ਬਰੈਂਪਟਨ, 28 ਜੁਲਾਈ (ਗਿਆਨ ਸਿੰਘ): ਕੈਨੇਡਾ ਪਹੁੰਚਣ `ਤੇ ਗੁਰਦੁਆਰਾ ਸਿੱਖ ਸੁਸਾਇਟੀ ਆਫ ਨਿਆਗਰਾ ਫ਼ਾਲ, ਕੈਨੇਡਾ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਭਾਈ ਗੁਰਪ੍ਰੀਤ ਸਿੰਘ ਝੱਬਰ ਅਤੇ ਭਾਈ ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਵਿਸ਼ੇਸ਼ ਤੌਰ `ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਹਾਜ਼ਰ ਭਾਈ ਗੁਰਭੇਜ ਸਿੰਘ ਆਕਲੀਾਆ ਹਜ਼ੂਰੀ ਰਾਗੀ ਜੱਥਾ, ਭਾਈ ਅਮਰ ਸਿੰਘ ਹੈੱਡ ਗ੍ਰੰਥੀ, ਭਾਈ ਭਗਵਾਨ ਸਿੰਘ ਮੈਨੇਜਰ, ਪ੍ਰਬੰਧਕ ਸੇਵਾਦਾਰ ਸ੍ਰ ਸੋਹਣ ਸਿੰਘ ਗੋਗਾ ਕੌਂਸਲਰ ਲੁਧਿਆਣਾ, ਰੁਪਿੰਦਰ ਸਿੰਘ ਸਰਪੰਚ, ਹਰਜੀਤ ਸਿੰਘ ਫੌਜੀ, ਹਰਮਨਜੀਤ ਸਿੰਘ ਚੀਮਾ, ਹਰਪ੍ਰੀਤ ਸਿੰਘ ਬੱਲੋਮਾਜਰਾ, ਟਹਿਲ ਸਿੰਘ ਬਰਾੜ, ਜਗਤਾਰ ਸਿੰਘ, ਹਰਭਿੰਦਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਆਪਣੇ ਸੰਬੋਧਨ ਵਿਚ ਦੋਨਾਂ ਮੈਂਬਰਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੇ ਮਿਹਨਤਾਂ ਕਰਕੇ ਬਹੁਤ ਤਰੱਕੀਆ ਕੀਤੀਆਂ। ਉਨ੍ਹਾਂ ਕਿਹਾ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਬਣਾਏ ਹਨ ਜਿਥੋਂ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਪ੍ਰਮਾਤਮਾ ਦਾ ਲੱਖ ਲੱਖ ਸੁਕਰ ਹੈ ਕਿ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਤੇ ਖਾਸ ਤੌਰ `ਤੇ ਸਿੱਖਾਂ ਦੇ ਧੰਨਵਾਦੀ ਹਾਂ, ਜਿਹੜੇ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲ ਰਹੇ ਹਨ ਤੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਗੁਰਦਵਾਰਾ ਕਮੇਟੀ ਦਾ ਮਾਣ ਸਤਿਕਾਰ ਦੇਣ ਲਈ ਵਿਸ਼ੇਸ ਧੰਨਵਾਦ ਕੀਤਾ।