ਨੌਰਥ ਯੌਰਕ, 30 ਨਵੰਬਰ (ਪੋਸਟ ਬਿਊਰੋ) : ਨੌਰਥ ਯੌਰਕ ਵਿੱਚ ਕਥਿਤ ਤੌਰ ਉੱਤੇ ਕਾਰਜੈਕਿੰਗ ਕਰਨ ਦੇ ਮਾਮਲੇ ਵਿੱਚ ਇੱਕ 15 ਸਾਲਾ ਲੜਕੇ ਨੂੰ ਚਾਰਜ ਕੀਤਾ ਗਿਆ ਹੈ।
ਟੋਰਾਂਟੋ ਪੁਲਿਸ ਨੂੰ 9 ਨਵੰਬਰ ਨੂੰ ਸ਼ਾਮੀਂ 6:00 ਵਜੇ ਦੇ ਨੇੜੇ ਤੇੜੇ ਲਾਅਰੈਂਸ ਐਵਨਿਊ ਈਸਟ ਤੇ ਡੌਨਵੇਅ ਵੈਸਟ ਏਰੀਆ ਵਿੱਚ ਕਾਰਜੈਕਿੰਗ ਦੀ ਰਿਪੋਰਟ ਦੇ ਕੇ ਸੱਦਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲਾ ਆਪਣੀ ਪਾਰਕ ਕੀਤੀ ਹੋਈ ਗੱਡੀ ਦੇ ਕੋਲ ਖੜ੍ਹੀ ਸੀ ਜਦੋਂ ਤਿੰਨ ਮਸ਼ਕੂਕ ਉਸ ਕੋਲ ਆਏ ਤੇ ਉਨ੍ਹਾਂ ਨੇ ਉਸ ਕੋਲੋਂ ਕਾਰ ਦੀਆਂ ਚਾਬੀਆਂ ਮੰਗੀਆਂ। ਪੁਲਿਸ ਨੇ ਦੱਸਿਆ ਕਿ ਇੱਕ ਮਸ਼ਕੂਕ ਕੋਲ ਗੰਨ ਵੀ ਸੀ ਤੇ ਬਾਕੀ ਮਸ਼ਕੂਕਾਂ ਨੇ ਮਹਿਲਾ ਤੋਂ ਕਾਰ ਦੀਆਂ ਚਾਬੀਆਂ ਖੋਹ ਲਈਆਂ ਤੇ ਕਾਰ ਵਿੱਚ ਸਵਾਰ ਹੋ ਕੇ ਉੱਥੋਂ ਚਲੇ ਗਏ।
ਮਹਿਲਾ ਨੂੰ ਸ਼ਰੀਰਕ ਤੌਰ ਉੱਤੇ ਕੋਈ ਨੁਕਸਾਨ ਨਹੀਂ ਪਹੁੰਚਿਆ। ਪ੍ਰੋਵਿੰਸ਼ੀਅਲ ਕਾਰ ਜੈਕਿੰਗ ਟਾਸਕ ਫੋਰਸ ਦੇ ਮੈਂਬਰਾਂ ਵੱਲੋਂ ਬਾਅਦ ਵਿੱਚ ਇੱਕ ਮਸ਼ਕੂਕ ਦੀ ਸ਼ਨਾਖ਼ਤ ਕਰ ਲਈ ਗਈ। ਬੁੱਧਵਾਰ ਨੂੰ ਇੱਕ 15 ਸਾਲਾ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਹਥਿਆਰ ਨਾਲ ਡਾਕੇ ਨੂੰ ਅੰਜਾਮ ਦੇਣ, ਗੱਡੀ ਚੋਰੀ ਕਰਨ, 5000 ਡਾਲਰ ਤੋਂ ਉੱਪਰ ਦੀ ਜੁਰਮ ਨਾਲ ਕਮਾਈ ਸੰਪਤੀ ਰੱਖਣ ਤੇ 5000 ਡਾਲਰ ਤੋਂ ਵੱਧ ਦੀ ਸ਼ਰਾਰਤ ਕਰਨ ਲਈ ਚਾਰਜ ਕੀਤਾ ਗਿਆ। ਇਸ ਲੜਕੇ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਅ