ਤਲਅਵੀਵ, 22 ਅਗਸਤ (ਪੋਸਟ ਬਿਊਰੋ): ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਸ਼ੁੱਕਰਵਾਰ ਨੂੰ ਗਾਜ਼ਾ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੀ ਧਮਕੀ ਦਿੱਤੀ। ਕਾਟਜ਼ ਨੇ ਕਿਹਾ ਕਿ ਜੇ ਹਮਾਸ ਇਜ਼ਰਾਈਲ ਦੀਆਂ ਸ਼ਰਤਾਂ ਨੂੰ ਸਵੀਕਾਰ ਨਹੀਂ ਕਰਦਾ ਹੈ, ਤਾਂ ਉਸਨੂੰ ਨਤੀਜੇ ਭੁਗਤਣੇ ਪੈਣਗੇ।
ਇਹ ਬਿਆਨ ਉਸ ਸਮੇਂ ਆਇਆ ਜਦੋਂ ਇੱਕ ਦਿਨ ਪਹਿਲਾਂ ਕਾਟਜ਼ ਨੇ ਫੌਜ ਨੂੰ ਗਾਜ਼ਾ ਸ਼ਹਿਰ 'ਤੇ ਕਬਜ਼ਾ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ।
ਕਾਟਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਕਿ ਗਾਜ਼ਾ ਦੀ ਹਾਲਤ ਰਾਫਾ ਅਤੇ ਬੈਤ ਹਨੂਨ ਸ਼ਹਿਰਾਂ ਵਰਗੀ ਹੋ ਸਕਦੀ ਹੈ, ਜੋ ਮਲਬੇ ਵਿੱਚ ਬਦਲ ਗਏ ਹਨ। ਜਿਵੇਂ ਕਿ ਮੈਂ ਵਾਅਦਾ ਕੀਤਾ ਸੀ।
ਇਜ਼ਰਾਈਲ ਨੇ ਯੁੱਧ ਖਤਮ ਕਰਨ ਦੇ ਬਦਲੇ 5 ਸ਼ਰਤਾਂ ਰੱਖੀਆਂ ਸਨ, ਜਿਸ ਵਿੱਚ ਸਾਰੇ ਕੈਦੀਆਂ ਦੀ ਇੱਕੋ ਸਮੇਂ ਰਿਹਾਈ ਅਤੇ ਹਮਾਸ ਦੁਆਰਾ ਹਥਿਆਰਾਂ ਦਾ ਪੂਰੀ ਤਰ੍ਹਾਂ ਸਮਰਪਣ ਸ਼ਾਮਿਲ ਹੈ।
ਇਜ਼ਰਾਈਲ ਨੇ ਯੁੱਧ ਖਤਮ ਕਰਨ ਦੇ ਬਦਲੇ 5 ਸ਼ਰਤਾਂ ਰੱਖੀਆਂ ਜਿਨ੍ਹਾਂ ਵਿਚ ਹਮਾਸ ਆਪਣੇ ਹਥਿਆਰਾਂ ਨੂੰ ਪੂਰੀ ਤਰ੍ਹਾਂ ਸਮਰਪਣ ਕਰੇ, ਬਾਕੀ ਸਾਰੇ ਕੈਦੀਆਂ ਦੀ ਇੱਕੋ ਸਮੇਂ ਰਿਹਾਈ, ਗਾਜ਼ਾ ਤੋਂ ਫੌਜੀ ਬਲਾਂ ਦਾ ਖਾਤਮਾ, ਗਾਜ਼ਾ 'ਤੇ ਇਜ਼ਰਾਈਲੀ ਸੁਰੱਖਿਆ ਕੰਟਰੋਲ।
ਗਾਜ਼ਾ ਵਿੱਚ ਇੱਕ ਵਿਕਲਪਿਕ ਸਿਵਲ ਪ੍ਰਸ਼ਾਸਨ ਦੀ ਸਿਰਜਣਾ ਜੋ ਨਾ ਤਾਂ ਹਮਾਸ ਹੋਵੇ ਅਤੇ ਨਾ ਹੀ ਫਲਸਤੀਨੀ ਅਥਾਰਟੀ।