ਬਰੈਂਪਟਨ, (ਡਾ. ਝੰਡ) ਪ੍ਰਾਪਤ ਸੂਚਨਾ ਅਨੁਸਾਰ ਬ੍ਰਹਮ ਗਿਆਨੀ ਮਹਾਨ ਤਪੱਸਵੀ ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਜੀ ਦੀ 28’ਵੀਂ ਬਰਸੀ ਟੋਰਾਂਟੋ ਏਰੀਏ ਦੀ ਸੰਗਤ ਵੱਲੋਂ ਮਿਲ ਕੇ 18 ਮਈ ਦਿਨ ਐਤਵਾਰ ਨੂੰ ਬਰਲਿੰਗਟਨ ਦੇ ਰਵੀਦਾਸ ਗੁਰਦੁਆਰਾ ਸਾਹਿਬ ਜੀ ਵਿਖੇ ਮਨਾਈ ਜਾ ਰਹੀ ਹੈ। ਇਸ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਆਰੰਭ 16 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 11.00 ਵਜੇ ਹੋਏਗਾ ਅਤੇ ਇਸ ਦਾ ਭੋਗ 18 ਮਈ ਐਤਵਾਰ ਸਵੇਰੇ 11.00 ਪਵੇਗਾ। ਉਪਰੰਤ, ਬਾਅਦ ਦੁਪਹਿਰ 1.00 ਵਜੇ ਤੱਕ ਰਾਗੀ ਜੱਥਿਆਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਜਾਏਗਾ ਅਤੇ ਵਿਦਵਾਨਾਂ ਵੱਲੋਂ ਗੁਰਮਤਿ ਵਿਚਾਰਾਂ ਕੀਤੀਆਂ ਜਾਣਗੀਆਂ।
ਸਮੁੱਚੇ ਸਮਾਗ਼ਮ ਦੌਰਾਨ ‘ਗੁਰੂ ਕਾ ਲੰਗਰ’ ਅਤੁੱਟ ਵਰਤੇਗਾ।
ਸਮੂਹ ਸੰਗਤ ਨੂੰ ਰਵੀਦਾਸ ਗੁਰਦੁਆਰਾ ਸਾਹਿਬ, 2284 ਕੁਈਨਜ਼ ਵੇਅ, ਬਰਲਿੰਗਟਨ ਵਿਖੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਦੇ ਬਾਰੇ ਵਧੇਰੇ ਜਾਣਕਾਰੀ ਰਜਿੰਦਰ ਸਿੰਘ ਸਪੁੱਤਰ ਸਵ. ਜੱਥੇਦਾਰ ਜੀਤ ਸਿੰਘ ਫਗਵਾੜਾ ਨੂੰ 289-242-9630 ਜਾਂ 905-333-1924 ‘ਤੇ ਫ਼ੋਨ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।