ਵੈਨਕੂਵਰ, 14 ਜੁਲਾਈ (ਪੋਸਟ ਬਿਊਰੋ): ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸ਼ਨੀਵਾਰ ਰਾਤ ਵੈਸਟਜੈੱਟ ਦੇ ਇੱਕ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਤੋਂ ਬਾਅਦ ਯਾਤਰੀਆਂ ਨੂੰ ਸਲਾਈਡਾਂ ਰਾਹੀਂ ਬਾਹਰ ਕੱਢਿਆ ਗਿਆ। ਵੈਸਟਜੈੱਟ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਟੈਂਪਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀ ਉਡਾਣ ਰਾਤ 11 ਵਜੇ ਦੇ ਕਰੀਬ ਵਾਈਵੀਆਰ ਦੇ ਗੇਟ 'ਤੇ ਪਹੁੰਚੀ ਜਦੋਂ ਇੱਕ ਇੰਜਣ ਵਿੱਚ ਟੇਲਪਾਈਪ ਵਿਚ ਅੱਗ ਗਈ। ਚਾਲਕ ਦਲ ਨੇ ਜਹਾਜ਼ ਵਿੱਚ ਸਵਾਰ 50 ਯਾਤਰੀਆਂ ਨੂੰ ਜਲਦੀ ਕੱਢਣ ਲਈ ਸਲਾਈਡਾਂ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ। ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਹਵਾਈ ਜਹਾਜ਼ ਨੂੰ ਸਰਵਿਸ ਤੋਂ ਹਟਾ ਦਿੱਤਾ ਗਿਆ ਹੈ। ਹਵਾਈ ਅੱਡੇ ਦੀ ਅੱਗ ਬੁਝਾਊ ਟੀਮ ਨੂੰ ਬੁਲਾਇਆ ਗਿਆ ਪਰ ਅੱਗ ਜਿ਼ਆਦਾ ਨਹੀਂ ਫੈਲੀ ਸੀ। ਫੈਡਰਲ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਜਾਂਚਕਰਤਾਵਾਂ ਦੀ ਇੱਕ ਟੀਮ ਤਾਇਨਾਤ ਕੀਤੀ ਹੈ।