ਟੋਰਾਂਟੋ, 7 ਅਗਸਤ (ਪੋਸਟ ਬਿਊਰੋ): ਗਰੇਟਰ ਟੋਰਾਂਟੋ ਏਰੀਏ ਵਿੱਚ RCMP ਅਧਿਕਾਰੀਆਂ ਨੇ ਆਨਲਾਈਨ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਧਮਕੀ ਦੇਣ ਦੇ ਦੋਸ਼ ਵਿੱਚ 33 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੰਗਲਵਾਰ ਨੂੰ RCMP ਨੇ ਕਿਹਾ ਕਿ ਉਸ ਵਿਅਕਤੀ ਨੇ ਪ੍ਰਧਾਨ ਮੰਤਰੀ ਟਰੂਡੋ, ਪੁਲਿਸ ਅਤੇ ਕਿਸੇ ਵੀ ਸੁਰੱਖਿਆਕਰਮੀ ਪ੍ਰਤੀ ਹਿੰਸਕ ਧਮਕੀਆਂ ਦਿੱਤੀਆਂ ਜੋ ਉਨ੍ਹਾਂ ਦੀ ਯੋਜਨਾਵਾਂ ਵਿੱਚ ਦਖ਼ਲ ਕਰਨ ਦੀ ਕੋਸ਼ਿਸ਼ ਕਰ ਸਕਦੇ ਸਨ।
ਜੀਟੀਏ ਵਿਚ RCMP ਦੀ Integrated National Security ਇੰਫੋਰਸਮੈਂਟ ਟੀਮ ਨੂੰ ਧਮਕੀਆਂ ਬਾਰੇ ਪਤਾ ਚੱਲਿਆ ਅਤੇ ਉਸਨੇ ਜਾਂਚ ਸ਼ੁਰੂ ਕੀਤੀ। ਜਿਸਦੇ ਨਤੀਜੇ ਵਜੋਂ ਉਸ ਵਿਅਕਤੀ ਦੀ ਪਹਿਚਾਣ ਕੀਤੀ ਗਈ ਅਤੇ ਉਸਨੂੰ ਹਿਰਾਸਤ ਵਿੱਚ ਲੈ ਲਿਆ।
RCMP ਨੇ ਸ਼ੱਕੀ ਦੀ ਪਹਿਚਾਣ 33 ਸਾਲਾ ਡੇਵਿਡ ਜਾਲੇਵਸਕੀ ਦੇ ਰੂਪ ਵਿੱਚ ਕੀਤੀ ਹੈ ਜਿਸਦਾ ਕੋਈ ਨਿਸ਼ਚਿਤ ਪਤਾ ਨਹੀਂ ਹੈ। ਉਸ `ਤੇ ਧਮਕੀ ਦੇਣ ਦੇ ਦੋ ਮਾਮਲਿਆਂ ਵਿੱਚ ਚਾਰਜਿਜ਼ ਲਗਾਏ ਗਏ ਹਨ।