ਬਰੈਂਪਟਨ, 26 ਅਗਸਤ (ਗੁਰਮੀਤ ਸੁਖਪੁਰਾ): ਲੌਰੇਲ ਕਰੈਸਟ ਕਲੱਬ (Laurel Crest Club Brampton) ਵੱਲੋਂ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਦੇ ਪ੍ਰਧਾਨ ਜੰਗੀਰ ਸਿੰਘ ਸੈਹਿੰਬੀ ਅਤੇ ਕੌਂਸਲਰ ੍ਰੋਦ ਫੋੱੲਰ ਦੇ ਅਸਿਸਟੈਂਟ ਸਰਬਜੀਤ ਬੈਂਸ ਨਾਲ ਇੱਕ ਖ਼ਾਸ ਮੀਟਿੰਗ ਪਾਰਕ ਵਿੱਚ ਆਯੋਜਿਤ ਕੀਤੀ ਗਈ।
ਮੀਟਿੰਗ ਦੌਰਾਨ ਕਲੱਬ ਦੇ ਨੁਮਾਇੰਦਿਆਂ ਗੁਰਮੀਤ ਸਿੰਘ ਸੁਖਪੁਰ ਅਤੇ ਹੋਰ ਮੈਂਬਰਾਂ ਨੇ ਪਾਰਕ ਵਿੱਚ ਵੱਡੇ ਗਜੀਬੋ, ਬਾਥਰੂਮ ਅਤੇ ਬੈਠਣ ਲਈ ਬੈਂਚਾਂ ਦੀ ਮੰਗ ਰੱਖੀ। ਦੋਨਾਂ ਨੁਮਾਇੰਦਿਆਂ ਨੇ ਇਹ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਬੈਂਚ ਜਲਦੀ ਲਗਾਏ ਜਾਣਗੇ, ਵੱਡੇ ਆਕਾਰ ਦਾ ਗਜੀਬੋ ਬਣਾਇਆ ਜਾਵੇਗਾ ਅਤੇ ਮਾਰਚ ਮਹੀਨੇ ਤੋਂ ਪੋਰਟੇਬਲ ਬਾਥਰੂਮ ਵੀ ਲਗਾਏ ਜਾਣਗੇ।
ਸਰਬਜੀਤ ਬੈਂਸ ਨੇ ਖ਼ੁਦ ਪਾਰਕ ਦਾ ਮੁਆਇਨਾ ਕਰਕੇ ਯਕੀਨ ਦਿਵਾਇਆ ਕਿ ਪ੍ਰੋਜੈਕਟ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ।
ਅੰਤ ਵਿੱਚ ਕਲੱਬ ਵੱਲੋਂ ਬਰਜਿੰਦਰ ਸਿੰਘ ਬਰਾੜ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਅੱਜ ਦੀ ਮੀਟਿੰਗ ਵਿੱਚ ਬਖ਼ਸ਼ੀਸ਼ ਸਿੰਘ, ਕੁਲਵੰਤ ਸਿੰਘ, ਕਰਿਸਨ, ਦਨੇਸ ਕੁਮਾਰ, ਮੈਡਮ ਅਲਕਾ, ਸਤਵਿੰਦਰ ਕੌਰ ਮਾਨ, ਮੈਡਮ ਵੀਨਾ ਚਤੁਰਵੇਦੀ, ਉੱਤਮ ਕੌਰ ਰਾਜ ਰਾਣੀ (ਪਤਨੀ ਧਰਮਾਂ ਲੁਧਿਆਣਾ) ਆਦਿ ਨੇ ਵੀ ਹਾਜ਼ਰੀ ਲਗਾਈ। ਮੀਟਿੰਗ ਵਿੱਚ ਇਹ ਮਹੱਤਵਪੂਰਨ ਫੈਸਲਾ ਵੀ ਕੀਤਾ ਗਿਆ ਕਿ ਕਲੱਬ ਦਾ ਵਿਸਥਾਰ ਕਰਨ ਲਈ ਕੱਲ ਤੋਂ ਡੋਰ-ਟੂ-ਡੋਰ ਮੈਂਬਰਸਿ਼ਪ ਮੁਹਿੰਮ ਸ਼ੁਰੂ ਕੀਤੀ ਜਾਵੇਗੀ।