Welcome to Canadian Punjabi Post
Follow us on

17

July 2025
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿੱਚ ਭਾਰਤੀ ਔਰਤ 'ਤੇ ਚੋਰੀ ਦਾ ਦੋਸ਼, ਬਿਨ੍ਹਾਂ ਭੁਗਤਾਨ ਕੀਤੇ ਇੱਕ ਲੱਖ ਦਾ ਸਾਮਾਨ ਲੈ ਕੇ ਜਾ ਰਹੀ ਸੀਨਾਟੋ ਨੇ ਭਾਰਤ 'ਤੇ 100% ਟੈਰਿਫ ਲਗਾਉਣ ਦੀ ਦਿੱਤੀ ਧਮਕੀ, ਕਿਹਾ- ਭਾਵੇਂ ਉਹ ਭਾਰਤੀ ਪ੍ਰਧਾਨ ਮੰਤਰੀ ਹੋਵੇ ਜਾਂ ਚੀਨੀ ਰਾਸ਼ਟਰਪਤੀ, ਰੂਸ ਨੂੰ ਜੰਗ ਬੰਦ ਕਰਨ ਲਈ ਕਹਿਣਘਰਾਂ ਵਿੱਚ ਹੋਏ ਹਮਲਿਆਂ, ਕਾਰ ਚੋਰੀਆਂ ਤੇ ਹਿੰਸਕ ਅਪਰਾਧਿਕ ਨੈੱਟਵਰਕ ਦੇ 13 ਮੈਂਬਰ ਗ੍ਰਿਫ਼ਤਾਰਪੋਰਟਰ ਏਅਰਲਾਈਨਜ਼ ਦੀ ਉਡਾਣ ਦੀ ਰੇਜੀਨਾ, ਸਸਕ ਵਿੱਚ ਐਮਰਜੈਂਸੀ ਲੈਂਡਿੰਗਹਵਾਈ ਆਵਾਜਾਈ ਵਿਚ ਵਿਘਨ ਪਾਉਣ ਦੇ ਮਾਮਲੇ ਵਿਚ ਇੱਕ ਸ਼ੱਕੀ ਗ੍ਰਿਫ਼ਤਾਰਅਲਮੋਂਟੇ ਵਿੱਚ ਉੱਤੇ ਡਿੱਗੇ ਦਰੱਖ਼ਤ ਨਾਲ ਜ਼ਖ਼ਮੀ ਔਰਤ ਦੀ ਮੌਤਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀਇੰਮੀਗ੍ਰੇਸ਼ਨ 'ਤੇ ਸਖ਼ਤ ਰੁਖ਼ ਅਪਣਾਉਣ ਦੀ ਲੋੜ : ਪੋਇਲੀਵਰ
 
ਨਜਰਰੀਆ

ਤੁਰਦਾ-ਤੁਰਦਾ ਹੀ ਤੁਰ ਗਿਐ, ਬਾਬਾ ਫ਼ੌਜਾ ਸਿੰਘ ...

July 16, 2025 08:19 AM

ਡਾ. ਸੁਖਦੇਵ ਸਿੰਘ ਝੰਡ

ਫ਼ੋਨ :+1 647-567-9128

ਬਾਬਾ ਫ਼ੌਜਾ ਸਿੰਘ ਚਲਾ ਗਿਆ। ... ਉਹ ਤੁਰਦਾ-ਤੁਰਦਾ ਹੀ ਤੁਰ ਗਿਆ ਹੈ। ਹਜ਼ਾਰਾਂ ਨੂੰ ਨਹੀਂ, ਸਗੋਂ ਲੱਖਾਂ ਨੂੰ ਹੀ ਉਸ ਨੇ ਕੇਵਲ ਤੁਰਨ ਨਹੀਂ ਲਾਇਆ, ਬਲਕਿ ਦੌੜਨ ਲਾਇਆ ਹੈ।ਬਾਬਾ ਫ਼ੌਜਾ ਸਿੰਘ ਨੇ ਆਪ 80 ਸਾਲ ਵਿੱਚ ਦੌੜਨਾ ਸ਼ੁਰੂ ਕੀਤਾ, ਜਦੋਂ ਬਹੁਤੇ ਬਾਬੇ ‘ਸਿਵਿਆਂ ਦੇ ਰਾਹ’ ਪੈਂ ਜਾਂਦੇ ਹਨ। ... ਤੇ ਉਹ ਵੀ ਜਦੋਂ ਭਰ-ਜਵਾਨ ਪੁੱਤਰ ਕੁਲਦੀਪ ਸਿੰਘ ਦੀ ਮੌਤ ਨੇ ਉਸ ਨੂੰ ਕਮਲ਼ਾ-ਰਮਲ਼ਾ ਜਿਹਾ ਕਰ ਦਿੱਤਾ ਅਤੇ ਉਸ ਦੇ ਵਿਯੋਗ ਵਿੱਚ ਉਹ ਜਲੰਧਰ ਜ਼ਿਲੇ ਦੇ ਬਿਆਸਪਿੰਡ ਦੇ ਕਦੇ ਕਿਸੇ ਪਾਸੇ ਤੇ ਕਦੇ ਕਿਸੇ ਪਾਸੇ ਕੱਚੇ ‘ਪਹਿਆਂ’ ਵਿੱਚ ਦੌੜਦਾ ਫਿਰਦਾ ਆਪਣੇ ਗ਼ਮ ਨੂੰ ਘੱਟ ਕਰਨ ਦਾ ਯਤਨ ਕਰਦਾ।

 

ਫਿਰ ਇੱਕ ‘ਜੌਹਰੀ’ ਦੀ ਨਜ਼ਰ ਮੀਲਾਂ-ਬੱਧੀ ਦੌੜਦੇ ਹੋਏ ਇਸ ‘ਨਗੀਨੇ’ ਉੱਪਰ ਪੈ ਗਈ ਅਤੇ ਉਸਨੇ ਬਾਬਾ ਫ਼ੌਜਾ ਸਿੰਘ ਨੂੰ ਸੀਨੀਅਰ ਬਜ਼ੁਰਗਾਂ ਦੇ ਮੁਕਾਬਲੇ ਦੀ ਦੌੜ ਵਿੱਚ ਦੌੜਨ ਦੀ ਸਲਾਹ ਦਿੱਤੀ ਜੋ ਇਨ੍ਹਾਂ ਦੇ ਮਨ ਨੂੰ ਭਾਅ ਗਈ। ਉਹ‘ਜੌਹਰੀ’10,000 ਮੀਟਰ ਦਾ ਦੌੜਾਕ ਹਰਮੰਦਰ ਸਿੰਘ ਸੀ, ਜਿਸਨੇ ‘ਕੋਚ’ ਦੇ ਰੂਪ ਵਿੱਚ ਬਾਬਾ ਜੀ ਦੀ ਅਗਵਾਈ ਕੀਤੀ ਅਤੇ ਜਦੋਂ ਉਸ ਨੂੰ ਯਕੀਨ ਹੋ ਗਿਆ ਕਿ ਬਾਬਾ ਜੀ ਹੁਣ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਦੇ ਹਨ ਤਾਂ ਉਸਨੇ ਉਨ੍ਹਾਂ ਨੂੰ ਉੱਥੇ ਦੌੜਨ ਲਾ ਦਿੱਤਾ। ... ਤੇ ਫਿਰ ਉਸ ਤੋਂ ਬਾਅਦ, ਚੱਲ ਸੋ ਚੱਲ।

ਉੱਘੇ ਖੇਡ-ਲੇਖਕ ਪ੍ਰਿੰਸੀਪਲ ਸਰਵਣ ਸਿੰਘ ਅਨੁਸਾਰ, “ਸੌ ਸਾਲ ਤੋਂ ਵਡੇਰੀ ਉਮਰ ਦਾ ਫ਼ੌਜਾ ਸਿੰਘ ਪਹਿਲਾ ਮਨੁੱਖ ਹੈ ਜਿਸ ਨੇ 16 ਅਕਤੂਬਰ 2011 ਨੂੰ ਟੋਰਾਂਟੋ ਦੀ ‘ਵਾਟਰ ਫ਼ਰੰਟ ਮੈਰਾਥਨ’ ਪੂਰੀ ਦੌੜੀ। ਉੱਥੇ ਉਸ ਨੇ 42.2 ਕਿਲੋਮੀਟਰ ਦਾ ਪੰਧ 8 ਘੰਟੇ 11 ਮਿੰਟ 6 ਸੈਕੰਡ ਵਿਚ ਮੁਕਾਇਆ। ਉਹਦਾ ਨਾਂ ‘ਗਿੱਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼’ ਵਿਚ ਦਰਜ ਹੋ ਜਾਣਾ ਸੀ ਜੇਕਰ ਉਹਦੀ ਜਨਮ ਤਾਰੀਖ਼ ਦਾ ਅਸਲੀ ਸਰਟੀਫਿਕੇਟ ਮਿਲ ਜਾਂਦਾ। ਲੰਡਨ ਦੀ ਮੈਰਾਥਨ ਵਿੱਚ ਉਸ ਨੇ 80 ਸਾਲ ਤੋਂ ਵਡੇਰੀ ਉਮਰ ਦੇ ਦੌੜਾਂਕਾਂ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ ਸੀ।“

ਜਨਮ ਤਰੀਕ ਬਾਬਾ ਜੀ ਦੇ ਪਾਸਪੋਰਟ ਵਿੱਚ ਇੱਕ ਅਪ੍ਰੈਲ 1911 ਦਰਜ ਹੈ। ਇਸ ਦੇ ਮੁਤਾਬਿਕ ਉਨ੍ਹਾਂ ਦੀ ਉਮਰ ਇਸ ਸਮੇਂ 114 ਸਾਲ 3 ਮਹੀਨੇ ਬਣਦੀ ਹੈ। ਜੇਕਰ ਇਹ ‘ਸਹੀ’ ਨਾ ਵੀ ਹੋਵੇ ਅਤੇ ਪਾਸਪੋਰਟ ਵਿੱਚ ਪੰਜ-ਚਾਰ ਸਾਲ ਵੱਧ ਵੀ ਲਿਖੀ ਗਈ ਹੋਵੇ, (ਕਿਉਂਕਿ ਬਾਬਾ ਜੀ ਅਨਪੜ੍ਹ ਹੋਣ ਕਾਰਨ ਉਨ੍ਹਾਂ ਕੋਲ ਜਨਮ-ਮਿਤੀ ਦਾ ਕੋਈ ਸਬੂਤ ਨਹੀਂ ਸੀ) ਤਾਂ ਵੀ ਇਹ 110 ਸਾਲ ਦੇ ਕਰੀਬ ਤਾਂ ਬਣਦੀ ਹੀ ਹੈ। ਇਸ ਉਮਰ ਵਿੱਚ ਵੀ ਦੋਵੇਂ ਵੇਲੇ ਬਾ-ਕਾਇਦਾ ਸੈਰ ਕਰਨੀ ਬਾਬਾ ਜੀ ਦਾ ‘ਨਿੱਤਨੇਮ’ ਸੀ। ਘਰ ਦੇ ਬਾਹਰ ਸੜਕ ‘ਤੇ ਸੈਰ ਕਰਦਿਆਂਹੀ ਪਿੱਛੋਂ ਇੱਕ ਗੱਡੀ ਉਨ੍ਹਾਂ ਵਿੱਚ ਆ ਵੱਜੀ ਤੇ ਉਨ੍ਹਾਂ ਨੂੰ ਲੈ ਬੈਠੀ।

2011 ਤੋਂ 2020 ਦੇ ਦਹਾਕੇ ‘ਸਿੱਖ ਸਪੋਕਸਮੈਨ’ ਅਖ਼ਬਾਰ ਵਿੱਚ ਕੰਮ ਕਰਦਿਆਂ ਮੈਂ ਤੇ ਮੇਰੇ ਸਾਥੀ ਮਲੂਕ ਸਿੰਘ ਕਾਹਲੋਂ ਨੇ ਇੱਕ ਵਾਰ ਬਾਬਾ ਜੀ ਦੀ ਇੰਟਰਵਿਊ ਕੀਤੀ ਤੇ ਆਪਣੀ ਇਸ ਅਖ਼ਬਾਰ ਵਿੱਚ ਛਾਪੀ ਸੀ। ਉਦੋਂ ਉਹ ਲੰਡਨ ਵਾਲੀ ਮੈਰਾਥਨ ਵਿੱਚ ਨਵਾਂ ਰਿਕਾਰਡ ਬਣਾ ਕੇ ਟੋਰਾਂਟੋ ਆਏ ਸਨ। ਉਨ੍ਹਾਂ ਉਦੋਂ ਦੱਸਿਆ ਕਿ ਉਨ੍ਹਾਂ ਦੀ ਪਹਿਚਾਣ ਉੱਥੇ ਦਸਤਾਰ ਅਤੇ ਖੁੱਲ੍ਹੀ ਦਾਹੜੀ ਕਰਕੇ ਹੀ ਬਣੀ ਸੀ। ਇਸ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਸੀ, “ਕਈ ਟੀ.ਵੀ. ਤੇ ਅਖ਼ਬਾਰਾਂ ਵਾਲੇ ਉੱਥੇਮੇਰੇ ਅੱਗੇ-ਪਿੱਛੇ ਭੱਜੇ ਫਿਰਦੇ ਸਨ, ਤਸਵੀਰਾਂ ਲੈਣ ਲਈ ਤੇ ਉਨ੍ਹਾਂ ਮੈਨੂੰ ਇੰਟਰਵਿਊ ਵੀ ਕੀਤਾ। ਮੇਰੇ ਵਰਗੇ ਕਈ ਹਜ਼ਾਰਾਂ ਹੀ ਉੱਥੇ ਦੌੜੀ ਫਿਰਦੇ ਸਨ, ਪਰ ਕੋਈ ਕਿਸੇ ਨੂੰ ਨਹੀਂ ਪੁੱਛ ਰਿਹਾ ਸੀ, ਬਈ ਤੂੰ ਕੌਣ ਹੈਂ?ਮੈਨੂੰ ਵੀ ਤਾਂ ਸਿਰਫ਼ ਮੇਰੀ ਦਾਹੜੀ ਤੇ ਦਸਤਾਰ ਕਰਕੇ ਹੀ ਪੁੱਛਿਆ ਗਿਆ।“

ਹੋਰ ਕਈ ਸੁਆਲਾਂ ਸਮੇਤ ਇੱਕ ਸੁਆਲ ਬਾਬਾ ਜੀ ਦੀ ਖ਼ੁਰਾਕ ਬਾਰੇ ਵੀ ਸੀ ਜਿਸ ਦਾ ਜੁਆਬ ਦਿੰਦਿਆਂ ਉਨ੍ਹਾਂ ਦੱਸਿਆ ਸੀ ਕਿ ਉਹ ਦੁਪਹਿਰ ਵੇਲੇ ਦਾਲ਼ ਜਾਂ ਸਬਜ਼ੀ ਨਾਲ ਇੱਕ ਫੁਲਕਾ ਖਾਂਦੇ ਸਨ। ਰਾਤ ਦੀ ਰੋਟੀ ਵਿੱਚ ਹੀ ਦਾਲ਼/ਸਬਜ਼ੀ ਨਾਲ ਇੱਕ ਹੀ ਫੁਲਕਾ ਹੁੰਦਾ ਸੀ। ਸੌਣ ਲੱਗਿਆਂ ਦੁੱਧ ਜ਼ਰੂਰ ਪੀਣਾ ਤੇ ਕਈ ਵਾਰ ਅਧਰਕ ਦੀ ਕੜ੍ਹੀ ਵੀ ਛਕਣੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਸੀ, “ਤੁਹਾਡਾ ਇਹ ਬਾਬਾ ਅਲ਼ਸੀ ਦੀਆਂ ਪਿੰਨੀਆਂ ਹਾੜ-ਸਿਆਲ਼ ਕਦੇ ਨਹੀਂ ਮੁੱਕਣ ਦਿੰਦਾ। ਸਵੇਰੇ ਚਾਹ ਨਾਲ ਖਾਧੀ ਅਲ਼ਸੀ ਦੀ ਇੱਕ ਵੱਡੀ ਪਿੰਨੀ ਦੁਪਹਿਰ ਤੱਕ ਭੁੱਖ ਨਹੀਂ ਲੱਗਣ ਦਿੰਦੀ।“

ਬਾਬਾ ਫ਼ੌਜਾ ਸਿੰਘ ਦਾ ਸੁਭਾਅ ਬੜੇ ਹਾਸੇ-ਮਜ਼ਾਕ ਵਾਲਾ ਸੀ। ‘ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ’ ਵੱਲੋਂ ਕਰਵਾਈ ਜਾਂਦੇ ਸਲਾਨਾ ਈਵੈਂਟ ‘ਇੰਸਪੀਰੇਸ਼ਨਲ ਸਟੈੱਪਸ’ ਵਿੱਚ ਉਹ ਦੌੜਾਕਾਂ ਦੇ ‘ਰੋਲ-ਮਾਡਲ’ਤੇ ਬਹੁਤ ਵੱਡੀ ‘ਇੰਸਪੀਰੇਸ਼ਨ’ ਸਨ। ਉਨ੍ਹਾਂ ਦੀ ਹੌਸਲਾ-ਅਫ਼ਜਾਈ ਕਰਨ ਲਈ ਉਹ ਕਈ ਵਾਰ ਉੱਥੇ ਪਹੁੰਚੇ। ਇਹ 2017 ਜਾਂ 2018 ਦੀ ਗੱਲ ਹੋਵੇਗੀ। ਵੱਖ-ਵੱਖ ਥਾਵਾਂ ਤੋਂ ਆਰੰਭ ਹੋਈ ਮੈਰਾਥਨ/ਹਾਫ਼-ਮੈਰਾਥਨ/10 ਕਿਲੋਮੀਟਰ ਤੇ 5 ਕਿਲੋਮੀਟਰ ਸਾਰੀਆਂ ਹੀ ਦੌੜਾਂ ਦੀ ਸਮਾਪਤੀ ਡਿਕਸੀ ਗੁਰੂਘਰ ਦੇ ਸਾਹਮਣੇ ਬਣੇ ਮੰਚ ਦੇ ਨੇੜੇ ਹੋਣੀ ਸੀ।

ਆਪਣੀ ਅਖ਼ਬਾਰ ਦੇ ਲਈ ਕੱਵਰੇਜ ਕਰਨ ਲਈਹੋਰ ਪੱਤਰਕਾਰਾਂ ਨਾਲ ਮੈਂ ਵੀ ਉੱਥੇ ਪਹੁੰਚਿਆ ਹੋਇਆ ਸੀ। ਈਵੈਂਟ ਦੇ ਤਿੰਨ-ਚਾਰ ਪ੍ਰਬੰਧਕਾਂ ਦੇ ਨਾਲ ਬਾਬਾ ਜੀ ਮੰਚ ਦੇ ਇੱਕ ਪਾਸੇ ਖੜੇ ਸਨ। ਦੌੜਾਕ ਉੱਥੇ ਆਉਂਦੇ ਤੇ ਬਾਬਾ ਜੀ ਉਨ੍ਹਾਂ ਦੇ ਗਲ਼ਾਂ ਵਿੱਚ ਮੈਡਲ ਪਾਉਂਦੇ। ਉਹ ਬਾਬਾ ਜੀ ਨਾਲ ਆਪਣੀ ਫ਼ੋਟੋ ਖਿਚਵਾਉਂਦੇ ਅਤੇ ਅੱਗੇ ਚਲੇ ਜਾਂਦੇ। ਜਦੋਂ ਵਾਹਵਾ ਈ ਦੌੜਾਕ ਭੁਗਤ ਗਏ ਅਤੇ ਬਾਬਾ ਜੀ ਲੱਗਭੱਗ  ਵਿਹਲੇ ਖੜੇ ਸਨ ਤਾਂ ਮੈਂ ਤੇ ਮੇਰੇ ਇੱਕ ਸਾਥੀ ਪੱਤਰਕਾਰ ਨੇ ਬਾਬਾ ਜੀ ਨੂੰ ਪੁੱਛਿਆ, ”ਬਾਬਾ ਜੀ, ਅਸੀਂ ਕਿਸੇ ਦੌੜ ਵਿੱਚ ਭਾਗ ਤਾਂ ਨਹੀਂ ਲਿਆ। ਬੱਸ, ਉਨ੍ਹਾਂ ਦੀਆਂ ਤਸਵੀਰਾਂ ਹੀ ਲਈਆਂ ਹਨ ਤੇ ਦੌੜ ਦੇ ਇਸ ਈਵੈਂਟ ਦੀ ਖ਼ਬਰ ਆਪਣੀਆਂ ਅਖ਼ਬਾਰਾਂ ਵਿੱਚ ਛਾਪਾਂਗੇ। ਕੀ ਅਸੀਂ ਵੀ ਤੁਹਾਡੇ ਨਾਲ ਆਪਣੀ ਫ਼ੋਟੋ ਕਰਵਾ ਸਕਦੇ ਹਾਂ?“ ਖਿੜ-ਖਿੜਾ ਕੇ ਹੱਸਦਿਆਂ ਹੋਇਆਂ ਬਾਬਾ ਜੀ ਨੇ ਅੱਗੋਂ ਕਿਹਾ, “ਆਜੋ-ਆਜੋ ਬਈ, ਤੁਸੀਂ ਵੀ। ਬਾਬਾ ਕਿਹੜਾ ਘਸ ਚੱਲਿਆ, ਤੁਹਾਡੇ ਨਾਲ ਫ਼ੋਟੋ ਖਿਚਵਾਉਂਦਿਆਂ।“ ... ਤੇ ਫਿਰ ਅਸੀਂ ਵੀ ਬਾਬਾ ਜੀ ਨਾਲ ਫ਼ੋਟੋ ਖਿਚਵਾ ਲਈ।

ਖ਼ੁਸ਼-ਮਿਜਾਜ਼ ਬਾਬਾ ਫ਼ੌਜਾ ਸਿੰਘ ਜੀ 14 ਜੁਲਾਈ ਨੂੰ ਸੱਭ ਨੂੰ ਸਦੀਵੀ-ਵਿਛੋੜਾ ਦੇ ਗਏ ਹਨ। ਇਹ ਵਿਛੋੜਾ ਅਸਹਿ ਹੈ, ਸਾਰਿਆਂ ਦੇ ਲਈ। ਜਾਣਾ ਤਾਂ ਸੱਭਨਾਂ ਨੇ ਹੀ ਹੈ। ਪਰ ਇਸ ਦੇ ਨਾਲ ਹੀ ਸਾਡੇ ਸਾਰਿਆਂ ਲਈ ਇਹ ਤਸੱਲੀ ਵਾਲੀ ਗੱਲ ਵੀ ਹੈ ਕਿ ਉਹ ਏਨੀ ਲੰਮੀ, ਤੰਦਰੁਸਤਤੇ ਵਧੀਆ ਉਮਰ ਭੋਗ ਕੇ ਅਤੇ ਆਪਣਾ ਤੇ ਆਪਣੀ ਕਮਿਊਨਿਟੀ ਦਾ ਨਾਂ ਸਾਰੀ ਦੁਨੀਆਂ ਵਿੱਚ ਉੱਚਾ ਕਰਕੇ ਗਏ ਹਨ।

ਪ੍ਰਮਾਤਮਾ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਬਖ਼ਸ਼ੇ! .... ਆਮੀਨ!

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ