ਟੋਰਾਂਟੋ, 20 ਸਤੰਬਰ (ਪੋਸਟ ਬਿਊਰੋ): ਉੱਤਰ ਯਾਰਕ ਵਿੱਚ ਵੀਰਵਾਰ ਰਾਤ ਨੂੰ ਇੱਕ ਪੈਦਲ ਜਾ ਰਿਹਾ ਵਿਅਕਤੀ ਵਾਹਨ ਦੀ ਚਪੇਟ ਵਿੱਚ ਆ ਗਿਆ। ਜਿਸ ਤੋਂ ਬਾਅਦ ਊਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਐਮਰਜੈਂਸੀ ਦਲ ਨੇ ਜੇਨ ਸਟਰੀਟ ਅਤੇ ਸ਼ੇਪਰਡ ਏਵੇਨਿਊ ਵੇਸਟ ਕੋਲ ਰਾਤ 8:20 ਵਜੇ ਹੋਈ ਟੱਕਰ `ਤੇ ਕਾਰਵਾਈ ਕੀਤੀ। ਪੁਲਿਸ ਨੇ ਸ਼ੁਰੂ ਵਿੱਚ ਕਿਹਾ ਕਿ ਵਿਅਕਤੀ ਪੈਦਲ ਜਾ ਰਿਹਾ ਸੀ। ਉਸ ਨੂੰ ਗੰਭੀਰ ਸੱਟਾਂ ਦੇ ਚਲਦੇ ਹਸਪਤਾਲ ਲਿਜਾਇਆ ਗਿਆ। ਬਾਅਦ ਵਾਲੀ ਅਪਡੇਟ ਵਿੱਚ ਉਨ੍ਹਾਂ ਨੇ ਦੱਸਿਆ ਕਿ ਪੈਦਲ ਜਾ ਰਹੇ ਵਿਅਕਤੀ ਦੀਆਂ ਸੱਟਾਂ ਜਾਨਲੇਵਾ ਨਹੀਂ ਸਨ।ਪੁਲਿਸ ਦਾ ਕਹਿਣਾ ਹੈ ਕਿ ਚਾਲਕ ਘਟਨਾ ਸਥਾਨ `ਤੇ ਹੀ ਰਿਹਾ।