Welcome to Canadian Punjabi Post
Follow us on

20

April 2025
ਬ੍ਰੈਕਿੰਗ ਖ਼ਬਰਾਂ :
ਹਰਿਆਣਾ ਵਿੱਚ ਰੀਲ ਨੂੰ ਲੈ ਕੇ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲਗੁਜਰਾਤ ਵਿੱਚ ਬੱਸ ਤੇ ਰਿਕਸ਼ਾ ਦੀ ਟੱਕਰ ਵਿੱਚ 6 ਲੋਕਾਂ ਦੀ ਮੌਤਮੇਰਠ ਵਿਚ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ, ਫਿਰ 10 ਵਾਰ ਸੱਪ ਤੋਂ ਡੰਗ ਮਰਵਾਇਆ ਉਪ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੇ ਫੈਸਲੇ 'ਤੇ ਪ੍ਰਗਟਾਈ ਨਾਰਾਜ਼ਗੀ, ਕਿਹਾ- ਅਦਾਲਤਾਂ ਰਾਸ਼ਟਰਪਤੀ ਨੂੰ ਹੁਕਮ ਨਹੀਂ ਦੇ ਸਕਦੀਆਂਸੀ.ਬੀ.ਆਈ. ਵੱਲੋਂ ਵਿਦੇਸ਼ੀ ਫੰਡਿੰਗ ਮਾਮਲੇ ਵਿੱਚ ‘ਆਪ’ ਆਗੂ ਦੁਰਗੇਸ਼ ਪਾਠਕ ਦੇ ਘਰ ਛਾਪਾਯੂਕਰੇਨ ਨੇ ਚੀਨੀ ਸੈਨਿਕਾਂ ਨੂੰ ਮੀਡੀਆ ਸਾਹਮਣੇ ਕੀਤਾ ਪੇਸ਼, ਪਿਛਲੇ ਹਫ਼ਤੇ ਫੜ੍ਹਿਆ ਸੀਬ੍ਰਿਟੇਨ ਵਿੱਚ ਅਦਾਲਤ ਨੇ ਰਾਖਵਾਂਕਰਨ ਦੇਣ ਤੋਂ ਕੀਤਾ ਇਨਕਾਰ, ਟਰਾਂਸਜੈਂਡਰ ਨੂੰ ਔਰਤ ਨਹੀਂ ਮੰਨਿਆ ਜਾਵੇਗਾ ਪਾਕਿਸਤਾਨੀ ਫੌਜ ਮੁਖੀ ਮੁਨੀਰ ਨੇ ਕਿਹਾ- ਸਾਡੀ ਸੋਚ ਅਤੇ ਇੱਛਾਵਾਂ ਹਿੰਦੂਆਂ ਤੋਂ ਵੱਖਰੀਆਂ ਹਨ, ਇਸ ਲਈ ਦੋ ਵੱਖਰੇ ਦੇਸ਼ ਬਣੇ
 
ਟੋਰਾਂਟੋ/ਜੀਟੀਏ

ਕਲੀਵਵਿਊ ਇਲਾਕੇ ਵਿਚ ਲਾਇਆ ਤੀਆਂ ਦਾ ਮੇਲਾ

August 01, 2024 12:00 AM

ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਬੀਤੇ ਸੁੱਕਰਵਾਰ, ਬਰੈਂਪਟਨ ਦੇ  ਕਲੀਵਵਿਊਇਲਾਕੇ ਨੇੜਲੀਆਂ ਪੰਜਾਬਣਾਂ ਨੇ ਪਾਰਕ ਵਿਚ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ।  ਇਸ ਵਿਚ ਤਕਰੀਬਨ 200 ਤੋਂ ਵੱਧ ਔਰਤਾਂ ਨੇ ਭਾਗ ਲਿਆ।

ਪੰਜਾਬਣਾਂ, ਸੌਣ ਮਹੀਨੇ ਦੀ ਤੀਜ ਤੋਂ ਪੂਰਨਮਾਸ਼ੀ ਤੱਕ ਮਨਾਈਆਂ ਜਾਂਦੀਆਂ ਤੀਆਂ ਨੂੰ, ਜੋ 50-60 ਸਾਲ ਪਹਿਲਾਂ ਪੰਜਾਬ ਦੇ ਪਿੰਡਾਂ ਵਿਚ ਬੜੀਆਂ ਪ੍ਰਚਲਤ ਸਨ, ਬੜੀ ਉਤਸੁਕਤਾ ਨਾਲ ਉਡੀਕਦੀਆਂ।  ਇਹ ਉਹ ਦਿਨ ਹੁੰਦੇ ਸਨ, ਜਦ ਔਰਤਾਂ ਪੇਕੇ ਜਾਣਾ ਆਪਣਾ ਹੱਕ ਸਮਝਦੀਆਂ ਸਨ।  ਖੇਤਾਂ ਵਿਚ ਔਰਤਾਂ ਦੇ ਕਰਨ ਵਾਲੇ ਕੰਮ ਵੀ ਇਹਨੀਂਦਿਨੀਂ ਘੱਟ ਹੁੰਦੇ।  ਭਰਾ ਆਪਣੀਆਂ ਭੈਣਾਂ ਨੂੰ ਉਨ੍ਹਾਂ ਦੇ ਸਹੁਰਿਓਂ ਲੈ ਕੇ ਆਉਂਦੇ।  ਆਪਣੇ ਵਿਆਹ ਤੋਂ ਬਾਅਦ ਵੱਖੋ ਵੱਖਰੀਆਂ ਥਾਂਵਾਂ ਤੇ ਖਿਲਰੀਆਂ ਸਹੇਲੀਆਂ ਨੂੰ ਫਿਰ ਤੋਂ ਬੈਠ, ਰਲ ਮਿਲ ਸੁੱਖ ਦੁੱਖ ਦੀਆਂ ਗੱਲਾਂ ਕਰਨ ਦਾ ਇਹ ਵਧੀਆ ਮੌਕਾ ਹੁੰਦਾ।  ਪਿੰਡ ਦੇ ਬਾਹਰ ਵੱਡੇ ਬੋਹੜਾਂ ਤੇ ਪਿੱਪਲਾਂ ਦੁਆਲੇ ਸ਼ਾਮ ਵੇਲੇ ਕੁੜੀਆਂ ਦਾ ਇਕੱਠ ਹੁੰਦਾ, ਚੰਗੇ ਰੱਸੇ ਲਿਆ ਪੀਂਘਾਂ ਪਾਈਆਂ ਤੇ ਝੂਟੀਆਂ ਜਾਂਦੀਆਂ।  ਵੱਡੇ ਘੇਰੇ ਵਿਚ ਜੁੜ, ਔਰਤਾਂ, ਬੋਲੀਆਂ ਪਾਉਂਦੀਆਂ ਨੱਚਦੀਆਂ ਤੇ ਗਿੱਧਾ ਪਾਉਂਦੀਆਂ।  ਅਖੀਰਲੇ ਦਿਨ, ਇਹ ਇਕੱਠ, ਭੀੜ ਦਾ ਰੂਪ ਧਾਰਨ ਕਰਦਾ ਅਤੇ ਕੁਝ ਕੁ ਦੁਕਾਨਾਂ ਦੀਆਂ ਰਿਉੜੀਆਂ ਪਤਾਸਿਆਂ ਦਾ ਮੁਫ਼ਤ ਵਿਚ ਆਨੰਦ ਮਾਣਦਾ।  ਇਨ੍ਹਾਂ ਛੋਟੀਆਂ ਹੱਟਾਂ ਦੇ ਬਾਣੀਆਂ ਨੂੰ ਵੀ ਇਸ ਦਾ ਪਤਾ ਹੁੰਦਾ ਅਤੇ ਉਹ ਇਸ ਮੁਫ਼ਤ ਖੋਰੀ ਨੂੰ ਹੱਸ ਖੇਡ ਵਿਚ ਜਰ ਜਾਂਦੇ।

ਆਪਣੇ ਵਿਰਸੇ ਨੂੰ ਯਾਦ ਕਰਦਿਆਂ, ਪੰਜਾਬਣਾਂ ਵੱਲੋਂ ਅੱਜ ਕਲ੍ਹ ਵਿਦੇਸ਼ਾਂ ਵਿਚ ਸਗੋਂ ਪੰਜਾਬ ਨਾਲੋਂ ਵੀ ਵੱਧ ਚੱੜ੍ਹ ਕੇ ਇਸ ਤਿਉਹਾਰ ਨੂੰ ਕਈ ਦਿਨ ਤਾਂ ਨਹੀਂ, ਪਰ ਕਿਸੇ ਇੱਕ ਦਿਨ ਮਨਾਇਆ ਜਾਣ ਲੱਗਾ ਹੈ।  ਜਦ ਪੁਰਾਣੇ ਜ਼ਮਾਨੇ, ਇਹਨੀਂਦਿਨੀਂ ਘਰਾਂ ਵਿਚ ਮਾਲ੍ਹ ਪੂੜੇ, ਗੁਲਗੁਲੇ ਆਦਿ ਬਣਾਏ ਜਾਂਦੇ, ਇਥੇ ਬਣੇ ਬਣਾਏ ਲੱਡੂ, ਜਲੇਬੀਆਂ, ਗੁਲਾਬ ਜਾਮਣਾਂ, ਢੌਕਲੇ,ਸਮੋਸੇ ਤੇ ਪਕੌੜੇ ਖੁੱਲ੍ਹੇ ਵਰਤਾਏ ਜਾਂਦੇ ਹਨ।  ਬੱਚੇ ਇਸ ਮੌਕੇ ਕੋਕੇ ਕੋਲੇ ਦੀਆਂ ਵੱਡੀਆਂ ਬੋਤਲਾਂ ਦਾ ਆਨੰਦ ਮਾਣਦੇ ਹਨ।  ਪੰਜਾਬ ਵਾਂਗ ਜੁੜੀਆਂ ਔਰਤਾਂ, ਖਾਸ ਕਰ ਵੱਡੀ ਉਮਰ ਦੀਆਂ, ਪੁਰਾਣੀਆਂ ਬੋਲੀਆਂ, ਗਿੱਧਾ ਪਾਉਂਦੀਆਂ ਅਤੇ ਨੱਚਦੀਆਂ ਹਨ।  ਹਰ ਪਾਰਕ ਵਿਚ ਜਿਥੇ ਕਿਤੇ ਵੀ ਇਹ ਇਕੱਠ ਹੁੰਦਾ ਹੈ, ਇੱਕ ਬੋਲੀ ਬੜੀ ਆਮ ਸੁਣੀ ਜਾ ਸਕਦੀ ਹੈ।  ਇਸ ਤੀਆਂ ਦੇ ਮੇਲੇ ਵਿਚ ਵੀ ਇਹ ਵਾਰ ਵਾਰ ਦੁਹਰਾਈ ਜਾ ਰਹੀ ਸੀ:

ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ

ਇੱਕੋ ਤਵੀਤ ਉਹਦੇ ਘਰ ਦਾ ਨੀ,

ਜਦੋਂ ਲੜਦਾ ਤਾਂ ਲਾਹਦੇ ਲਾਹਦੇ ਕਰਦਾ ਨੀ।

 

ਬੋਲੀ ਛੋਟੀ ਹੈ, ਛੇਤੀ ਮੁੱਕ ਜਾਂਦੀ ਹੈ ਅਤੇ ਨਾਲ ਹੀ ਗਿੱਧੇ ਅਤੇ ਨੱਚਣ ਲਈ ਮਾਹੌਲ ਸਿਰਜ ਜਾਂਦੀ ਹੈ, ਜਿਸ ਵਿਚ ਛੋਟੀ ਤੋਂ ਵੱਡੀ ਉਮਰ ਦੀਆਂ ਔਰਤਾਂ ਰੱਲ ਮਿਲ ਮੇਲੇ ਦਾ ਰੰਗ ਬੰਨ ਦਿੰਦੀਆਂ ਹਨ।  ਇਸ ਤੀਆਂ ਦੇ ਮੇਲੇ ਵਿਚ ਵੀ ਇਸ ਤਰ੍ਹਾਂ ਦੀਆਂ ਬੋਲੀਆਂ ਨੇ ਚੰਗੀ ਰੌਣਕ ਬਣਾਈ ਰੱਖੀ। ਛੋਟੀ ਲੜਕੀ ਗੁਰਸਾਂਝ ਨੇ ਵਧੀਆ ਡਾਂਸ ਕੀਤਾ। ਪੂਨਮ, ਕਿਰਨ ਅਤੇ ਸਾਥਣਾਂ ਨੇ ਜਾਗੋ ਵੀ ਲਿਆਂਦੀ ਅਤੇ ਖੂਬ ਬੋਲੀਆਂ ਪਾਈਆਂ। ਮੇਲੇ ਵਿੱਚ ਲੱਕੀ ਡਰਾਅ ਵੀ ਕੱਢੇ ਗਏ। ਇਸ ਸਮਾਗਮ ਵਿਚ ਖਾਣ ਪੀਣ ਦਾ ਵਧੀਆ ਪ੍ਰਬੰਧ,ਭੁਪਿੰਦਰ, ਹਰਜਿੰਦਰ, ਰਣਜੀਤ,ਦਲਜੀਤ ਅਤੇਕਮਲ,  ਨੇ ਰਲ ਮਿਲ ਕੇ ਕੀਤਾ।  

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਸਕਾਰਬਰੋ ਦੇ ਘਰ `ਚ ਅੱਗ ਲੱਗਣ ਨਾਲ ਬਜ਼ੁਰਗ ਦੀ ਮੌਤ ਪਿਕਰਿੰਗ ਵਿੱਚ ਬੱਸ ਸ਼ੈਲਟਰ `ਚ ਟਕਰਾਇਆ ਵਾਹਨ, ਇਕ ਦੀ ਮੌਤ ਅਜੈਕਸ ਵਿੱਚ ਕਈ ਵਾਹਨਾਂ ਦੀ ਟੱਕਰ `ਚ ਔਰਤ ਦੀ ਮੌਤ ਪੀਅਰਸਨ ਹਵਾਈ ਅੱਡੇ ‘ਤੇ ਸੋਨਾ ਚੋਰੀ ਕਰਨ ਵਾਲੇ ਨੇ ਅਮਰੀਕਾ ਵਿਚ ਹਥਿਆਰ ਤਸਕਰੀ ਦੇ ਦੋਸ਼ ਮੰਨੇ ਟੀਐਮਯੂ ਕੈਂਪਸ ਹਿੱਟ-ਐਂਡ-ਰਨ ਮਾਮਲੇ ‘ਚ ਜਾਣਬੁੱਝ ਕੇ ਟੱਕਰ ਮਾਰਨ ਦਾ ਖ਼ਦਸ਼ਾ ਸੁਰੱਖਿਆ ਅਤੇ ਰਹਿਣਯੋਗਤਾ ਪ੍ਰਤੀ ਵਚਨਬੱਧਤਾ ਦਰਸਾਉਂਦੇ ਹਨ ਅੰਕੜੇ: ਮੇਅਰ ਕਾਰਲੇਟਨ ਪਲੇਸ ਵਿੱਚ ਕਾਰਾਂ ਨੂੰ ਅੱਗ ਲਾਉਣ ਵਾਲੇ ਮੁਲਜ਼ਮਾਂ ਦੀ ਭਾਲ ਕਰ ਰਹੀ ਪੁਲਿਸ ਟੋਰਾਂਟੋ ਦੇ ਲਿਟਲ ਇਟਲੀ ਇਲਾਕੇ ਵਿੱਚ ਅੱਗ ਲੱਗਣ ਨਾਲ 1 ਦੀ ਮੌਤ, 2 ਜ਼ਖ਼ਮੀ 90 ਦਿਨਾਂ ਦੇ ਟੈਰਿਫ ਰੋਕ ਦੇ ਐਲਾਨ ਵਿੱਚ ਕੈਨੇਡਾ ਨੂੰ ਸ਼ਾਮਿਲ ਨਾ ਕਰਨਾ ਹੈਰਾਨੀਜਨਕ : ਫੋਰਡ ਬਰੈਂਪਟਨ 'ਚ ਵਾਪਰਿਆ ਹਾਦਸਾ, 2 ਜ਼ਖਮੀਆਂ ਨੂੰ ਕਰਵਾਇਆ ਹਸਪਤਾਲ `ਚ ਦਾਖਲ