ਟੋਰਾਂਟੋ, 18 ਅਗਸਤ (ਪੋਸਟ ਬਿਊਰੋ) : ਡਾਊਨਟਾਊਨ ਪੂਰਬੀ ਟੋਰਾਂਟੋ ਵਿੱਚ ਐਤਵਾਰ ਨੂੰ ਦੋ ਵਿਅਕਤੀਆਂ ਵਿਚਕਾਰ ਹੋਈ ਲੜਾਈ ਤੋਂ ਬਾਅਦ ਇੱਕ ਨੂੰ ਜਾਨਲੇਵਾ ਸੱਟਾਂ ਲੱਗੀਆਂ, ਜਿਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਹ ਘਟਨਾ ਸ਼ੇਰਬੋਰਨ ਸਟਰੀਟ ਅਤੇ ਕਵੀਨ ਸਟਰੀਟ ਈਸਟ ਦੇ ਨੇੜੇ ਮੌਸ ਪਾਰਕ ਇਲਾਕੇ ਵਿੱਚ ਵਾਪਰੀ। ਪੁਲਸ ਨੇ ਕਿਹਾ ਕਿ ਦੋ ਵਿਅਕਤੀਆਂ ਦੀ ਲੜਾਈ ਦੀਆਂ ਰਿਪੋਰਟਾਂ ਲਈ ਉਨ੍ਹਾਂ ਨੂੰ ਦੁਪਹਿਰ ਕਰੀਬ 1:23 ਵਜੇ ਉਸ ਖੇਤਰ ਵਿੱਚ ਬੁਲਾਇਆ ਗਿਆ। ਮੌਕੇ 'ਤੇ ਅਧਿਕਾਰੀਆਂ