Welcome to Canadian Punjabi Post
Follow us on

20

May 2025
ਬ੍ਰੈਕਿੰਗ ਖ਼ਬਰਾਂ :
ਬ੍ਰਿਟੇਨ, ਫਰਾਂਸ ਅਤੇ ਕੈਨੇਡਾ ਦੀ ਇਜ਼ਰਾਈਲ ਨੂੰ ਚਿਤਾਵਨੀ: ਜੇਕਰ ਗਾਜ਼ਾ ਵਿੱਚ ਜੰਗ ਬੰਦ ਨਾ ਕੀਤੀ ਗਈ ਤਾਂ ਠੋਸ ਕਾਰਵਾਈ ਕੀਤੀ ਜਾਵੇਗੀਅਮਰੀਕਾ ਵਿੱਚ ਹੁਣ ਦੀਜਆਂ ਦੀਆਂ ਨਿੱਜੀ ਤਸਵੀਰਾਂ ਪੋਸਟ ਕਰਨਾ ਬਣਿਆ ਇੱਕ ਅਪਰਾਧ ਹੈ, ਟਰੰਪ ਨੇ ਕਾਨੂੰਨ 'ਤੇ ਕੀਤੇ ਦਸਤਖਤਪੁਤਿਨ ਨੇ ਟਰੰਪ ਨਾਲ ਗੱਲਬਾਤ ਤੋਂ ਬਾਅਦ ਕਿਹਾ- ਜੇਕਰ ਸਹੀ ਸਮਝੌਤੇ ਕੀਤੇ ਜਾਂਦੇ ਹਨ ਤਾਂ ਜੰਗਬੰਦੀ ਸੰਭਵਟਰੰਪ ਦੇ ਐਡਵਾਇਜ਼ਰੀ ਬੋਰਡ ਵਿੱਚ 13 ਸਾਲ ਜੇਲ੍ਹ ਵਿੱਚ ਕੱਟਣ ਵਾਲਾ ਸਾਬਕਾ ਲਸ਼ਕਰ ਅੱਤਵਾਦੀ ਸ਼ਾਮਿਲਟੋਰਾਂਟੋ ਹਾਈਵੇਅ 401 'ਤੇ ਕਾਰ ਹਾਦਸੇ `ਚ 3 ਬੱਚਿਆਂ ਦੀ ਮੌਤਨੁਨਾਵਿਕ ਵਿਚ ਅੱਗ ਲੱਗਣ ਕਾਰਨ ਇਕ ਘਰ ਸੜਿਆ, ਐਮਰਜੈਂਸੀ ਐਲਾਨੀਦੋ ਮੁਲਜ਼ਮਾਂ `ਤੇ ਹਥਿਆਰ ਰੱਖਣ, ਅਪਰਾਧਿਕ ਜਾਇਦਾਦ `ਤੇ ਕਬਜ਼ਾ ਕਰਨ ਸਮੇਤ ਲੱਗੇ ਕਈ ਚਾਰਜਿਜ਼ਪੱਟੂਲੋ ਪੁਲ ਸਮੇਂ ਤੋਂ ਪਹਿਲਾਂ ਆਵਾਜਾਈ ਲਈ ਮੁੜ ਖੁੱਲ੍ਹਿਆ
 
ਅੰਤਰਰਾਸ਼ਟਰੀ

ਰਾਬਰਟ ਫਰਾਂਸਿਸ ਪ੍ਰੀਵੋਸਟ ਨਵੇਂ ਪੋਪ ਬਣੇ, ਪੋਪ ਲੀਓ-14 ਵਜੋਂ ਜਾਣੇ ਜਾਣਗੇ

May 09, 2025 01:17 AM

ਵੈਟੀਕਨ, 9 ਮਈ (ਪੋਸਟ ਬਿਊਰੋ): ਵੈਟੀਕਨ ਵਿੱਚ ਪੋਪਲ ਸੰਮੇਲਨ ਦੇ ਦੂਜੇ ਦਿਨ ਅੱਜ ਨਵੇਂ ਪੋਪ ਦੀ ਚੋਣ ਕੀਤੀ ਗਈ। 69 ਸਾਲਾ ਰਾਬਰਟ ਫਰਾਂਸਿਸ ਪ੍ਰੀਵੋਸਟ ਨੂੰ ਨਵੇਂ ਪੋਪ ਵਜੋਂ ਚੁਣਿਆ ਗਿਆ ਹੈ। ਉਹ ਪੋਪ ਬਣਨ ਵਾਲੇ ਅਮਰੀਕਾ ਤੋਂ ਪਹਿਲੇ ਕਾਰਡੀਨਲ ਹਨ। ਉਨ੍ਹਾਂ ਨੇ ਆਪਣੇ ਲਈ ਪੋਪ ਲੀਓ-14 ਨਾਮ ਚੁਣਿਆ ਹੈ।
133 ਕਾਰਡੀਨਲਜ਼ ਨੇ ਵੋਟਿੰਗ ਰਾਹੀਂ ਉਨ੍ਹਾਂ ਨੂੰ ਦੋ-ਤਿਹਾਈ ਬਹੁਮਤ (89 ਵੋਟਾਂ) ਨਾਲ ਪੋਪ ਚੁਣਿਆ। 1900 ਤੋਂ ਬਾਅਦ ਇਹ ਪੰਜਵਾਂ ਮੌਕਾ ਹੈ ਜਦੋਂ ਦੋ ਦਿਨਾਂ ਵਿੱਚ ਇੱਕ ਨਵਾਂ ਪੋਪ ਚੁਣਿਆ ਗਿਆ ਹੈ।
ਵੋਟਿੰਗ ਦੇ ਦੂਜੇ ਦਿਨ, ਰੋਮਨ ਕੈਥੋਲਿਕ ਚਰਚ ਦੇ ਸਿਸਟਾਈਨ ਚੈਪਲ ਵਿਖੇ ਸਥਿਤ ਚਿਮਨੀ ਵਿੱਚੋਂ ਚਿੱਟਾ ਧੂੰਆਂ ਨਿਕਲਿਆ, ਜਿਸ ਤੋਂ ਪਤਾ ਲੱਗਦਾ ਹੈ ਕਿ ਨਵਾਂ ਪੋਪ ਚੁਣਿਆ ਗਿਆ ਹੈ।
ਜਿਵੇਂ ਹੀ ਨਵੇਂ ਪੋਪ ਦੀ ਚੋਣ ਕੀਤੀ ਗਈ, ਵੈਟੀਕਨ ਵਿੱਚ ਮੌਜੂਦ 45 ਹਜ਼ਾਰ ਤੋਂ ਵੱਧ ਲੋਕਾਂ ਨੇ ਉੱਚੀ-ਉੱਚੀ ਤਾੜੀਆਂ ਮਾਰੀਆਂ ਅਤੇ ਇੱਕ ਦੂਜੇ ਨੂੰ ਵਧਾਈ ਦਿੱਤੀ। ਇਸ ਤੋਂ ਪਹਿਲਾਂ 7 ਮਈ ਨੂੰ ਵੋਟਿੰਗ ਦੇ ਪਹਿਲੇ ਦਿਨ, ਕਿਸੇ ਨੂੰ ਵੀ ਪੋਪ ਨਹੀਂ ਚੁਣਿਆ ਗਿਆ ਸੀ।
ਕੱਲ੍ਹ ਸਿਸਟਿਨ ਚੈਪਲ ਵਿਚ ਤੱਕ ਓਪਚਾਰਿਕ ਜਲੂਸ ਅਤੇ ਹਰੇਕ ਕਾਰਡੀਨਲ ਦੁਆਰਾ ਗੁਪਤਤਾ ਦੀ ਸਹੁੰ ਚੁੱਕਣ ਤੋਂ ਬਾਅਦ, ਬੁੱਧਵਾਰ ਰਾਤ ਲਗਭਗ 9:15 ਵਜੇ ਵੋਟਿੰਗ ਦਾ ਪਹਿਲਾ ਦੌਰ ਸ਼ੁਰੂ ਹੋਇਆ ਸੀ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬ੍ਰਿਟੇਨ, ਫਰਾਂਸ ਅਤੇ ਕੈਨੇਡਾ ਦੀ ਇਜ਼ਰਾਈਲ ਨੂੰ ਚਿਤਾਵਨੀ: ਜੇਕਰ ਗਾਜ਼ਾ ਵਿੱਚ ਜੰਗ ਬੰਦ ਨਾ ਕੀਤੀ ਗਈ ਤਾਂ ਠੋਸ ਕਾਰਵਾਈ ਕੀਤੀ ਜਾਵੇਗੀ ਅਮਰੀਕਾ ਵਿੱਚ ਹੁਣ ਦੀਜਆਂ ਦੀਆਂ ਨਿੱਜੀ ਤਸਵੀਰਾਂ ਪੋਸਟ ਕਰਨਾ ਬਣਿਆ ਇੱਕ ਅਪਰਾਧ ਹੈ, ਟਰੰਪ ਨੇ ਕਾਨੂੰਨ 'ਤੇ ਕੀਤੇ ਦਸਤਖਤ ਪੁਤਿਨ ਨੇ ਟਰੰਪ ਨਾਲ ਗੱਲਬਾਤ ਤੋਂ ਬਾਅਦ ਕਿਹਾ- ਜੇਕਰ ਸਹੀ ਸਮਝੌਤੇ ਕੀਤੇ ਜਾਂਦੇ ਹਨ ਤਾਂ ਜੰਗਬੰਦੀ ਸੰਭਵ ਵਿਦਿਆਰਥੀ ਦੇ ਕਤਲ ਕਰਨ ਦੀ ਕੋਸਿ਼ਸ਼ ਦੇ ਦੋਸ਼ ਵਿੱਚ ਬੰਗਲਾਦੇਸ਼ੀ ਅਦਾਕਾਰਾ ਨੁਸਰਤ ਫਾਰੀਆ ਗ੍ਰਿਫ਼ਤਾਰ ਟਰੰਪ ਦੇ ਐਡਵਾਇਜ਼ਰੀ ਬੋਰਡ ਵਿੱਚ 13 ਸਾਲ ਜੇਲ੍ਹ ਵਿੱਚ ਕੱਟਣ ਵਾਲਾ ਸਾਬਕਾ ਲਸ਼ਕਰ ਅੱਤਵਾਦੀ ਸ਼ਾਮਿਲ ਨਿਊਯਾਰਕ ਵਿਖੇ ਮਹਾਨ ਪੰਥਕ ਸਮਾਗਮ ਵਿੱਚ ਗੁਰ ਇਤਿਹਾਸ ਅਤੇ ਸਿੱਖ ਰਾਜ ਦੇ ਦਿਹਾੜੇ ਮਨਾਏ ਇੰਡੋਨੇਸ਼ੀਆ ਵਿਚ ਪੁਰਾਣਾ ਗੋਲਾ ਬਾਰੂਦ ਫਟਿਆ, 4 ਸੈਨਿਕਾਂ ਸਮੇਤ 13 ਲੋਕਾਂ ਦੀ ਮੌਤ ਬੰਗਲਾਦੇਸ਼ ਦੇ ਸਾਬਕਾ ਰਾਸ਼ਟਰਪਤੀ ਲੁੰਗੀ ਵਿਚ ਹੋਏ ਫਰਾਰ, ਕਤਲ ਦਾ ਚੱਲ ਰਿਹਾ ਕੇਸ, ਪੁਲਿਸ ਅਧਿਕਾਰੀ ਮੁਅੱਤਲ ਟਰੰਪ ਸਾਊਦੀ ਅਰਬ ਦੇ ਦੌਰੇ 'ਤੇ ਪਹੁੰਚੇ, ਕ੍ਰਾਊਨ ਪ੍ਰਿੰਸ ਸਲਮਾਨ ਹਵਾਈ ਅੱਡੇ 'ਤੇ ਕੀਤਾ ਸਵਾਗਤ ਟਰੰਪ ਨੂੰ ਕਤਰ ਵੱਲੋਂ ਤੋਹਫ਼ੇ ਵਜੋਂ ਮਿਲੇਗਾ 3400 ਕਰੋੜ ਦਾ ਜਹਾਜ਼, ਦੁਨੀਆਂ ਦਾ ਸਭ ਤੋਂ ਮਹਿੰਗਾ ਤੋਹਫ਼ਾ