ਬਰੈਂਪਟਨ, 13 ਜੁਲਾਈ (ਸਾਜਨਦੀਪ ਸਿੰਘ): ਬੀਤੇ ਦਿਨ ਮਾਊਂਟੇਨਐਸ਼ ਪਾਰਕ ਵਿਚ ਸੈਂਡਲਵੁੱਡ ਹਾਈਟਸ ਸੀਨੀਅਰ ਕਲੱਬ ਨੇ ਕੈਨੇਡਾ ਡੇ ਮੇਲਾ ਮਨਾਇਆ। ਇਸ ਪ੍ਰੋਗਰਾਮ ਵਿੱਚ ਬਰੈਂਪਟਨ ਈਸਟ ਤੋਂ ਐੱਮ.ਪੀ ਮਨਿੰਦਰ ਸਿੱਧੂ ਦੇ ਸਟਾਫ਼ ਮੈਂਬਰ ਪਹੰੁਚੇ। ਵਾਰਡ 9 ਅਤੇ 10 ਤੋਂ ਰੀਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਵੀ ਪਹੁੰਚੇ। ਇਸ ਮੌਕੇ ਸਿਟੀ ਕੌਂਸਲਰ ਹਰਕੀਰਤ ਸਿੰਘ, ਸਕੂਲ ਟਰੱਸਟੀ ਸਤਪਾਲ ਜੌਹਲ ਵੀ ਸ਼ਾਮਿਲ ਹੋਏ। ਬਰੈਂਪਟਨ ਈਸਟ ਤੋਂ ਐੱਮਪੀਪੀ ਹਰਦੀਪ ਸਿੰਘ ਗਰੇਵਾਲ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਇਸ ਦੌਰਾਨ ਉਨ੍ਹਾਂ ਨੇ ਸਭ ਦਾ ਸਵਾਗਤ ਕਿਤਾ ਅਤੇ ਕਲੱਬ ਦਾ ਧੰਨਵਾਦ ਕਿਤਾ।
ਕਲੱਬ ਵੱਲੋ ਖਾਣ-ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਹਰਦੀਪ ਗਰੇਵਾਲ ਵੱਲੋ ਆਈਸਕ੍ਰੀਮ ਟਰੱਕ ਵੀ ਲਗਾਇਆ ਗਿਆ ਸੀ। ਪ੍ਰੋਗਰਾਮ ਵਿਚ ਬੱਚਿਆਂ ਦੀਆ ਖੇਡਾਂ ਵੀ ਕਰਵਾਈਆਂ ਗਈਆਂ ਅਤੇ ਬਾਅਦ ਵਿਚ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ।
ਸੈਂਡਲਵੁੱਡ ਹਾਈਟਸ ਸੀਨੀਅਰਜ਼ ਕਲੱਬ ਦੀ ਕਮੇਟੀ ਵੱਲੋ ਸਾਰੇ ਆਏ ਹੋਏ ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਮੰਚ ਦਾ ਸੰਚਾਲਨ ਅਜਮੇਰ ਸਿੰਘ ਪਰਦੇਸੀ ਨੇ ਕੀਤਾ। ਇਸ ਪ੍ਰੋਗਰਾਮ ਵਿਚ ਗੁਰਬਖਸ਼ ਸਿੰਘ ਮੱਲ੍ਹੀ ਜੀ ਹਾਜਿ਼ਰ ਰਹੇ।