ਟੋਰਾਂਟੋ, 8 ਮਈ (ਪੋਸਟ ਬਿਊਰੋ): ਟੋਰਾਂਟੋ ਦੇ ਇੱਕ ਵਿਅਕਤੀ ਉੱਤੇ ਸਕਾਰਬੋਰੋ ਵਿੱਚ ਇੱਕ ਸਟੋਰ ਨੂੰ ਬੰਦੂਕ ਦੀ ਨੋਕ `ਤੇ ਲੁੱਟਣ ਦੀ ਕੋਸ਼ਿਸ਼ ਦੇ ਕਈ ਚਾਰਜਿਜ਼ਲੱਗੇ ਹਨ। ਘਟਨਾ ਮੰਗਲਵਾਰ ਨੂੰ ਸ਼ੇਪਰਡ ਐਵੇਨਿਊ ਈਸਟ ਅਤੇ ਮਾਰਖਮ ਰੋਡ ਕੋਲ ਵਾਪਰੀ। ਟੋਰਾਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾਸਥਾਨ ‘ਤੇ ਕਰੀਬ 4:40 ਵਜੇ ਬੁਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਸਟੋਰ ਅੰਦਰ ਵੜਿਆ ਅਤੇ ਚੇਕਆਉਟ ਕਾਊਂਟਰ ਕੋਲ ਪਹੁੰਚਿਆ ਅਤੇ ਫਿਰ ਇੱਕ ਹੈਂਡਗਨ ਕੱਢ ਕੇ ਨਕਦੀ ਦੀ ਮੰਗ ਕੀਤੀ।
ਜਾਂਚਕਰਤਾਵਾਂ ਨੇ ਕਿਹਾ ਕਿ ਉਸ ਤੋਂ ਬਾਅਦ ਇੱਕ ਗਾਹਕ ਸਟੋਰ ਵਿੱਚ ਆਇਆ, ਜਿਸ ਦੇ ਨਾਲ ਸ਼ੱਕੀ ਵਿਅਕਤੀ ਖਾਲੀ ਹੱਥ ਭੱਜ ਗਿਆ। ਕੁੱਝ ਹੀ ਦੇਰ ਬਾਅਦ 42 ਡਿਵੀਜ਼ਨ ਦੇ ਅਧਿਕਾਰੀਆਂ ਨੇ ਉਸਨੂੰ ਫੜ ਲਿਆ ਅਤੇ ਹਿਰਾਸਤ ਵਿੱਚ ਲੈ ਲਿਆ ।
ਪੁਲਿਸ ਦਾ ਕਹਿਣਾ ਹੈ ਕਿ ਵਿਅਕਤੀ ਦੀ ਗ੍ਰਿਫ਼ਤਾਰੀ ਸਮੇਂ ਅਧਿਕਾਰੀਆਂ ਨੇ ਇੱਕ 3ਡੀ - ਪ੍ਰਿੰਟੇਡ ਸਵੈਕਰ ਸਵਿਚ ਦੇ ਨਾਲ ਇੱਕ ਗਲਾਕ 21 ਹੈਂਡਗਨ, ਗੋਲਾ-ਬਾਰੂਦ, ਇੱਕ ਚਾਕੂ ਅਤੇ ਡਰੱਗਜ਼ ਬਰਾਮਦ ਕੀਤੇ।
ਮਾਮਲੇ ਵਿਚ ਟੋਰਾਂਟੋ ਨਿਵਾਸੀ 35 ਸਾਲਾ ਡੈਨੀਅਲ ਪਰਤਾਬਸਿੰਘ `ਤੇ ਡਕੈਤੀ, ਸਵੈਕਰ ਫਾਇਰ ਆਰਮ ਬਣਾਉਣਾ ਆਦਿ ਮਾਮਲਿਆਂ `ਚ ਇੱਕ-ਇੱਕ ਚਾਰਜ ਲਾਇਆ ਗਿਆ ਹੈ।