾ ਗਾਂਧੀ ਦਾ ਕਤਲ ਹੋਣ ਮਗਰੋਂ ਸਿੱਖਾਂ ਨਾਲ ਇਹੋ ਕੁਝ ਇਸ ਦੇਸ਼ ਵਿੱਚ ਕਈ ਥਾਂਈਂ ਹੋਇਆ ਸੀ, ਗੁਜਰਾਤ, ਅਲੀਗੜ੍ਹ ਤੇ ਹੋਰ ਕਈ ਥਾਂਵਾਂ ਉੱਤੇ ਹੋਏ ਦੰਗਿਆਂ ਦੌਰਾਨ ਇਹੋ ਕੁਝ ਮੁਸਲਮਾਨਾਂ ਨਾਲ ਕਈ ਵਾਰ ਹੁੰਦਾ ਰਿਹਾ ਤੇ ਜੰਮੂ-ਕਸ਼ਮੀਰ ਅੰਦਰ ਕਈ ਵਾਰੀ ਇਹੋ ਜਿਹੇ ਹਾਲਾਤ ਬਣਦੇ ਰਹੇ ਹਨ ਕਿ ਹਿੰਦੂ ਭਾਈਚਾਰੇ ਦੇ ਲੋਕ ਫਸ ਜਾਂਦੇ ਰਹੇ ਹਨ। ਏਹੋ ਜਿਹੇ ਹਾਲਾਤ ਨੂੰ ਜਿਹੜੇ ਲੋਕਾਂ ਨੇ ਕਦੇ ਭੁਗਤਿਆ ਹੈ, ਇਨ੍ਹਾਂ ਦੀਮਾਰ ਸਿਰਫ ਉਹੀ ਜਾਣਦੇ ਹਨ, ਬਾਕੀ ਸਭ ਕਹਾਣੀਆਂ ਪਾਉਂਦੇ ਹਨ। ਇੱਕੋ ਭਾਰਤ ਵਿੱਚ ਕਈ ਭਾਰਤਾਂ ਦੀ ਇਸ ਤਸਵੀਰ ਦੀ ਗੱਲ ਸਿਰਫ ਧਰਮਾਂ ਤੱਕ ਸੀਮਤ ਨਹੀਂ, ਆਰਥਿਕ ਹਾਲਾਤ ਬਾਰੇ ਵੀ ਕਹਿਣ ਵਿੱਚ ਝਿਜਕ ਨਹੀਂ ਹੋ ਸਕਦੀ, ਸਮਾਜੀ ਬੁਰਾਈਆਂ ਅਤੇ ਚੰਗਿਆਈਆਂ ਦੇ ਮਾਮਲੇ ਵਿੱਚ ਵੀ ਵੱਡਾ ਵਖਰੇਵਾਂ ਲੱਭਦਾ ਹੈ।
ਨਰਿੰਦਰ ਮੋਦੀ ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਬਣ ਗਏ ਤਾਂ ਉਨ੍ਹਾਂ ਦੇ ਢੰਡੋਰਚੀ ਹਰ ਪਾਸੇ ‘ਗੁਜਰਾਤ ਮਾਡਲ’ ਦੇ ਅਤੇ ਓਸੇ ਮਾਡਲ ਵਾਂਗ ਸਮੁੱਚੇ ਭਾਰਤ ਦੇ ਵਿਕਾਸ ਦੇ ਦਾਅਵੇ ਕਰਦੇ ਹੁੰਦੇ ਸਨ। ਇੱਕ ਵਾਰ ਪਾਰਲੀਮੈਂਟ ਵਿੱਚ ਹੁੰਦੀ ਬਹਿਸ ਵਿੱਚ ‘ਗੁਜਰਾਤ ਮਾਡਲ’ ਦੇ ਪੱਖ ਅਤੇ ਵਿਰੋਧ ਵਿੱਚ ਏਨਾ ਕੁਝ ਕਿਹਾ ਗਿਆ ਕਿ ਨਰਿੰਦਰ ਮੋਦੀ ਨੂੰ ਖੁਦ ਉੱਠਣਾ ਤੇਕਹਿਣਾ ਪਿਆ ਸੀ ਕਿ ਜਦੋਂ ਸਾਰੇ ਗੁਜਰਾਤ ਦਾ ਇੱਕੋ ਮਾਡਲ ਹੈ ਨਹੀਂ ਤਾਂ ਸਾਰੇ ਦੇਸ਼ ਵਿੱਚ ਉਹ ਮਾਡਲ ਇੱਕੋ ਜਿਹਾ ਲਾਗੂ ਨਹੀਂਹੋਸਕਦਾ! ਬਹਿਸ ਵਿੱਚ ਉੱਠੇ ਨੁਕਤੇ ਨਕਾਰੇ ਜਾਣ ਵਾਲੇ ਨਹੀਂ ਸਨ, ਇਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁਦ ਮੰਨਣਾ ਪਿਆਸੀ ਕਿ ਗੁਜਰਾਤ ਵਿੱਚ ਸੂਰਤ ਵਰਗਾ ਸ਼ਹਿਰ ਹੀਰਿਆਂ ਦੇ ਕਾਰੋਬਾਰ ਦਾ ਕੇਂਦਰ ਹੋਣ ਕਾਰਨ ਜਿਵੇਂ ਤਰੱਕੀ ਕਰਦਾ ਗਿਆ ਹੈ, ਕੱਛ ਅਤੇ ਕੁਝ ਹੋਰ ਇਲਾਕੇ ਓਦਾਂ ਵਿਕਸਤ ਨਹੀਂ ਹੋ ਸਕੇ। ਉਨ੍ਹਾਂ ਨੂੰ ਆਪਣੇ ਗੁਜਰਾਤ ਦੇ ਵੱਖ-ਵੱਖ ਜਿ਼ਲਿਆਂ ਵਿੱਚ ਵਿਕਾਸ ਦੇ ਵੱਖ-ਵੱਖ ਪੱਧਰਾਂ ਦੀ ਗੱਲ ਮੰਨਣੀ ਪਈ ਅਤੇ ਜਦੋਂ ਉਹ ਸਾਰਾ ਕੁਝ ਦੱਸ ਰਹੇ ਸਨ ਤਾਂ ‘ਗੁਜਰਾਤ ਮਾਡਲ’ ਦੇ ਢੰਡੋਰਚੀ ਅਗਲੇ ਬਹਾਨੇ ਦੀ ਖੋਜ ਵਿੱਚ ਰੁੱਝੇ ਹੋਏ ਹਨ। ਅਗਲੇ ਦਿਨ ਉਨ੍ਹਾਂ ਨਵਾਂ ਸ਼ੋਸ਼ਾ ਛੱਡ ਦਿੱਤਾ ਕਿ ਪਿਛਲੇ ਸਭ ਪ੍ਰਧਾਨ ਮੰਤਰੀ ਸੱਚ ਦਾ ਸਾਹਮਣਾ ਕਰਨ ਤੋਂ ਭੱਜਦੇ ਰਹੇ ਸਨ, ਸਿਰਫ ਨਰਿੰਦਰ ਮੋਦੀ ਏਨੀ ਜੁਰਅੱਤ ਵਾਲਾ ਆਗੂ ਹੈ ਕਿ ਹਕੀਕਤਾਂ ਪ੍ਰਵਾਨ ਕਰ ਸਕਦਾ ਹੈ, ਇਸ ਲਈ ਸਾਰੀ ਆਸ ਏਸੇ ਤੋਂ ਹੋ ਸਕਦੀ ਹੈ।
ਸਾਡੇ ਅੱਜ ਦੇ ਭਾਰਤ ਵਿੱਚ ਗੌਤਮ ਅਡਾਨੀ ਵੀ ਹੈ, ਜਿਹੜਾ ਪੁਰਾਣੇ ਸਾਰੇ ਖਾਨਦਾਨੀ ਤੇ ਚੁਸਤੀਆਂ ਨਾਲ ਉੱਭਰੇ ਹਰ ਕਿਸਮ ਦੇ ਪੂੰਜੀਪਤੀਆਂ ਨੂੰ ਪਛਾੜ ਕੇ ਭਾਰਤ ਦਾ ਸਭ ਤੋਂ ਵੱਡਾ ਨਹੀਂ, ਦੁਨੀਆ ਦੇ ਸਿਖਰਲੇ ਚਾਰ ਪੂੰਜੀਪਤੀਆਂ ਦੀ ਲਿਸਟ ਵਾਲਾ ਚਿਹਰਾ ਬਣ ਗਿਆ ਹੈ। ਉਸ ਦੇ ਖਿਲਾਫ ਭਾਰਤ ਦੇ ਲੋਕ ਵੀ ਕਈ ਥਾਂ ਦੁਹਾਈਆਂ ਪਾਉਂਦੇ ਹਨ ਕਿ ਲੋਕਾਂ ਦੀ ਚਮੜੀ ਉਧੇੜੀ ਜਾਂਦਾ ਹੈ, ਦੂਸਰੇ ਦੇਸ਼ਾਂ ਵਿੱਚ ਵੀ ਉਸ ਦੇ ਖਿਲਾਫ ਕਈ ਥਾਂਈਂ ਮੁ਼ਜ਼ਾਹਰੇ ਹੋ ਚੁੱਕੇ ਹਨ ਤੇ ਭਾਰਤ ਦੀ ਸਰਕਾਰ ਭਾਰਤ ਵਿੱਚ ਵੀ ਉਸ ਦੀ ਢਾਲ ਬਣਦੀ ਹੈ, ਵਿਦੇਸ਼ਾਂ ਵਿੱਚ ਵੀ ਉਸ ਦੇ ਨਾਲ ਖੜੋਂਦੀ ਅਤੇ ਸਾਰੇ ਡਿਪਲੋਮੈਟਿਕ ਚੈਨਲ ਵਰਤ ਕੇ ਉਸ ਨੂੰ ਬਚਾਉਂਦੀ ਹੈ। ਉਸ ਦੀ ਬੇਹਿਸਾਬੀ ਦੌਲਤ ਜਾਂ ਉਸ ਤੋਂ ਪਹਿਲਾਂ ਸਿਖਰਲਾ ਸਥਾਨ ਰੱਖਦੇ ਰਹੇ ਮੁਕੇਸ਼ ਅੰਬਾਨੀ ਦੀ ਪੂੰਜੀ ਕਈਆਂ ਰਾਜ ਸਰਕਾਰਾਂ ਦੇ ਬੱਜਟ ਤੋਂ ਵੱਡੀ ਬਣਦੀ ਹੈ, ਪਰ ਏਸੇ ਭਾਰਤ ਵਿੱਚ ਨਾਗਰਿਕਾਂ ਦੀ ਉਹ ਫੌਜ ਵੀ ਹੈ, ਜਿਨ੍ਹਾਂ ਨੂੰ ਇੱਕ ਡੰਗ ਰੋਟੀ ਖਾਣ ਨੂੰ ਮਿਲ ਜਾਵੇ ਤਾਂ ਦੂਸਰੇ ਡੰਗ ਬਾਰੇ ਯਕੀਨ ਨਹੀਂ ਹੁੰਦਾ।ਆਮ ਲੋਕ ਆਪਣੇ ਢਿੱਡ ਦਾ ਰੋਣਾਰੋ ਕੇ ਪੂੰਜੀਪਤੀਆਂ ਵਾਲੇ ਭਾਰਤ ਦੀ ਦਿੱਖ ਖਰਾਬ ਨਾ ਕਰਨ, ਇਸ ਲਈ ਮੀਡੀਏ ਵਿਚਲੇ ਪੂੰਜੀ-ਭਗਤ ਇਹ ਦੱਸਣ ਲੱਗੇ ਰਹਿੰਦੇ ਹਨ ਕਿ ਫਲਾਣੇ ਐਕਟਰ ਦੀ ਇੱਕ ਸਾਲ ਦੀ ਕਮਾਈ ਐਨੇ ਕਰੋੜ ਹੁੰਦੀ ਹੈ।
ਦੁਸਰਾ ਪੱਖ ਵਿਕਾਸ ਦਾ ਹੈ। ਇਸ ਮਾਮਲੇ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਜਾਂ ਪੈਸੇ-ਟਕੇ ਦੀ ਰਾਜਧਾਨੀ ਮੁੰਬਈ ਦਾ ਇੱਕ ਗੇੜਾ ਪੂਰੀ ਤਰ੍ਹਾਂ ਲਾ ਲਿਆ ਜਾਵੇ ਤਾਂ ਹਕੀਕਤ ਨਜ਼ਰ ਆ ਜਾਂਦੀ ਹੈ। ਓਥੇ ਅਸਮਾਨ ਛੂੰਹਦੀਆਂ ਮਹਾਨ ਭਾਰਤ ਦੀ ਦਿੱਖ ਪੇਸ਼ ਕਰਦੀਆਂ ਇਮਾਰਤਾਂ ਵੀ ਹਨ, ਸਿਰਫ ਇੱਕ ਰਾਤ ਦਾ ਦਸ ਲੱਖ ਰੁਪਏ ਜਾਂ ਉਸ ਤੋਂ ਵੱਧ ਕਿਰਾਇਆ ਲੈਣ ਵਾਲੇ ਆਲੀਸ਼ਾਨ ਹੋਟਲ ਵੀ ਹਨ, ਪਰ ਇਨ੍ਹਾਂ ਦੋਵਾਂ ਵੱਡੇ ਸ਼ਾਨਾਂ ਵਾਲੇ ਸ਼ਹਿਰਾਂ ਵਿੱਚ ਝੁੱਗੀਆਂ-ਝੌਂਪੜੀਆਂ ਦੀਆਂ ਕਤਾਰਾਂ ਵੀ ਮੁੱਕਣ ਵਿੱਚ ਨਹੀਂ ਆਉਂਦੀਆਂ। ਪੁਰਾਣੇ ਭਾਰਤ ਵਿੱਚ ਇੱਕ ਰਾਜਕੁਮਾਰ ਨੇ ਜਦੋਂ ਮਹਿਲ ਤੋਂ ਬਾਹਰ ਨਿਕਲਣਾ ਅਤੇ ਕਿਸੇ ਪਾਸੇ ਜਾਣਾ ਹੁੰਦਾ ਸੀ ਤਾਂ ਉਸ ਦੇ ਬਾਪ ਰਾਜੇ ਦਾ ਹੁਕਮ ਸੀ ਕਿ ਕੋਈ ਗਰੀਬ ਜਾਂ ਤਰਸ ਦਾ ਪਾਤਰ ਮਨੁੱਖ ਉਸ ਨੂੰ ਨਜ਼ਰ ਨਹੀਂ ਆਉਣਾ ਚਾਹੀਦਾ, ਤਾਂ ਕਿ ਉਸ ਦਾ ਮਨ ਖਰਾਬ ਨਾ ਹੋਵੇ। ਜਿਸ ਦਿਨ ਇਹੋ ਜਿਹੇ ਹਾਲਾਤ ਦਾ ਸਾਹਮਣਾ ਹੋ ਗਿਆ, ਉਹ ਰਾਜਕੁਮਾਰ ਮਹਿਲ ਛੱਡ ਕੇ ਜੰਗਲਾਂ ਨੂੰ ਤੁਰ ਗਿਆ ਸੀ। ਡੋਨਾਲਡ ਟਰੰਪ ਤੇ ਉਹਦੇ ਵਰਗਿਆਂ ਤੋਂ ਏਦਾਂ ਦੀ ਆਸ ਨਹੀਂ ਕਿ ਮਹਿਲਾਂ ਦਾ ਸੁਖ ਛੱਡ ਕੇ ਜੰਗਲਾਂ ਨੂੰ ਤੁਰ ਜਾਣਗੇ, ਫਿਰ ਵੀ ਜਦੋਂ ਉਹੋ ਜਿਹੇ ਵੱਡੇ ਲੋਕ ਭਾਰਤ ਆਉਂਦੇ ਹਨ ਤਾਂ ਭਾਰਤ ਦੇ ਗਰੀਬੀ ਭੁਗਤਦੇ ਲੋਕ ਅਤੇ ਉਨ੍ਹਾਂ ਲੋਕਾਂ ਦੇ ਰੈਣ-ਬਸੇਰੇ ਇਹੋ ਜਿਹੇ ਪਮੁੱਖ ਲੋਕਾਂ ਤੋਂ ਛੁਪਾ ਦੇਣ ਦੀ ਕੋਸਿ਼ਸ਼ ਕੀਤੀ ਜਾਂਦੀ ਹੈ। ਆਪਣੇ ਸਾਰੇ ਟੱਬਰ ਸਣੇ ਡੋਨਾਲਡ ਟਰੰਪ ਜਦੋਂ ਗੁਜਰਾਤ ਵਿੱਚ ਆਇਆ ਤਾਂ ਉਸ ਨੇ ਹਵਾਈ ਅੱਡੇ ਉੱਤੇ ਉੱਤਰਨ ਪਿੱਛੋਂ ਜਿਸ ਸੜਕ ਤੋਂ ਲੰਘ ਕੇ ਸ਼ਹਿਰ ਵਿੱਚ ਆਉਣਾ ਸੀ, ਉਸ ਸੜਕ ਉਤਲੇ ਲੋਕਾਂ ਦੀ ਹਾਲਾਤ ਦੱਸਦੀਆਂ ਝੁੱਗੀਆਂ-ਝੌਂਪੜੀਆਂ ਨੂੰ ਓਹਲਾ ਕਰਨ ਲਈ ਪੌਲੀਥਿਨ ਦੀ ਕਾਫੀ ਉੱਚੀ ਚਾਦਰ ਰਾਤੋ-ਰਾਤ ਬਣਾ ਦਿੱਤੀ ਗਈ ਅਤੇ ਸਿਰਫ ਉਹੋ ਕੁਝ ਦਿੱਸਣ ਜੋਗਾ ਰਹਿਣ ਦਿੱਤਾ ਸੀ, ਜਿਹੜਾ ‘ਗੁਜਰਾਤ ਮਾਡਲ’ ਦੀ ਤਰੱਕੀ ਦੱਸਦਾ ਸੀ।
ਔਰਤ-ਮਰਦ ਬਰਾਬਰੀ ਦਾ ਦਾਅਵਾ ਇਸ ਅੱਜ ਦੇ ਭਾਰਤ ਵਿੱਚ ਬਹੁਤ ਕੀਤਾ ਜਾਂਦਾ ਹੈ। ਦੇਸ਼ ਦੀ ਰਾਸ਼ਟਰਪਤੀ ਅੱਜਕੱਲ੍ਹ ਫਿਰ ਇੱਕ ਔਰਤ ਹੈ, ਇੱਕ ਪਹਿਲਾਂ ਵੀ ਇਸ ਅਹੁਦੇ ਉੱਤੇ ਚੁਣੀ ਜਾ ਚੁੱਕੀ ਹੈ, ਪਰ ਦੇਸ਼ ਦੀ ਹਰ ਔਰਤ ਦੀ ਹਾਲਾਤ ਨਾ ਓਦੋਂ ਸੁਧਰੀ ਸੀ, ਨਾ ਅੱਜ ਤੱਕ ਸੁਧਰ ਸਕੀ ਹੈ। ਏਸੇ ਹਫਤੇ ਇੱਕ ਖਬਰ ਆਈ ਸੀ ਕਿ ਦੇਸ਼ ਦੇ ਐਨ ਅੱਧ ਵਿੱਚ ਪੈਂਦੇ ਇੱਕ ਇਲਾਕੇ ਵਿੱਚ ਕਿਸੇ ਪਿੰਡ ਵਿੱਚ ਮੁਹਤਬਰਾਂ ਦੀ ਹਾਜ਼ਰੀ ਵਿੱਚ ਔਰਤਾਂ ਦੀ ਬੋਲੀ ਲਾਈ ਗਈ ਅਤੇ ਇਸ ਨੂੰ ਪ੍ਰੰਪਰਾ ਕਹਿ ਕੇ ਜਾਇਜ਼ ਠਹਿਰਾਇਆ ਗਿਆ ਹੈ। ਜੰਮਦੀਆਂ ਧੀਆਂ ਨੂੰ ਮਾਰ ਦੇਣ ਦਾ ਰਿਵਾਜ ਭਾਰਤ ਵਿੱਚ ਪੁਰਾਤਨ ਯੁੱਗਾਂ ਤੋਂ ਚੱਲਦਾ ਸੀ, ਵਿਗਿਆਨ ਦੀ ਤਰੱਕੀ ਨਾਲ ਜਦੋਂ ਪੇਟ ਵਿੱਚ ਮੁੰਡਾ ਜਾਂ ਕੁੜੀ ਹੋਣ ਦਾ ਪਤਾ ਲੱਗਣ ਦੀ ਤਕਨੀਕ ਲੱਭ ਪਈ ਤਾਂ ਧੀਆਂ ਨੂੰ ਜੰਮਣ ਤੋਂ ਪਹਿਲਾਂ ਮਾਰ ਦੇਣ ਦਾ ਨਵਾਂ ਰੁਝਾਨ ਚੱਲ ਪਿਆ। ਵਾਅਦੇ ਅਤੇ ਦਾਅਵੇ ਸਰਕਾਰਾਂ ਨੇ ਕਈ ਵਾਰੀ ਜ਼ੋਰ-ਸ਼ੋਰ ਨਾਲ ਕੀਤੇ ਕਿ ਏਦਾਂ ਨਹੀਂ ਹੋਣ ਦਿੱਤਾ ਜਾਵੇਗਾ, ਪਰ ਇਹ ਰੁਝਾਨ ਅੱਜ ਵੀ ਜਾਰੀ ਹੈ। ਭਾਰਤ ਦੇ ਪਛੜੇ ਇਲਾਕਿਆਂ ਵਿੱਚ ਜੰਮਦੇ ਸਾਰ ਧੀਆਂ ਮਾਰਨ ਦੀ ਬਿਮਾਰੀ ਰੁਕਦੀ ਨਹੀਂ ਅਤੇ ਵਿਕਸਤ ਇਲਾਕਿਆਂ ਅੰਦਰ ਜੰਮਣ ਤੋਂ ਪਹਿਲਾਂ ਮਾਰ ਦੇਣ ਦਾ ਰੁਝਾਨ ਰੋਕਿਆ ਨਹੀਂ ਜਾ ਸਕਿਆ। ਇਹ ਵੀ ਇੱਕ ਤਸਵੀਰ ਹੈ ਇਸ ਭਾਰਤ ਦੀ।
ਇੱਕ ਨਵਾਂ ਰੁਝਾਨ ਅੱਜਕੱਲ੍ਹ ਮਾਇਆਧਾਰੀਆਂ ਵੱਲੋਂ ਪਾਪ ਕਰਨ ਤੇ ਗਰੀਬੜੇ ਲੋਕਾਂ ਸਿਰ ਥੋਪਣ ਦਾ ਚੱਲ ਪਿਆ ਹੈ। ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦੇ ਇੱਕ ਵਿਕਸਤ ਇਲਾਕੇ ਵਿੱਚ ਅਮੀਰ ਖਾਨਦਾਨ ਦਾ ਵਿਗੜਿਆ ਛੋਕਰਾ ਜਦੋਂ ਕਿਸੇ ਪੱਬ ਵਿੱਚੋਂ ਸ਼ਰਾਬ ਨਾਲ ਟੁੰਨ ਹੋ ਕੇ ਨਿਕਲਿਆ ਤਾਂ ਰਾਹ ਵਿੱਚ ਜਾਨ-ਲੇਵਾ ਹਾਦਸਾਕਰ ਬੈਠਾ। ਸੀ ਸੀ ਟੀ ਵੀ ਫੁਟੇਜ ਦੇ ਬਾਵਜੂਦ ਅਗਲੇ ਦਿਨ ਉਸ ਨੂੰ ਇਹ ਕਹਿ ਕੇ ਬਚਾਉਣ ਦੇ ਯਤਨ ਸ਼ੁਰੂ ਹੋ ਗਏ ਕਿ ਕਾਕਾ ਤਾਂ ਗੱਡੀ ਵਿੱਚ ਹੀ ਨਹੀਂ ਸੀ, ਡਰਾਈਵਰ ਤੋਂ ਹਾਦਸਾ ਹੋਇਆ ਹੈ। ਡਰਾਈਵਰ ਵੀ ਆਪਣੇ ਸਿਰ ਹਾਦਸੇ ਦਾ ਦੋਸ਼ ਲੈਣ ਲੱਗ ਪਿਆ ਸੀ, ਪਰ ਸ਼ਹਿਰ ਦੇ ਮੱਧ ਵਰਗ ਦੇ ਲੋਕ ਭੜਕ ਪਏ ਤਾਂ ਸਾਰੀ ਕਹਾਣੀ ਨਾ ਸਿਰਫ ਬਾਹਰ ਆ ਗਈ, ਸਗੋਂ ਪੁਲਸ ਨੂੰ ਵਿਗੜਿਆ ਛੋਕਰਾ ਵੀ ਗ੍ਰਿਫਤਾਰ ਕਰਨਾ ਪਿਆ, ਉਸ ਦਾ ਦੋਸ਼ ਆਪਣੇ ਲੈਣ ਵਾਸਤੇ ਡਰਾਈਵਰ ਨੂੰ ਲਾਲਚ ਦੇ ਕੇ ਮਨਾਉਣ ਵਾਲਾ ਦਾਦਾ ਵੀ ਫੜਨਾ ਪਿਆ, ਪਰ ਇਹ ਇਸ ਤਰ੍ਹਾਂ ਦਾ ਇਕਲੌਤਾ ਕੇਸ ਨਹੀਂ। ਭਾਰਤ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਕਰੋੜਾਂ ਦੀ ਕੀਮਤ ਵਾਲੀਆਂ ਮਹਿੰਗੀਆਂ ਕਾਰਾਂ ਜਿਹੜੇ ਘਰੀ ਆਣ ਪਹੁੰਚੀਆਂ ਹਨ, ਉਨ੍ਹਾਂ ਦੇ ਕਾਕਿਆਂ ਦਾ ਇਹ ਆਮ ਰੁਝਾਨ ਹੈ ਕਿ ਬਾਕੀ ਲੋਕਾਂ ਨੂੰ ਕੀੜੇ-ਮਕੌੜੇ ਸਮਝਦੇ ਹਨ ਅਤੇ ਦਰਮਿਆਨੇ ਸ਼ਹਿਰਾਂ ਵਿੱਚ ਏਦਾਂ ਦੇ ਗਲਤ ਕੰਮ ਤੀਹ-ਚਾਲੀ ਲੱਖ ਰੁਪਏ ਦੀ ਨਵੀਂ ਕਾਰ ਖਰੀਦਣ ਵਾਲੇ ਘਰਾਣਿਆਂ ਦੇ ਕਾਕੇ ਕਰਦੇ ਫਿਰਦੇ ਹਨ। ਤੀਹ ਕੁ ਸਾਲ ਪਹਿਲਾਂ ਭਾਰਤ ਦੀ ਰਾਜਧਾਨੀ ਦਿੱਲੀ ਦੇ ਇੱਕ ਆਲੀਸ਼ਾਨ ਰੈਸਟੋਰੈਂਟ ਵਿੱਚ ਅੱਧੀ ਰਾਤ ਵੇਲੇ ਇੱਕ ਛੋਕਰੇ ਨੇ ਸ਼ਰਾਬ ਮੰਗੀ ਤਾਂ ਅੱਗੇ ਕਾਊਂਟਰ ਉੱਤੇ ਖੜੋਤੀ ਲੜਕੀ ਨੇ ਦੱਸਿਆ ਕਿ ਸਮਾ ਹੱਦ ਟੱਪ ਚੁੱਕੀ ਹੈ, ਸ਼ਰਾਬ ਨਹੀਂ ਮਿਲ ਸਕਦੀ। ਉਸ ਅਮੀਰਜ਼ਾਦੇ ਨੇ ਕੁੜੀ ਦੇ ਮੱਥੇ ਉੱਤੇ ਪਿਸਤੌਲ ਦੀ ਨਾਲੀ ਰੱਖ ਕੇ ਗੋਲੀ ਮਾਰੀ ਅਤੇ ਉਸ ਦਾ ਕਤਲ ਕਰ ਕੇ ਨਿਕਲ ਗਿਆ। ਫਿਰ ਉਸ ਮੁੰਡੇ ਬਾਰੇ ਪਤਾ ਲੱਗਾ ਕਿ ਮੌਕੇ ਦੇ ਰਾਸ਼ਟਰਪਤੀ ਦਾ ਦੋਹਤਾ ਸੀ, ਜਿਸ ਦਾ ਬਾਪ ਆਪਣੇ ਰਾਜ ਦਾ ਮੰਤਰੀ ਸੀ। ਭਾਰਤ ਦੇ ਹਰ ਕੋਨੇ ਵਿੱਚ ਉਸ ਕੇਸ ਦੀ ਗੂੰਜ ਪਈ, ਪਰ ਉਸ ਤੋਂ ਬਾਅਦ ਵੀ ਅਮੀਰਾਂ ਦੇ ਛੋਕਰੇ ਆਮ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰਨ ਜਾਂ ਆਪਣੀ ਗੱਡੀ ਹੇਠਾਂ ਕੁਚਲ ਦੇਣ ਦੀਆਂ ਹਰਕਤਾਂ ਤੋਂ ਕਦੇ ਬਾਜ਼ ਨਹੀਂ ਆਏ। ਇੱਕ ਭਾਰਤ ਅੰਦਰ ਕਿੰਨੇ ਕੁ ਭਾਰਤ ਵੱਸਦੇ ਹਨ, ਕੁਚਲ ਦੇਣ ਵਾਲਿਆਂ ਦਾ ਭਾਰਤ ਵੀ ਅਤੇ ਕੁਚਲੇ ਜਾਣ ਵਾਲਿਆਂ ਦਾ ਵੀ, ਏਥੋਂ ਪਤਾ ਲੱਗਦਾ ਹੈ।
ਅੱਜਕੱਲ੍ਹ ਇਸ ਭਾਰਤ ਨੂੰ ‘ਇੱਕ ਸਮਾਨ ਭਾਰਤ’ ਦਾ ਰੂਪ ਦੇਣ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ। ਜਿਸ ਸਰਕਾਰ ਅਤੇ ਸਰਕਾਰ ਚਲਾ ਰਹੀ ਪਾਰਟੀ ਦੇ ਆਗੂ ਏਦਾਂ ਦੀਆਂ ਗੱਲਾਂ ਕਰਦੇ ਅਤੇ ਆਸ ਕਰਦੇ ਹਨ ਕਿ ਅਸੀਂ ਯਕੀਨ ਕਰ ਲਈਏ, ਆਪਣੇ ਨਾਲ ਵਿਰੋਧਤਾ ਵਾਲੇ ਰਾਜਾਂ ਦੀ ਹਰ ਗੱਲ ਮੁੱਦਾ ਬਣਾ ਤੁਰਦੇ ਹਨ, ਪਰ ਭਾਰਤ ਦਾ ਮਨੀਪੁਰ ਰਾਜ ਪਿਛਲੇ ਸਾਲ ਤੋਂ ਸੜਦਾ ਪਿਆ ਹੈ, ਕਿੰਨਾ ਅਨਰਥ ਓਥੇ ਹੋ ਚੁੱਕਾ ਹੈ, ਉਸ ਦੀ ਉਹ ਗੱਲ ਹੀ ਨਹੀਂ ਕਰਦੇ। ਰਾਜਨੀਤੀ ਦੇ ਧਨੰਤਰ ਆਪਣੀ ਸੌਖ ਮੁਤਾਬਕ ਤੇ ਆਪਣੀ ਲੋੜ ਮੁਤਾਬਕ ਮੁੱਦਿਆਂ ਦੀ ਚੋਣ ਇਸ ਢੰਗ ਨਾਲ ਕਰਦੇ ਹਨ ਕਿ ਭਾਰਤ ਦੇ ਅੰਦਰ ਵੱਸਦੇ ਕਿੰਨੇ ਸਾਰ ਭਾਰਤਾਂ ਵਿੱਚੋਂ ਉਨ੍ਹਾਂ ਦਾ ਭਾਰਤ ਵੀ ਵੱਖਰਾ ਦਿੱਸ ਪੈਂਦਾ ਹੈ ਤੇ ਨਿਖੇੜਿਆ ਹੋਇਆ ਭਾਰਤ ਵੀ ਵੱਖਰਾ ਅਤੇ ਰੁਲਿਆ ਪਿਆ ਦਿੱਸਣ ਤੋਂ ਨਹੀਂ ਰਹਿੰਦਾ। ਇਹ ਵੀ ਸਾਡੇ ਸਮਿਆਂ ਵਿੱਚ ਹੋ ਰਿਹਾ ਹੈ। ਇਸ ਤੋਂ ਬਾਅਦ ਹੋਰ ਕਿੰਨੇ ਕੁ ਭਾਰਤ ਇਸ ਅਜੋਕੇ ਭਾਰਤ ਦੇ ਅੰਦਰ ਪੈਦਾ ਹੋਣਗੇ ਜਾਂ ਪੈਦਾ ਕੀਤੇ ਜਾਣਗੇ, ਇਸ ਦਾ ਅੰਦਾਜ਼ਾ ਲਾ ਸਕਣਾ ਵੀ ਔਖਾ ਹੈ, ਸਿਰਫ ਇਹੋ ਕਿਹਾ ਜਾ ਸਕਦਾ ਹੈ ਕਿ ਜਿਹੜੇ ਸੁਫਨੇ ਇਸ ਭਾਰਤ ਦੇ ਵੱਖ-ਵੱਖ ਵੰਨਗੀਆਂ ਦੇ ਲੋਕਾਂ ਸਾਹਮਣੇ ਪਰੋਸੇ ਜਾਂਦੇ ਹਨ, ਉਹ ਸਾਰੇ ਆਮ ਲੋਕਾਂ ਲਈ ਨਹੀਂ ਹੁੰਦੇ। ਸੁਫਨੇ ਪਰੋਸਣ ਵਾਲਿਆਂ ਨੂੰ ਅਗੇਤਾ ਇਹ ਖਿਆਲ ਹੁੰਦਾ ਹੈ ਕਿ ਫਲਾਣਾ ਦਾਅਵਾ ਸਿਰਫ ਸੁਫਨਾ ਵਿਖਾਉਣ ਲਈ ਹੈ ਅਤੇ ਫਲਾਣਾ ਅਮਲ ਵਿੱਚ ਲਾਗੂ ਕਰਨ ਲਈ ਤੇ ਇਹ ਵੀਪਤਾ ਹੁੰਦਾ ਹੈ ਕਿ ਫਲਾਣਾ ਦਾਅਵਾ ਫਲਾਣੇ ਭਾਰਤ ਦੇ ਲੋਕਾਂ ਲਈ ਹੈ ਅਤੇ ਫਲਾਣਾ ਫਲਾਣੇ ਭਾਰਤ ਵਾਲਿਆਂ ਲਈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ