ਬਰੈਂਪਟਨ, 6 ਮਈ (ਪੋਸਟ ਬਿਊਰੋ): ਬਰੈਂਪਟਨ ਵਿੱਚ ਐਕਸਟੌਰਸ਼ਨ ਇੰਵੈਸਟੀਗੇਸ਼ਨ ਦੀ ਜਾਂਚ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ 'ਤੇ ਦੋਸ਼ ਲਾਏ ਗਏ ਹਨ। ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਬਰੈਂਪਟਨ ਵਿੱਚ ਕਵੀਨ ਸਟਰੀਟ ਅਤੇ ਕੈਨੇਡੀ ਰੋਡ ਸਾਊਥ ਦੇ ਨੇੜੇ ਇੱਕ ਦੁਕਾਨ ਵਿੱਚ ਬੁਲਾਇਆ ਗਿਆ ਸੀ, ਜਿਸ 'ਤੇ ਗੋਲੀਬਾਰੀ ਕੀਤੀ ਗਈ ਸੀ। ਜਾਂਚਕਰਤਾਵਾਂ ਨੇ ਕਿਹਾ ਕਿ ਘਟਨਾ ਦੌਰਾਨ ਕੋਈ ਵੀ ਜਾਇਦਾਦ ਦੇ ਅੰਦਰ ਨਹੀਂ ਸੀ, ਹਾਲਾਂਕਿ ਇੱਕ ਪੀੜਤ ਨੂੰ ਇੱਕ ਅਣਪਛਾਤੇ ਵਿਅਕਤੀ ਤੋਂ ਸੰਦੇਸ਼ ਮਿਲੇ ਜਿਸ ਵਿਚ ਪੈਸਿਆਂ ਦੀ ਮੰਗ ਕੀਤੀ ਗਈ। ਬੀਤੀ 1 ਮਈ ਨੂੰ, ਜਾਂਚ ਤੋਂ ਬਾਅਦ ਬਰੈਂਪਟਨ ਦੇ ਤਿੰਨ ਵਿਅਕਤੀਆਂ ਦੀ ਪਛਾਣ ਕੀਤੀ ਗਈ ਅਤੇ ਗ੍ਰਿਫ਼ਤਾਰ ਕਰ ਲਿਆ ਗਿਆ।
ਮੁਲਜ਼ਮਾਂ ਦੀ ਪਛਾਣ 34 ਸਾਲਾ ਹਰਪਾਲ ਸਿੰਘ, 20 ਸਾਲਾ ਰਾਜਨੂਰ ਸਿੰਘ ਅਤੇ 22 ਸਾਲਾ ਏਕਨੂਰ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਨੂੰ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ।