ਓਟਵਾ, 8 ਮਈ (ਪੋਸਟ ਬਿਊਰੋ): ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਮਹੀਨੇ ਸਸਕੈਚਵਨ ਵਿੱਚ ਦੇਸ਼ ਦੇ ਪ੍ਰੀਮੀਅਰਜ਼ ਨਾਲ ਮੁਲਾਕਾਤ ਕਰਨਗੇ। ਇਹ ਮੁਲਾਕਾਤ ਅਜਿਹੇ ਸਮੇਂ ਵਿਚ ਹੋਣ ਜਾ ਰਹੀ ਹੈ ਜਦੋਂ ਕੁਝ ਪੱਛਮੀ ਲੀਡਰਾਂ ਦੀ ਫ਼ੈਡਰਲ ਸਰਕਾਰ ਨਾਲ ਨਿਰਾਸ਼ਾ ਵਧ ਰਹੀ ਹੈ। ਬੁੱਧਵਾਰ ਨੂੰ ਕਾਰਨੀ ਅਤੇ ਸੂਬਾਈ ਹਮਰੁਤਬਾ ਨਾਲ ਵਰਚੂਅਲ ਤੌਰ 'ਤੇ ਗੱਲ ਕਰਨ ਤੋਂ ਬਾਅਦ, ਓਂਟਾਰੀਓ ਪ੍ਰੀਮੀਅਰ ਡੱਗ ਫ਼ੋਰਡ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰੀਮੀਅਰਜ਼ ਅਗਲੇ ਮਹੀਨੇ ਸਸਕੈਚਵਨ ਵਿਅਕਤੀਗਤ ਮੀਟਿੰਗ ਲਈ ਸਹਿਮਤ ਹੋਏ ਹਨ।
ਪ੍ਰਧਾਨ ਮੰਤਰੀ ਦਫ਼ਤਰ ਨੇ ਪੁਸ਼ਟੀ ਕੀਤੀ ਕਿ ਇਹ ਮੀਟਿੰਗ 2 ਜੂਨ ਨੂੰ ਸਸਕਾਟੂਨ ਵਿੱਚ ਹੋਵੇਗੀ। ਪ੍ਰੀਮੀਅਰ ਫ਼ੋਰਡ ਨੇ ਇਸ ਮੁਲਾਕਾਤ ਨੂੰ ਪੱਛਮੀ ਸੂਬਿਆਂ ਨਾਲ ਸ਼ਿਕਵੇ ਦੂਰ ਕਰਨ ਅਤੇ ਮੁਲਕ ਨੂੰ ਇਕਜੁਟ ਕਰਨ ਵੱਲ ਇੱਕ ਕਦਮ ਦੱਸਿਆ।