-ਐੱਮਪੀਪੀ ਹਰਦੀਪ ਗਰੇਵਾਲ ਅਤੇ ਵਾਰਡ ਸੱਤ ਅਤੇ ਅੱਠ ਤੋਂ ਕੌਂਸਲਰ ਰੌਡ ਪਾਵਰ ਵੀ ਵਿਸ਼ੇਸ਼ ਤੌਰ `ਤੇ ਪਹੁੰਚੇ
ਬਰੈਂਪਟਨ, 13 ਜੁਲਾਈ (ਪੋਸਟ ਬਿਊਰੋ): ਲੰਘੇ ਸ਼ੁੱਰਕਵਾਰ ਨੂੰ ਗੋਰ ਸੀਨੀਅਰ ਕਲੱਬ ਬਰੈਂਪਟਨ ਵੱਲੋਂ ਆਪਣਾ ਸਲਾਨਾ ਕੈਨੇਡਾ ਡੇਅ ਮਨਾਇਆ ਗਿਆ। ਇਸ ਮੌਕੇ `ਤੇ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਗਿੱਲ ਨੇ ਸਾਰਿਆਂ ਦਾ ਇਸ ਪ੍ਰੋਗਰਾਮ ਤੇ ਪਹੁੰਚਣ `ਤੇ ਧੰਨਵਾਦ ਕੀਤਾ। ਮਾਸਟਰ ਦਰਸ਼ਨ ਸਿੰਘ ਨੇ ਕੈਨੇਡਾ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡਾ ਇੱਕ ਬਹੁਤ ਹੀ ਸੋਹਣਾ ਤੇ ਖੁਸ਼ਹਾਲ ਦੇਸ਼ ਹੈ। ਇੱਥੇ ਜਿੱਥੇ ਵੱਖ-ਵੱਖ ਭਾਸ਼ਾਵਾਂ ਅਤੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ।
ਵਾਰਡ ਸੱਤ ਅਤੇ ਅੱਠ ਤੋਂ ਕੌਂਸਲਰ ਰੌਡ ਪਾਵਰ ਅਤੇ ਹਲਕਾ ਬਰੈਂਪਟਨ ਈਸਟ ਤੋਂ ਐੱਮਪੀਪੀ ਹਰਦੀਪ ਗਰੇਵਾਲ ਵੀ ਇਸ ਮੌਕੇ ਤੇ ਸ਼ਾਮਿਲ ਹੋਏ। ਇਸ ਦੌਰਾਨ ਐੱਮਪੀਪੀ ਹਰਦੀਪ ਗਰੇਵਾਲ ਨੇ ਸਾਰੇ ਕਲੱਬ ਦਾ ਧੰਨਵਾਦ ਕੀਤਾ ਅਤੇ ਨਾਲ ਗੱਲਬਾਤ ਕੀਤੀ। ਕੌਂਸਲਰ ਰੌਡ ਪਾਵਰ ਵੱਲੋਂ ਵੀ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
ਕਲੱਬ ਵੱਲੋਂ ਸਾਰਿਆਂ ਲਈ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਅੰਤ ਵਿੱਚ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਗਿੱਲ, ਉੱਪ ਪ੍ਰਧਾਨ ਮਨਜੀਤ ਸਿੰਘ ਢੇਸੀ, ਖਜ਼ਾਨਚੀ ਨਛੱਤਰ ਸਿੰਘ ਧਾਲੀਵਾਲ, ਅਮਰੀਕ ਸਿੰਘ ਕੁਮਰੀਆ ਜਨਰਲ ਸੈਕਟਰੀ, ਮਾਸਟਰ ਦਰਸ਼ਨ ਸਿੰਘ, ਬਿਲਗਾ ਸਿੰਘ ਤੂਰ, ਗੁਰਬਖਸ਼ ਸਿੰਘ ਅਤੇ ਹੋਰ ਕਲੱਬ ਦੇ ਮੈਂਬਰ ਅਤੇ ਡਾਇਰੈਕਟਰ ਸਾਹਿਬਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ।