ਓਨਟਾਰੀਓ, 1 ਦਸੰਬਰ (ਪੋਸਟ ਬਿਊਰੋ) : ਵੀਰਵਾਰ ਨੂੰ ਓਨਟਾਰੀਓ ਵਿੱਚ ਹੋਈਆਂ ਜਿ਼ਮਨੀ ਚੋਣਾਂ ਵਿੱਚ ਗ੍ਰੀਨ ਪਾਰਟੀ ਦੀ ਜਿੱਤ ਹੋਈ। ਇਹ ਸੀਟ ਜਿੱਤਣ ਤੋਂ ਬਾਅਦ ਪ੍ਰੋਵਿੰਸ਼ੀਅਲ ਵਿਧਾਨਸਭਾ ਵਿੱਚ ਪਾਰਟੀ ਆਗੂ ਮਾਈਕ ਸ਼ਰੇਨਰ ਦਾ ਸਾਥ ਦੇਣ ਲਈ ਏਸਲਿਨ ਕਲੈਂਸੀ ਵੀ ਪਹੁੰਚ ਗਈ ਹੈ।
ਕਲੈਂਸੀ ਨੇ ਐਨਡੀਪੀ ਉਮੀਦਵਾਰ ਨੂੰ ਹਰਾ ਕੇ ਕਿਚਨਰ ਸੈਂਟਰ ਦੀ ਇਸ ਸੀਟ ਉੱਤੇ ਕਬਜਾ ਕੀਤਾ। 2018 ਤੋਂ ਇਸ ਸੀਟ ਉੱਤੇ ਐਨਡੀਪੀ ਦਾ ਹੀ ਕਬਜਾ ਸੀ। ਸੋਸ਼ਲ ਵਰਕਰ ਤੇ ਸਿਟੀ ਕਾਊਂਸਲਰ ਕਲੈਂਸੀ ਹੁਣ ਪ੍ਰੋਵਿੰਸ਼ੀਅਲ ਪਾਰਲੀਆਮੈਂਟ ਵਿੱਚ ਪਹੁੰਚਣ ਵਾਲੀ ਦੂਜੀ ਗ੍ਰੀਨ ਮੈਂਬਰ ਬਣ ਗਈ ਹੈ। ਸ਼ਰੇਨਰ ਗੁਐਲਫ ਹਲਕੇ ਦੀ ਨੁਮਾਇੰਦਗੀ ਕਰਦੇ ਹਨ।
ਵਿਲਫਰਿੱਡ ਲਾਰੀਅਰ ਯੂਨੀਵਰਸਿਟੀ ਵਿੱਚ ਪੁਲੀਟਿਕਲ ਸਾਇੰਸ ਦੀ ਐਸੋਸਿਏਟ ਪੋ੍ਰਫੈਸਰ ਐਂਡਰੀਆ ਪਰੇਲਾ ਨੇ ਆਖਿਆ ਕਿ ਹੁਣ ਗ੍ਰੀਨ ਪਾਰਟੀ ਦਾ ਕਾਕਸ ਹੈ। ਇੱਕ ਨਾਲੋਂ ਦੋ ਭਲੇ ਹੁੰਦੇ ਹਨ। ਜਿ਼ਕਰਯੋਗ ਹੈ ਕਿ ਮਾਈਕ ਮੌਰਿਕਾ ਗ੍ਰੀਨਜ਼ ਲਈ ਫੈਡਰਲ ਪੱਧਰ ਉੱਤੇ ਕਿਚਨਰ ਸੈਂਟਰ ਸਾਂਭ ਰਹੀ ਹੈ ਤੇ ਵੋਟ ਤੋਂ ਪਹਿਲਾਂ ਕਲੈਂਸੀ ਨੇ ਆਖਿਆ ਸੀ ਕਿ ਇਹ ਉਨ੍ਹਾਂ ਲਈ ਫਾਇਦੇਮੰਦ ਰਹੇਗਾ। ਕਲੈਂਸੀ ਨੇ ਆਪਣੀ ਕੈਂਪੇਨ ਟੀਮ ਦਾ ਧੰਨਵਾਦ ਕੀਤਾ।
ਉਨ੍ਹਾਂ ਆਖਿਆ ਕਿ ਹੁਣ ਅਸੀਂ ਆਪਣੀ ਜੰਗ ਬਿਹਤਰ ਹਾਊਸਿੰਗ, ਚਾਈਲਡਕੇਅਰ ਤੇ ਟਰਾਂਜਿ਼ਟ ਲਈ ਲੜਾਂਗੇ ਤੇ ਫੋਰਡ ਸਰਕਾਰ ਅਤੇ ਉਨ੍ਹਾਂ ਦੇ ਤਬਾਹਕੁੰਨ ਏਜੰਡੇ ਖਿਲਾਫ ਸਟੈਂਡ ਲਵਾਂਗੇ।ਇਸ ਦੌਰਾਨ ਸ਼ਰੇਨਰ ਨੇ ਆਖਿਆ ਕਿ ਇਹ ਜਿੱਤ ਗ੍ਰੀਨ ਵੇਵ ਦੇ ਪਸਾਰ ਦਾ ਸਬੂਤ ਹੈ।