ਬਰੈਂਪਟਨ, 21 ਜੁਲਾਈ (ਪੋਸਟ ਬਿਊਰੋ): ਬੀਤੇ ਸ਼ਨਿਚਰਵਾਰ ਨੂੰ ਬਰੈਂਪਟਨ ਵੂਮੈਨ ਸੀਨੀਅਰ ਕਲੱਬ ਦੀ ਪ੍ਰਧਾਨ ਕੁਲਦੀਪ ਗਰੇਵਾਲ, ਮੀਤ ਪ੍ਰਧਾਨ ਸਿੰਦਰਪਾਲ ਬਰਾੜ, ਸਕੱਤਰ ਇੰਦਰਜੀਤ ਢਿੱਲੋਂ ਅਤੇ ਡਾਇਰੈਕਟਰਜ਼, ਗੁਰਮੀਤ ਗਰੇਵਾਲ, ਹਰਦੀਪ ਹਲਨ, ਅਵਤਾਰ ਰਾਏ, ਪ੍ਰਮਜੀਤ ਬਾਜਵਾ ਅਤੇ ਅਵਤਾਰ ਰਾਏ ਦੇ ਸਹਿਯੋਗ ਨਾਲ ਹਮਿਲਟਨ ਦਾ ਟਰਿੱਪ ਕਰਵਾਇਆ ਗਿਆ। ਬੱਸ ਸਵੇਰੇ 10 ਵਜੇ ਚੱਲੀ ਅਤੇ ਬਾਬਾ ਬੁੱਢਾ ਸਾਹਿਬ ਜੀ, ਹਮਿਲਟਨ ਵਿਖੇ ਸਾਰੀ ਸੰਗਤ ਨੇ ਗੁਰਦਵਾਰਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਚਾਹ ਪਾਣੀ ਅਤੇ ਲੰਗਰ ਛਕਿਆ। ਉਸਤੋਂ ਬਾਦ ਬੱਸ ਕਲਫੈਡਰੇਸ਼ਨ ਬੀਚ ਪਾਰਕ ਵਿਖੇ ਗਈ। ਸਾਰੀਆਂ ਬੀਬੀਆਂ ਨੇ ਟਰਿੱਪ ਦਾ ਬਹੁਤ ਹੀ ਆਨੰਦ ਮਾਣਿਆ। ਸ਼ਾਮ ਨੂੰ ਬੱਸ 7:30 ਵਜੇ ਵਾਪਿਸ ਆਈ। ਸਭਨੇ ਕਲੱਬ ਦੇ ਪ੍ਰੰਬਧਕਾਂ ਦਾ ਧੰਨਵਾਦ ਕੀਤਾ।