ਟੋਰਾਂਟੋ, 9 ਮਈ (ਪੋਸਟ ਬਿਊਰੋ): ਵੀਕੈਂਡ `ਤੇ ਪੋਰਟ ਕ੍ਰੈਡਿਟ ਵਿੱਚ ਇੱਕ ਰਿਟੇਲ ਸਟੋਰ ਵਿੱਚ ਹਥਿਆਰਾਂ ਨਾਲ ਡਕੈਤੀ ਦੇ ਸਿਲਸਿਲੇ ਵਿੱਚ 34 ਸਾਲ ਕੇਵਿਨ ਸਮਿਥ `ਤੇ ਦੋਸ਼ ਲਾਇਆ ਗਿਆ ਹੈ। ਘਟਨਾ ਐਤਵਾਰ ਸਵੇਰੇ ਲੇਕਸ਼ੋਰ ਰੋਡ ਅਤੇ ਹੁਰੋਂਟਾਰਯੋ ਸਟਰੀਟ ਖੇਤਰ ਦੇ ਇੱਕ ਸਟੋਰ ਵਿੱਚ ਹੋਈ। ਪੁਲਿਸ ਦਾ ਕਹਿਣਾ ਹੈ ਕਿ ਇੱਕ ਸ਼ੱਕੀ ਵਿਅਕਤੀ ਸਵੇਰੇ ਕਰੀਬ 8:15 ਵਜੇ ਆਪਣਾ ਚਿਹਰਾ ਢਕ ਕੇ ਹੋਏ ਸਟੋਰ ਵਿੱਚ ਦਾਖ਼ਲ ਹੋਇਆ, ਇੱਕ ਮੁਲਾਜ਼ਮ `ਤੇ ਬੰਦੂਕ ਤਾਣ ਦਿੱਤੀ ਅਤੇ ਨਕਦੀ ਦੀ ਮੰਗ ਕੀਤੀ। ਮਗਰੋਂ ਉਹ ਸਟੋਰ ਤੋਂ ਪੈਦਲ ਹੀ ਭੱਜ ਗਿਆ, ਹਾਲਾਂਕਿ ਪੁਲਿਸ ਵੱਲੋਂ ਉਸ ਦਾ ਥੋੜੀ ਦੂਰੀ `ਤੇ ਹੀ ਫੜ੍ਹ ਲਿਆ ਗਿਆ। ਉਸ ਕੋਲੋਂ ਇੱਕ ਬੰਦੂਕ ਅਤੇ ਗੋਲਾ-ਬਾਰੂਦ ਵੀ ਬਰਾਮਦ ਕੀਤਾ ਹੋਇਆ। ਮੁਲਜ਼ਮ `ਤੇ ਨੌਂ ਦੋਸ਼ ਲਾਏ ਗਏ ਹਨ।