ਟੋਰਾਂਟੋ, 13 ਜੁਲਾਈ (ਪੋਸਟ ਬਿਊਰੋ): ਪਿਕਰਿੰਗ ਵਿੱਚ ਹਾਈਵੇਅ 401 ਨੇੜੇ ਸ਼ੁੱਕਰਵਾਰ ਸਵੇਰੇ ਟੋਰਾਂਟੋ ਦੀ ਇੱਕ ਲਾਪਤਾ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਇੱਕ ਵਿਅਕਤੀ 'ਤੇ ਕਤਲ ਦਾ ਦੋਸ਼ ਲਾਇਆ ਗਿਆ ਹੈ। ਟੋਰਾਂਟੋ ਪੁਲਿਸ ਨੇ ਪੀੜਤਾ ਦੀ ਪਛਾਣ 67 ਸਾਲਾ ਯੂਕ ਕਵਾਨ ਚੂ ਵਜੋਂ ਕੀਤੀ ਹੈ। ਉਸਦੀ ਲਾਸ਼ ਸ਼ੁੱਕਰਵਾਰ ਨੂੰ ਕਰੀਬ 12 ਵਜੇ ਹਾਈਵੇਅ 401 ਅਤੇ ਵ੍ਹਾਈਟਸ ਰੋਡ ਦੇ ਨੇੜੇ ਅਧਿਕਾਰੀਆਂ ਨੂੰ ਮਿਲੀ ਸੀ। ਬੁੱਧਵਾਰ ਨੂੰ ਬ੍ਰਿਮਲੇ ਰੋਡ ਅਤੇ ਓਮਨੀ ਡਰਾਈਵ ਦੇ ਖੇਤਰ ਵਿੱਚ ਉਸਦੇ ਲਾਪਤਾ ਹੋਣ ਦੀ ਰਿਪੋਰਟ ਮਿਲੀ ਸੀ।
ਪੁਲਿਸ ਨੇ ਕਿਹਾ ਹੈ ਕਿ ਉਹ ਆਦਮੀ ਪੀੜਤਾ ਨਾਲ ਕਾਮਨ ਲਾਅ ਰਿਲੇਸ਼ਨਸਿ਼ਪ `ਚ ਸੀ। ਮੌਤ ਦਾ ਕਾਰਨ ਅਜੇ ਨਹੀਂ ਦੱਸਿਆ ਗਿਆ ਹੈ। ਇਹ ਸ਼ਹਿਰ ਦਾ ਇਸ ਸਾਲ ਦਾ 20ਵਾਂ ਕਤਲ ਹੈ। ਪੁਲਸ ਨੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ 416-808-7400 'ਤੇ ਜਾਂ ਕ੍ਰਾਈਮ ਸਟੌਪਰਜ਼ ਨੂੰ ਗੁਪਤ ਤੌਰ 'ਤੇ 416-222- (8477) 'ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ।