-ਕਿਹਾ- ਭਾਰਤੀ ਕੰਪਨੀਆਂ ਅਮਰੀਕੀ ਪੈਸੇ ਨਾਲ ਤੇਲ ਖਰੀਦਕੇ ਵੱਧ ਕੀਮਤ 'ਤੇ ਵੇਚਦੀਆਂ ਹਨ
ਵਾਸਿ਼ੰਗਟਨ ਡੀ.ਸੀ., 22 ਅਗਸਤ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਪਾਰ ਬਾਰੇ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ 'ਤੇ ਰੂਸ ਤੋਂ ਤੇਲ ਖਰੀਦ ਕੇ ਮੁਨਾਫ਼ਾ ਕਮਾਉਣ ਦਾ ਦੋਸ਼ ਲਗਾਇਆ ਹੈ।
ਵੀਰਵਾਰ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਨਵਾਰੋ ਨੇ ਕਿਹਾ ਕਿ ਭਾਰਤ ਰੂਸ ਤੋਂ ਕੱਚਾ ਤੇਲ ਸਸਤੇ ਭਾਅ 'ਤੇ ਖਰੀਦ ਰਿਹਾ ਹੈ, ਭਾਰਤੀ ਕੰਪਨੀਆਂ ਇਸਨੂੰ ਰਿਫਾਇਨ ਕਰ ਰਹੀਆਂ ਹਨ ਅਤੇ ਦੁਨੀਆਂ ਨੂੰ ਵੱਧ ਕੀਮਤ 'ਤੇ ਵੇਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰੂਸ ਨੂੰ ਯੂਕਰੇਨ ਯੁੱਧ ਲਈ ਪੈਸਾ ਮਿਲ ਰਿਹਾ ਹੈ, ਜਦੋਂ ਕਿ ਭਾਰਤ ਮੁਨਾਫਾ ਕਮਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਹ ਰੂਸੀ ਤੇਲ ਉਸ ਪੈਸੇ ਨਾਲ ਖਰੀਦਦੇ ਹਨ ਜੋ ਉਨ੍ਹਾਂ ਨੂੰ ਸਾਨੂੰ ਸਾਮਾਨ ਵੇਚ ਕੇ ਮਿਲਦਾ ਹੈ, ਜਿਸ ਤੋਂ ਤੇਲ ਕੰਪਨੀਆਂ ਬਹੁਤ ਪੈਸਾ ਕਮਾਉਂਦੀਆਂ ਹਨ। ਇਸ ਲਈ, ਟੈਰਿਫ ਲਗਾਉਣਾ ਜ਼ਰੂਰੀ ਹੈ।
ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਯੁੱਧ ਦੀ ਸ਼ਾਂਤੀ ਤੱਕ ਦਾ ਰਸਤਾ ਭਾਰਤ ਵਿੱਚੋਂ ਦੀ ਲੰਘਦਾ ਹੈ।
ਜਿ਼ਕਰਯੋਗ ਹੈ ਕਿ ਟਰੰਪ ਨੇ ਰੂਸੀ ਤੇਲ ਖਰੀਦਣ ਲਈ ਭਾਰਤ 'ਤੇ 25% ਵਾਧੂ ਟੈਰਿਫ ਲਗਾਇਆ ਹੈ, ਇਹ 27 ਅਗਸਤ ਤੋਂ ਲਾਗੂ ਹੋਵੇਗਾ।
ਇਸ ਤੋਂ ਪਹਿਲਾਂ, ਟਰੰਪ ਨੇ ਜੁਲਾਈ ਵਿੱਚ ਭਾਰਤ 'ਤੇ 25% ਟੈਰਿਫ ਲਗਾਇਆ ਸੀ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਭਾਰਤੀ ਸਾਮਾਨ ਦੀ ਦਰਾਮਦ 'ਤੇ ਅਮਰੀਕਾ ਵਿੱਚ 50% ਟੈਰਿਫ ਦਾ ਭੁਗਤਾਨ ਕਰਨਾ ਪਵੇਗਾ।