ਬਰੈਂਪਟਨ, 25 ਅਗਸਤ (ਪੋਸਟ ਬਿਊਰੋ): ਬਰੈਂਪਟਨ ਵਿੱਚ ਟ੍ਰੈਫਿਕ ਸਟਾਪ ਦੌਰਾਨ ਹਥਿਆਰ ਮਿਲਣ ਤੋਂ ਬਾਅਦ ਉਮਰ ਭਰ ਹਥਿਆਰ ਰੱਖਣ `ਤੇ ਪਾਬੰਦੀ ਦਾ ਸਾਹਮਣਾ ਕਰ ਰਹੇ ਮੁਲਜ਼ਮ `ਤੇ ਕਈ ਹੋਰ ਦੋਸ਼ ਲੱਗੇ ਹਨ। ਪੀਲ ਰੀਜਨਲ ਪੁਲਿਸ ਨੇ ਕਿਹਾ ਕਿ 15 ਅਗਸਤ ਨੂੰ 22 ਡਿਵੀਜ਼ਨ ਦੇ ਅਧਿਕਾਰੀਆਂ ਨੇ ਵਿਲੀਅਮਜ਼ ਪਾਰਕਵੇਅ ਅਤੇ ਕੈਨੇਡੀ ਰੋਡ ਦੇ ਨੇੜੇ ਇੱਕ ਵਾਹਨ ਨੂੰ ਰੋਕਿਆ। ਜਾਂਚ ਦੌਰਾਨ, ਪੁਲਿਸ ਨੂੰ ਵਾਹਨ ਵਿੱਚੋਂ ਇੱਕ ਲੋਡਡ ਬੰਦੂਕ ਅਤੇ ਸ਼ੱਕੀ ਨਸ਼ੀਲੇ ਪਦਾਰਥ ਮਿਲੇ। ਨਤੀਜੇ ਵਜੋਂ, ਟੋਰਾਂਟੋ ਦੇ 32 ਸਾਲਾ ਰਿਕਾਰਡੋ ਡਾਸਨ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕਈ ਹਥਿਆਰਾਂ ਅਤੇ ਪਾਬੰਦੀਸ਼ੁਦਾ ਪਦਾਰਥ ਰੱਖਣ ਦੇ ਦੋਸ਼ ਲੱਗੇ ਹਨ। ਮੁਲਜ਼ਮ `ਤੇ ਗੈਰ-ਕਾਨੂੰਨੀ ਹਥਿਆਰ ਰੱਖਣ ਲਈ ਪਿਛਲੀ ਸਜ਼ਾ ਤੋਂ ਬਾਅਦ ਉਮਰ ਭਰ ਲਈ ਹਥਿਆਰਾਂ ਰੱਖਣ `ਤੇ ਪਾਬੰਦੀ ਲਾਈ ਗਈ ਹੈ। ਪੁਲਿਸ ਨੇ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ (905) 453-3311, ਐਕਸਟੈਂਸ਼ਨ 2233, ਜਾਂ ਕ੍ਰਾਈਮ ਸਟੌਪਰਜ਼ ਨਾਲ ਗੁਪਤ ਰੂਪ ਵਿੱਚ ਸੰਪਰਕ ਕਰਨ ਦੀ ਅਪੀਲ ਕੀਤੀ ਹੈ।