ਹੈਮਿੰਲਟਨ, 28 ਜੁਲਾਈ (ਪੋਸਟ ਬਿਊਰੋ): ਡੁੰਡਾਸ ਦੇ ਭਾਈਚਾਰੇ ਵਿੱਚ ਐਤਵਾਰ ਦੁਪਹਿਰ ਨੂੰ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਂਚਕਰਤਾਵਾਂ ਨੇ ਕਿਹਾ ਕਿ ਸ਼ਾਮ 5 ਵਜੇ ਦੇ ਕਰੀਬ ਉਨ੍ਹਾਂ ਨੂੰ ਓਗਿਲਵੀ ਸਟਰੀਟ ਦੇ ਪੱਛਮ ਵਿੱਚ 77 ਗਵਰਨਰਜ਼ ਰੋਡ 'ਤੇ ਗੋਲੀਬਾਰੀ ਸਬੰਧੀ ਸੂਚਨਾ ਮਿਲੀ ਸੀ। ਹੈਮਿਲਟਨ ਈਐਮਐਸ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਐਤਵਾਰ ਦੇਰ ਦੁਪਹਿਰ ਗਵਰਨਰਜ਼ ਰੋਡ ਦੇ ਖੇਤਰ ਵਿੱਚ ਬੁਲਾਇਆ ਗਿਆ ਸੀ। ਉੱਥੇ ਪਹੁੰਚੇ ਤਾਂ ਦੇਖਿਆ ਕਿ 30 ਸਾਲਾ ਵਿਅਕਤੀ ਨੂੰ ਗੋਲੀ ਮਾਰੀ ਗਈ ਸੀ, ਜਿਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਹੋਰ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਡਿਵੀਜ਼ਨ 30 ਸਟਾਫ ਸਾਰਜੈਂਟ ਨੂੰ 905-546-3886 'ਤੇ ਕਾਲ ਕਰਨ ਜਾਂ ਗੁਮਨਾਮ ਤੌਰ 'ਤੇ ਕ੍ਰਾਈਮ ਸਟੌਪਰਜ਼ ਨੂੰ ਕਾਲ ਕਰਨ ਲਈ ਅਪੀਲ ਕੀਤੀ ਹੈ।