ਮਾਂਟਰੀਅਲ, 14 ਜੁਲਾਈ (ਪੋਸਟ ਬਿਊਰੋ): ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਲਿਜਾਅ ਰਹੀ ਇਕ ਐੱਸਯੂਵੀ ਅਮਰੀਕੀ ਸਰਹੱਦ ਨੇੜੇ ਹਾਦਸਾਗ੍ਰਸਤ ਹੋ ਗਈ। ਸੂਰੇਤੇ ਡੂ ਕਿਊਬੈਕ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਕਰੀਬ 4:15 ਵਜੇ ਰੂਟ 202 ਅਤੇ ਮੋਂਟੀ ਜੈਕਸਨ ਦੇ ਚੌਰਾਹੇ ਦੇ ਨੇੜੇ ਹੇਮਿੰਗਫੋਰਡ, ਕਿਊਬੈਕ ਦੇ ਨੇੜੇ ਵਾਪਰੇ ਹਾਦਸੇ ਬਾਰੇ ਜਾਣਕਾਰੀ ਮਿਲੀ, ਜੋਕਿ ਨਿਊਯਾਰਕ ਰਾਜ ਸਰਹੱਦ ਤੋਂ ਕੁਝ ਕਿਲੋਮੀਟਰ ਉੱਤਰ ਵਿੱਚ ਹੈ।
ਐੱਸਕਿਊ ਦੇ ਬੁਲਾਰੇ ਸਟੀਫਨ ਟ੍ਰੈਂਬਲੇ ਨੇ ਦੱਸਿਆ ਕਿ ਸੱਤ ਯਾਤਰੀਆਂ ਵਾਲੀ ਐੱਸਯੂਵੀ ਦੇ ਅੰਦਰ 10 ਤੋਂ 12 ਗ਼ੈਰ-ਦਸਤਾਵੇਜ਼ੀ ਪ੍ਰਵਾਸੀ ਸਨ ਜੋ ਕਿ ਇਹ ਇੱਕ ਹੋਰ ਐੱਸਯੂਵੀ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਸਹੀ ਗਿਣਤੀ ਦਾ ਪਤਾ ਨਹੀਂ ਹੈ ਕਿਉਂਕਿ ਪੁਲਿਸ ਹੋਰ ਸਬੂਤ ਇਕੱਠੇ ਕਰ ਰਹੀ ਹੈ।
ਟ੍ਰੈਂਬਲੇ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਛੇ ਤੋਂ ਅੱਠ ਲੋਕ ਪੈਦਲ ਭੱਜ ਗਏ ਅਤੇ ਆਰਸੀਐਮਪੀ ਅਧਿਕਾਰੀਆਂ ਅਤੇ ਇੱਕ ਕੁੱਤੇ ਸੰਭਾਲਣ ਵਾਲੇ ਦੀ ਮਦਦ ਨਾਲ ਐਸਕਿਊ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਦੂਜੀ ਐਸਯੂਵੀ ਦੇ ਡਰਾਈਵਰ ਇੱਕ 48 ਸਾਲਾ ਅਮਰੀਕੀ ਪੁਰਸ਼ ਨਾਗਰਿਕ, ਨੂੰ ਗਲਤ ਡਰਾਈਵਿੰਗ ਲਈ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਹਾਦਸੇ ਵਿਚ ਚਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ। ਐਸਕਿਊ ਨੇ ਕਿਹਾ ਕਿ ਜਾਂਚ ਆਰਸੀਐੱਮਪੀ ਨੂੰ ਸੌਂਪ ਦਿੱਤੀ ਗਈ ਹੈ।