ਟੋਰਾਂਟੋ, 22 ਸਤੰਬਰ (ਪੋਸਟ ਬਿਊਰੋ): ਟੋਰਾਂਟੋ ਪੁਲਿਸ ਨੇ ਇੱਕ ਧੋਖਾਧੜੀ ਦੇ ਸਿਲਸਿਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਹ ਦੋ ਹੋਰ ਲੋਕਾਂ ਦੀ ਭਾਲ ਜਾਰੀ ਹੈ। ਜਿਸ ਵਿੱਚ ਇੱਕ ਵਿਅਕਤੀ ਅਤੇ ਉਸਦੀ ਧੀ ਤੋਂ 18,000 ਤੋਂਵੱਧ ਦੀ ਠੱਗੀ ਹੋ ਗਈ ਹੈ।
ਪੁਲਿਸ ਨੇ ਦੱਸਿਆ ਕਿ ਇਹ 29 ਮਈ ਨੂੰ ਪਿਤਾ ਅਤੇ ਬੇਟੀ ਨੂੰ ਇੱਕ ਵਿਅਕਤੀ ਦਾ ਫੋਨ ਆਇਆ ਜਿਸਨੇ ਆਪਣੇ ਆਪ ਨੂੰ ਬੈਂਕ ਕਰਮਚਾਰੀ ਦੱਸਿਆ। ਉਸ ਵਿਅਕਤੀ ਨੇ ਕਿਹਾ ਕਿ ਉਸਦੇ ਬੈਂਕ ਕਾਰਡ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਉਸਨੂੰ ਆਪਣੇ ਖਾਤੇ ਬੰਦ ਕਰਣ ਦੀ ਜ਼ਰੂਰਤ ਹੈ।
ਇਸਤੋਂ ਬਾਅਦ ਪਿਤਾ ਨੇ ਫੋਨ `ਤੇ ਸ਼ੱਕੀ ਵਿਅਕਤੀ ਨਾਲ ਆਪਣੀ ਵਿਅਕਤੀਗਤ ਜਾਣਕਾਰੀ ਸਾਂਝੀ ਕੀਤੀ। ਪੁਲਿਸ ਨੇ ਕਿਹਾ ਕਿ ਕੁੱਝ ਸਮੇਂ ਬਾਅਦ, ਇੱਕ ਅਣਪਛਾਤਾ ਵਿਅਕਤੀ ਪੀੜਤ ਦੇ ਘਰ ਇੱਕ ਕਾਲੀ ਟੇਸਲਾ ਕਾਰ ਵਿੱਚ ਉਸਦੇ ਅਤੇ ਉਸਦੀ ਬੇਟੀ ਦੇ ਬੈਂਕ ਕਾਰਡ ਲੈਣ ਆਇਆ।
ਅਗਲੇ ਕੁੱਝ ਦਿਨਾਂ ਵਿੱਚ ਵਿਅਕਤੀ ਅਤੇ ਉਸਦੀ ਬੇਟੀ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਖਾਤਿਆਂ ਵਿਚੋਂ ਪੈਸੇ ਕੱਢ ਲਏ ਗਏ ਹਨ ਅਤੇ ਉਦੋਂ ਉਨ੍ਹਾਂ ਨੇ ਪੁਲਿਸ ਨੂੰ ਫੋਨ ਕੀਤਾ।
ਜਾਂਚਕਰਤਾਵਾਂ ਅਨੁਸਾਰ ਉਨ੍ਹਾਂ ਨਾਲ 18,000 ਡਾਲਰ ਤੋਂ ਜਿ਼ਆਦਾ ਦੀ ਠੱਗੀ ਹੋ ਗਈ।
ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ਇਸ ਯੋਜਨਾ ਵਿੱਚ ਓਂਟਾਰੀਓ ਦੇ ਤਿੰਨ ਲੋਕਾਂ ਜਿਨ੍ਹਾਂ ਵਿਚ ਦੋ ਪੁਰਸ਼ ਅਤੇ ਇੱਕ ਔਰਤ ਨੂੰ ਹੁਣ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਓਟਵਾ ਦਾ 20 ਸਾਲਾ ਓਲੁਵੇਮੀਸੀ ਇਗਬਾਇਲੋਲੋਲੁਵਾ ਓਡੁਸੀ, ਕਾਵਰਥਾ ਲੇਕਸ ਦੀ 22 ਸਾਲਾ ਮਾਇਕਾਲਾ ਜਮੀਸ਼ਾ ਵਾਨ ਅਤੇ ਟੋਰਾਂਟੋ ਦੇ 20 ਸਾਲਾ ਗੈਰੀ ਜੇਰੇਮਿਆ ਵਿਲੀਅਮਜ਼ ਸ਼ਾਮਿਲ ਹਨ।
ਪੁਲਿਸ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਉਂਮੀਦ ਹੈ ਕਿ ਉਹ ਲੋਕਾਂ ਦੀ ਮਦਦ ਨਾਲ ਬਾਕੀ ਦੋ ਸ਼ੱਕੀਆਂ ਦਾ ਪਤਾ ਲਗਾ ਲੈਣਗੇ।