ਟੋਰਾਂਟੋ, 24 ਜੁਲਾਈ (ਪੋਸਟ ਬਿਊਰੋ): ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਇਨੀਂ ਦਿਨੀਂ ਕੈਨੇਡਾ ਟੂਰ `ਤੇ ਹਨ। ਵੈਨਕੂਵਰ ਵਿਚ ਉਹ ਆਪਣਾ ਇਕ ਸਫ਼ਲ ਸ਼ੋਅ ਕਰ ਚੁੱਕੇ ਹਨ। ਹੁਣ ਬੱਬੂ ਮਾਨ ਦੇ ਪ੍ਰਸ਼ੰਸਕਾਂ ਦੇ ਲਈ ਖੁਸ਼ਖਬਰੀ ਸਾਹਮਣੇ ਆ ਗਈ ਹੈ। ਦਿੱਗਜ ਗਾਇਕ ਬੱਬੂ ਮਾਨ ਦਾ ਲਾਈਵ ਪ੍ਰੋਗਰਾਮ ਟੋਰਾਂਟੋ ਵਿਚ ਹੋਣ ਜਾ ਰਿਹਾ ਹੈ। ਇਹ ਪ੍ਰੋਗਰਾਮ ਸਕੋਚੀਆਬੈਂਕ ਅਰੀਨਾ ਵਿਚ 9 ਅਗਸਤ ਨੂੰ ਹੋਣਾ ਹੈ। ਇਸ ਲਈ ਬੱਬੂ ਮਾਨ ਆਪਣੇ ਪ੍ਰਸੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ।
ਬੱਬੂ ਮਾਨ ਦਿਲ ਤਾਂ ਪਾਗਲ ਹੈ, ਜਾਨ, ਸਾਉਣ ਦੀ ਝੜੀ, ਸਾਡਾ ਕੀ ਹੈ, ਓਹੀ ਚੰਨ ਓਹੀ ਰਾਤਾਂ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਬੱਬੂ ਮਾਨ ਨੂੰ ਆਪਣੇ ਗੀਤਾਂ ਦੇ ਨਾਲ ਬੇਬਾਕ ਬੋਲਣ ਦੇ ਲਈ ਵੀ ਜਾਣਿਆ ਜਾਂਦਾ ਹੈ। ਇਸੇ ਲਈ ਬੱਬੂ ਮਾਨ ਦੀ ਕੱਟੜ ਫੈਨ ਫਾਲਵਿੰਗ ਦੇਖਣ ਨੂੰ ਮਿਲਦੀ ਹੈ। ਹੁਣ ਆਪਣੇ ਪ੍ਰਸੰਸਕਾਂ ਲਈ 9 ਅਗਸਤ ਨੂੰ ਟੋਰਾਂਟੋ ਵਿਚ ਧਮਾਲਾਂ ਪਾਉਣ ਆ ਰਹੇ ਹਨ।