ਸਕਾਰਬਰੋ, 9 ਮਈ (ਪੋਸਟ ਬਿਊਰੋ): ਸਕਾਰਬਰੋ ਵਿੱਚ ਵੀਰਵਾਰ ਰਾਤ ਦੋ ਵਾਹਨਾਂ ਦੀ ਟੱਕਰ ਤੋਂ ਬਾਅਦ ਇੱਕ ਪੈਦਲ ਜਾ ਰਹੀ 20 ਸਾਲਾ ਲੜਕੀ ਦੀ ਮੌਤ ਹੋ ਗਈ ਜਦਕਿ ਦੋਵੇਂ ਵਾਹਨ ਘਟਨਾ ਸਥਾਨ ਤੋਂ ਫ਼ਰਾਰ ਹੋ ਗਏ। ਇਕ ਸੋਸ਼ਲ ਮਿਡੀਆ ਪੋਸਟ ਵਿਚ ਪੁਲਿਸ ਨੇ ਕਿਹਾ ਕਿ ਇਹ ਟੱਕਰ ਰਾਤ ਲਗਭਗ 9:30 ਵਜੇ ਬਿਰਚਮਾਊਂਟ ਰੋਡ ਅਤੇ ਸੇਂਟ ਕਲੇਅਰ ਐਵੇਨਿਊ ਈ. ਦੇ ਨੇੜੇ ਹੋਈ। ਪੈਦਲ ਯਾਤਰੀ ਨੂੰ ਮੌਕੇ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਬਿਰਚਮਾਉਂਟ ਰੋਡ 'ਤੇ ਆਖਰੀ ਵਾਰ ਦੇਖੇ ਗਏ ਇੱਕ ਚਿੱਟੇ ਅਤੇ ਇੱਕ ਕਾਲੇ ਵਾਹਨ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਘਟਨਾ ਜਾਂ ਪੀੜਤ ਦੀ ਪਛਾਣ ਬਾਰੇ ਤੁਰੰਤ ਹੋਰ ਵੇਰਵੇ ਨਹੀਂ ਦਿੱਤੇ। ਬਿਰਚਮਾਉਂਟ ਰੋਡ ਫੌਕਸਰਿਜ ਡਰਾਈਵ ਅਤੇ ਐਨਾਕੋਂਡਾ ਐਵੇਨਿਊ ਦੇ ਵਿਚਕਾਰ ਬੰਦ ਹੈ।
ਪੁਲਿਸ ਨੇ ਕਿਹਾ ਕਿ ਪੈਦਲ ਜਾ ਰਹੀ 20 ਸਾਲਾ ਲੜਕੀ ਮਿਡਬਲਾਕ ਪਾਰ ਕਰ ਰਹੀ ਸੀ, ਜਦੋਂ ਉਸਨੂੰ ਉੱਤਰ ਵੱਲ ਜਾਣ ਵਾਲੀ ਇੱਕ ਸਫੇਦ ਫੋਰਡ ਵੈਨ ਅਤੇ ਦੱਖਣ ਵੱਲ ਜਾਣ ਵਾਲੀ ਇੱਕ ਕਾਲੀ ਐੱਸਯੂਵੀ ਨੇ ਟੱਕਰ ਮਾਰ ਦਿੱਤੀ।
ਪੁਲਿਸ ਅਧਿਕਾਰੀਫਿਲਿਪ ਸਿੰਕਲੇਇਰ ਨੇ ਕਿਹਾ ਕਿ ਇੱਕ ਔਰਤ ਟੋਰਾਂਟੋ ਫਾਇਰਫਾਇਟਰ ਜੋ ਉਸ ਖੇਤਰ ਵਿੱਚ ਸੀ, ਜੀਵਨ ਰੱਖਿਅਕ ਉਪਾਅ ਪ੍ਰਦਾਨ ਕਰਨ ਲਈ ਰੁਕੀ।
ਕੁੱਝ ਹੀ ਦੇਰ ਬਾਅਦ, ਟੋਰਾਂਟੋ ਪੈਰਾਮੇਡਿਕਸ ਪਹੁੰਚੇ ਅਤੇ ਉਨ੍ਹਾਂ ਦੀਆਂ ਕੋਸਿ਼ਸ਼ਾਂ ਦੇ ਬਾਵਜੂਦ, ਸਿੰਕਲੇਇਰ ਨੇ ਕਿਹਾ ਕਿ ਤੀਵੀਂ ਨੂੰ ਘਟਨਾ ਸਥਾਨ `ਤੇ ਹੀ ਮੋਇਆ ਘੋਸ਼ਿਤ ਕਰ ਦਿੱਤਾ ਗਿਆ।
ਸਿੰਕਲੇਇਰ ਨੇ ਕਿਹਾ ਕਿ ਵੈਨ ਅਤੇ ਐੱਸਯੂਵੀ ਘਟਨਾ ਸਥਲ ਤੋਂ ਫਰਾਰ ਹੋ ਗਏ, ਉਨ੍ਹਾਂ ਨੇ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਫੋਰਡ ਵੈਨ ਦੇ ਵਿੰਡਸ਼ੀਲਡ ਨੂੰ ਨੁਕਸਾਨ ਪਹੁੰਚਿਆ ਹੈ।
ਪੁਲਿਸ ਜਾਂਚ ਕਰ ਰਹੀ ਹੈ ਅਤੇ ਘਟਨਾ ਬਾਰੇ ਵਧੇਰੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 416-808-1900 'ਤੇ ਟ੍ਰੈਫਿਕ ਸੇਵਾਵਾਂ ਯੂਨਿਟ ਨਾਲ ਸੰਪਰਕ ਕਰਨ ਲਈ ਅਪੀਲ ਕੀਤੀ ਗਈ ਹੈ।