ਟਰਾਂਟੋ, 20 ਅਗਸਤ (ਪੋਸਟ ਬਿਊਰੋ): ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ, ਲੁਧਿਆਣਾ (ਪੰਜਾਬ) ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਜੋਕਿ ਅੱਜਕੱਲ੍ਹ ਕੈਨੇਡਾ ਦੌਰੇ `ਤੇ ਹਨ, ਨੇ ਡਾ. ਦਵਿੰਦਰ ਸਿੰਘ ਲੱਧੜ (ਸਲਾਹਕਾਰ, ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਪੰਜਾਬ) ਨੂੰ ਨਵਪ੍ਰਕਾਸ਼ਤ ਪੁਸਤਕ' ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ' ਦੇ ਲੋਕਾਰਪਣ ਸਮਾਗਮ ਮੌਕੇ, ਸੰਸਥਾ ਦਾ ਕੌਮਾਂਤਰੀ ਸਰਪ੍ਰਸਤ ਨਿਯੁਕਤ ਕੀਤਾ ਹੈ। ਸਮਾਗਮ ਵਿੱਚ ਕੈਨੇਡਾ ਅਤੇ ਵਿਦੇਸ਼ਾਂ ਤੋਂ ਆਏ ਲੇਖਕਾਂ, ਬੁੱਧੀਜੀਵੀਆਂ, ਕਵੀਆਂ, ਅਤੇ ਸਮਾਜਸੇਵੀਆਂ ਨੇ ਹਾਜ਼ਰੀ ਭਰੀ।
ਇਸ ਮੌਕੇ ਡਾ. ਲੱਧੜ ਨੇ ਬਾਵਾ ਅਤੇ ਉਨ੍ਹਾਂ ਦੀ ਵੱਡਮੁੱਲੀ ਸੰਸਥਾ ਦਾ ਧੰਨਵਾਦ ਕੀਤਾ ਅਤੇ ਹਰ ਸੰਭਵ ਢੰਗ ਨਾਲ ਕੈਨੇਡਾ ਦੀ ਧਰਤੀ `ਤੇ ਸੰਸਥਾ ਦੀਆਂ ਗਤੀਵਿਧੀਆਂ ਨੂੰ ਸਹਿਯੋਗ ਮੁਹੱਈਆ ਕਰਨ ਅਤੇ ਇਸ ਨਾਲ ਵਿਦਵਾਨਾਂ ਨੂੰ ਜੋੜਨ ਦਾ ਭਰੋਸਾ ਦਿਵਾਇਆ।ਸਮੁੱਚੇ ਭਾਈਚਾਰੇ ਵਿੱਚ ਡਾ ਲੱਧੜ ਦੇ ਸਰਪ੍ਰਸਤ ਬਣਨ ਦੀ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਮਿੱਤਰ ਪਿਆਰਿਆਂ ਵਲੋਂ ਵਧਾਈ ਸੰਦੇਸ਼ ਅਤੇ ਫੁੱਲਾਂ ਦੇ ਗੁਲਦਸਤੇ ਮਿਲ ਰਹੇ ਹਨ।