ਬਰੈਂਪਟਨ, 21 ਅਗਸਤ (ਸਾਜਨਦੀਪ ਸਿੰਘ): ਪੈਨਾਹਿਲ ਸੀਨੀਅਰ ਕਲੱਬ ਵੱਲੋਂ 17 ਅਗਸਤ ਨੂੰ ਆਪਣਾ 12ਵਾਂ ਸਲਾਨਾ ਫੈਮਿਲੀ ਫਨ ਫੇਅਰ, ਕੈਨੇਡਾ ਡੇਅ, ਤੀਆਂ ਦਾ ਮੇਲਾ ਮਨਾਇਆ ਗਿਆ। ਇਸ ਦੌਰਾਨ ਕਲੱਬ ਦੇ ਮੈਂਬਰ ਅਤੇ ਕਮਿਊਨਿਟੀ ਦੇ ਲੋਕ ਸ਼ਾਮਿਲ ਹੋਏ।
ਸੀਨੀਅਰ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਸੈਂਭੀ ਇਸ ਮੌਕੇ ਪਹੁੰਚੇ ਅਤੇ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਪੂਰੇਵਾਲ, ਮੀਤ ਪ੍ਰਧਾਨ ਜਸਵਿੰਦਰ ਸਿੰਘ ਰੱਖੜਾ ਅਤੇ ਕੁਲਵੰਤ ਸਿੰਘ ਜੰਜੂਆ ਵੱਲੋਂ ਸਾਰਿਆਂ ਦਾ ਸਵਾਗਤ ਕੀਤਾ ਗਿਆ। ਅਮਰੀਕ ਸਿੰਘ ਵੀ ਇਸ ਮੌਕੇ ਸ਼ਾਮਿਲ ਹੋਏ। ਐੱਮਪੀ ਮਨਿੰਦਰ ਸਿੱਧੂ ਦੇ ਦੇ ਦਫ਼ਤਰ ਤੋਂ ਉਨ੍ਹਾਂ ਦਾ ਸਟਾਫ ਇਸ ਮੌਕੇ ਤੇ ਹਾਜ਼ਰ ਹੋਇਆ। ਵਾਰਡ 7 ਅਤੇ 8 ਤੋਂ ਕੌਂਸਲਰ ਰੌਡ ਪਾਵਰ, ਵਾਰਡ 9 ਅਤੇ 10 ਤੋਂ ਸਕੂਲ ਟ੍ਰਸਟੀ ਸਤਪਾਲ ਸਿੰਘ ਜੌਹਲ ਵੀ ਸ਼ਾਮਿਲ ਹੋਏ ਅਤੇ ਬਰੈਂਟਨ ਈਸਟ ਤੋਂ ਐੱਮਪੀਪੀ ਹਰਦੀਪ ਸਿੰਘ ਗਰੇਵਾਲ ਦੇ ਦਫਤਰ ਤੋਂ ਸਾਜਨਦੀਪ ਸਿੰਘ ਵੀ ਇਸ ਮੌਕੇ ਪਹੁੰਚੇ।
ਇਸ ਮੌਕੇ ਖਾਣ ਪੀਣ ਅਤੇ ਸੰਗੀਤ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਅਵਤਾਰ ਸਿੰਘ ਪੂਰੇਵਾਲ, ਜਸਵੰਤ ਸਿੰਘ ਰੱਖੜਾ, ਕੁਲਵੰਤ ਸਿੰਘ ਜੰਜੂਆ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਸਟੇਜ ਦੀ ਜਿ਼ੰਮੇਵਾਰੀ ਹਰਚੰਦ ਸਿੰਘ ਬਾਸੀ ਨੇ ਨਿਭਾਈ ਗਈ ਅਤੇ ਉਨ੍ਹਾਂ ਨੇ ਸਾਰੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।