ਮਾਂਟਰੀਅਲ, 13 ਜੁਲਾਈ (ਪੋਸਟ ਬਿਊਰੋ): ਕਿਊਬੈਕ ਵਿੱਚ ਸੇਂਟ-ਫ੍ਰਾਂਸੋਆ ਨਦੀ ਵਿੱਚ ਸ਼ੁੱਕਰਵਾਰ ਨੂੰ ਮਿਲੀ ਇੱਕ ਕਾਰ ਵਿੱਚੋਂ ਇੱਕ ਲਾਸ਼ ਬਰਾਮਦ ਹੋਈ ਹੈ। ਇਹ ਕਾਰ ਪੀਅਰੇਵਿਲ, ਕਿਊਬੈਕ ਦੇ ਸਾਬਕਾ ਸਿਟੀ ਕੌਂਸਲਰ ਯਵੋਨ ਗੁਏਵਿਨ ਦੀ ਸੀ, ਜੋ ਕਿ 11 ਸਾਲਾਂ ਤੋਂ ਲਾਪਤਾ ਹੈ। ਲਾਸ਼ ਨੂੰ ਗੱਡੀ ਵਿੱਚੋਂ ਕੱਢਿਆ ਗਿਆ ਸੀ ਅਤੇ ਕੋਰੋਨਰ ਦੇ ਦਫ਼ਤਰ ਵੱਲੋਂ ਰਸਮੀ ਤੌਰ 'ਤੇ ਇਸਦੀ ਪਛਾਣ ਕੀਤੀ ਜਾਵੇਗੀ। ਫੋਰੈਂਸਿਕ ਟੈਕਨੀਸ਼ੀਅਨ ਗੱਡੀ ਦਾ ਵਿਸ਼ਲੇਸ਼ਣ ਕਰਨਗੇ ਅਤੇ ਸੂਰੇਤੇ ਡੂ ਕਿਊਬੈਕ ਇਹ ਪਤਾ ਲਗਾਉਣ ਲਈ ਜਾਂਚ ਕਰ ਰਿਹਾ ਹੈ ਕਿ ਕਾਰ ਪਾਣੀ ਵਿੱਚ ਕਿਵੇਂ ਡਿੱਗੀ। ਅਮਰੀਕੀ ਅਤੇ ਆਸਟ੍ਰੇਲੀਆਈ ਗੋਤਾਖੋਰਾਂ ਨੇ ਨਦੀ ਦੀ ਸਤ੍ਹਾ ਤੋਂ 11 ਮੀਟਰ ਤੋਂ ਵੱਧ ਹੇਠਾਂ ਵਾਹਨ ਲੱਭਿਆ, ਜਿਸ ਨੂੰ ਲੱਭਣ ਵਿਚ ਟੀਮ ਨੂੰ ਦੋ ਦਿਨ ਲੱਗ ਗਏ।