-6 ਭਾਰਤੀ ਜੈੱਟ ਡੇਗਣ ਦਾ ਕੀਤਾ ਦਾਅਵਾ
ਇਸਲਾਮਾਬਾਦ, 18 ਅਗਸਤ (ਪੋਸਟ ਬਿਊਰੋ): ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਫੌਜ ਮੁਖੀ ਅਸੀਮ ਮੁਨੀਰ ਵਾਂਗ 17 ਅਗਸਤ ਨੂੰ ਭਾਰਤ ਨੂੰ ਚਮਕਦਾਰ ਮਰਸੀਡੀਜ਼ ਦੱਸਿਆ।
ਦਰਅਸਲ, 11 ਅਗਸਤ ਨੂੰ ਅਮਰੀਕਾ ਗਏ ਮੁਨੀਰ ਨੇ ਭਾਰਤ ਨੂੰ ਚਮਕਦਾਰ ਮਰਸੀਡੀਜ਼ ਅਤੇ ਪਾਕਿਸਤਾਨ ਨੂੰ ਰੇਤ ਨਾਲ ਭਰਿਆ ਡੰਪਰ ਟਰੱਕ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਟਰੱਕ ਕਾਰ ਨਾਲ ਟਕਰਾ ਜਾਂਦੀ ਹੈ, ਤਾਂ ਨੁਕਸਾਨ ਕਿਸਦਾ ਹੋਵੇਗਾ?
ਭਾਰਤ-ਪਾਕਿਸਤਾਨ ਫੌਜੀ ਟਕਰਾਅ ਦੌਰਾਨ ਮੁਨੀਰ ਦੀ ਅਗਵਾਈ ਦੀ ਪ੍ਰਸੰਸਾ ਕਰਦੇ ਹੋਏ, ਨਕਵੀ ਨੇ ਕਿਹਾ ਕਿ ਫੌਜ ਮੁਖੀ ਨੇ ਮਈ ਵਿੱਚ ਜੰਗ ਦੌਰਾਨ ਪਾਕਿਸਤਾਨ ਦਾ ਦੌਰਾ ਕਰਨ ਵਾਲੇ ਸਾਊਦੀ ਵਫ਼ਦ ਸਾਹਮਣੇ ਪਾਕਿਸਤਾਨ ਦੀ ਤਾਕਤ ਦਾ ਵਰਣਨ ਕਰਨ ਲਈ ਇਸ ਉਦਾਹਰਣ ਦੀ ਵਰਤੋਂ ਕੀਤੀ ਸੀ।
ਨਕਵੀ ਨੇ ਇਹ ਵੀ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਸੰਘਰਸ਼ ਵਿੱਚ 6 ਭਾਰਤੀ ਜੈੱਟਾਂ ਨੂੰ ਡੇਗ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਦੀ ਵੀਡੀਓ ਫੁਟੇਜ ਵੀ ਹੈ, ਪਰ ਉਨ੍ਹਾਂ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ।
ਨਕਵੀ ਨੇ ਇਹ ਵੀ ਕਿਹਾ ਕਿ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਭਾਰਤ ਕੀ ਯੋਜਨਾ ਬਣਾ ਰਿਹਾ ਹੈ ਅਤੇ ਉਹ ਕਿਹੜੇ ਜਹਾਜ਼ ਦੀ ਵਰਤੋਂ ਕਰੇਗਾ।
ਨਕਵੀ ਨੇ ਦਾਅਵਾ ਕੀਤਾ ਕਿ ਭਾਰਤ-ਪਾਕਿ ਫੌਜੀ ਟਕਰਾਅ ਦੌਰਾਨ ਭਾਰਤ ਦੀ ਕੋਈ ਵੀ ਮਿਜ਼ਾਈਲ ਪਾਕਿਸਤਾਨ ਦੇ ਕਿਸੇ ਵੀ ਵੱਡੇ ਫੌਜੀ ਅੱਡੇ 'ਤੇ ਨਹੀਂ ਡਿੱਗੀ।
ਨਕਵੀ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤ ਦੇ ਇੱਕ ਤੇਲ ਡਿਪੂ ਨੂੰ ਤਬਾਹ ਕਰ ਦਿੱਤਾ। ਹਾਲਾਂਕਿ, ਪਾਕਿਸਤਾਨ ਨੇ ਹਾਲੇ ਤੱਕ ਕੋਈ ਵੀਡੀਓ ਜਾਂ ਠੋਸ ਸਬੂਤ ਜਨਤਕ ਨਹੀਂ ਕੀਤਾ ਹੈ।
ਭਾਰਤੀ ਹਵਾਈ ਸੈਨਾ ਦੇ ਏਅਰ ਮਾਰਸ਼ਲ ਏਕੇ ਭਾਰਤੀ ਨੇ ਇੱਕ ਪ੍ਰੈੱਸ ਬ੍ਰੀਫਿੰਗ ਵਿੱਚ ਕਿਹਾ ਕਿ ਭਾਰਤ ਨੇ ਪਾਕਿਸਤਾਨ ਦੇ ਅੰਦਰ ਚੁਣੇ ਹੋਏ ਫੌਜੀ ਠਿਕਾਣਿਆਂ 'ਤੇ ਸਟੀਕ ਅਤੇ ਸੰਤੁਲਿਤ ਹਮਲੇ ਕੀਤੇ।