ਬਰੈਂਪਟਨ, 29 ਨਵੰਬਰ (ਪੋਸਟ ਬਿਊਰੋ) : ਅੱਜ ਸਿਟੀ ਆਫ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਸਟਰਾਂਗ ਮੇਅਰਜ਼, ਬਿਲਡਿੰਗ ਹੋਮਜ਼ ਐਕਟ, 2022 ਤਹਿਤ ਆਪਣਾ ਪਹਿਲਾ ਬਜਟ ਪੇਸ਼ ਕੀਤਾ ਗਿਆ।
ਬਿਲਡਿੰਗ ਦ ਬਰੈਂਪਟਨ ਐਡਵਾਂਟੇਜ ਸਿਰਲੇਖ ਹੇਠ ਪੇਸ਼ ਕੀਤੇ ਗਏ ਇਸ ਬਜਟ ਵਿੱਚ ਪਬਲਿਕ ਟਜਾਂਜਿ਼ਟ, ਹੈਲਥ ਕੇਅਰ, ਮਨੋਰੰਜਨ, ਐਨਵਾਇਰਮੈਂਟ, ਸੜਕਾਂ ਤੇ ਇਨਫਰਾਸਟ੍ਰਕਚਰ ਦੇ ਨਾਲ ਨਾਲ ਕਮਿਊਨਿਟੀ ਸੇਫਟੀ ਵਿੱਚ ਨਿਵੇਸ਼ ਉੱਤੇ ਬਹੁਤਾ ਧਿਆਨ ਕੇਂਦਰਿਤ ਕੀਤਾ ਗਿਆ ਹੈ।ਹਰ ਸਾਲ ਸਾਲਾਨਾ ਬਜਟ ਵਿੱਚ ਉਨ੍ਹਾਂ ਤਰਜੀਹਾਂ, ਟੀਚਿਆਂ ਤੇ ਪਹਿਲਕਦਮੀਆਂ ਦੀ ਗੱਲ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚ ਸਿਟੀ ਨਿਵੇਸ਼ ਕਰਨਾ ਚਾਹੁੰਦੀ ਹੈ। ਇਸ ਬਜਟ ਉੱਤੇ ਪਬਲਿਕ ਡੈਲੀਗੇਸ਼ਨ ਤੇ ਕਾਊਂਸਲ ਦਰਮਿਆਨ ਵਿਚਾਰ ਵਟਾਂਦਰਾ 5 ਦਸੰਬਰ ਤੋਂ ਸ਼ੁਰੂ ਹੋਵੇਗਾ।
ਸਿਟੀ ਵੱਲੋਂ 1·9 ਫੀ ਸਦੀ ਦੇ ਹਿਸਾਬ ਨਾਲ ਪ੍ਰਸਤਾਵਿਤ ਟੈਕਸ ਵਾਧਾ ਟੈਕਸ ਬਿੱਲ ਦੇ ਸਿਟੀ ਵਾਲੇ ਹਿੱਸੇ ਲਈ ਰੱਖਿਆ ਗਿਆ ਹੈ, ਜਿਹੜਾ ਸਤੰਬਰ 2023 ਦੀ ਮਹਿੰਗਾਈ ਦਰ (3·8 ਫੀ ਸਦੀ) ਤੋਂ ਹੇਠਾਂ ਹੈ। ਸਿਟੀ ਦੀਆਂ ਬੱਸਾਂ, ਸੜਕਾਂ, ਮਨੋਰੰਜਨ ਵਾਲੇ ਸੈਂਟਰਜ਼, ਪਬਲਿਕ ਸਪੇਸਿਜ਼ ਤੇ ਹੋਰ ਇਨਫਰਾਸਟ੍ਰਕਚਰ ਨੂੰ ਮੇਨਟੇਨ ਕਰਨ ਲਈ 139 ਮਿਲੀਅਨ ਡਾਲਰ ਰੱਖੇ ਗਏ ਹਨ। 913 ਮਿਲੀਅਨ ਡਾਲਰ ਦਾ ਆਪਰੇਟਿੰਗ ਬਜਟ ਤੇ 544 ਮਿਲੀਅਨ ਡਾਲਰ ਦਾ ਕੈਪੀਟਲ ਬਜਟ ਰੱਖਿਆ ਗਿਆ ਹੈ ਜੋ ਕੁੱਲ ਮਿਲਾ ਕੇ 1·5 ਬਿਲੀਅਨ ਡਾਲਰ ਬਣਦਾ ਹੈ।
ਹੈਲਥ ਕੇਅਰ ਲਈ ਸਿਟੀ ਨੇ ਪਹਿਲਾਂ ਹੀ 74 ਮਿਲੀਅਨ ਡਾਲਰ ਤੋਂ ਵੱਧ ਫੰਡ ਰਾਖਵੇਂ ਰੱਖੇ ਹੋਏ ਹਨ ਤੇ ਸਿਟੀ ਦਾ ਲੋਕਲ ਸੇ਼ਅਰ 125 ਮਿਲੀਅਨ ਡਾਲਰ ਬਣਦਾ ਹੈ। ਬਰੈਂਪਟਨ ਵਿੱਚ ਦੂਜਾ ਹਸਪਤਾਲ ਬਣਾਉਣ ਤੇ ਨਵਾਂ ਕੈਂਸਰ ਕੇਅਰ ਸੈਂਟਰ ਕਾਇਮ ਕਰਨ ਲਈ ਇੱਕ ਫੀ ਸਦੀ ਹਾਸਪਿਟਲ ਲੇਵੀ ਜਾਰੀ ਰੱਖੀ ਜਾਵੇਗੀ। ਇਸ ਦੇ ਨਾਲ ਹੀ ਨਵੇਂ ਮੈਡੀਕਲ ਸਕੂਲ ਦਾ ਸਮਰਥਨ ਵੀ ਕੀਤਾ ਂਜਾ ਰਿਹਾ ਹੈ।
ਬੱਸਾਂ ਦੀ ਖਰੀਦ ਤੇ ਬੱਸਾਂ ਨੂੰ ਰੀਫਰਬਿਸ਼ ਕਰਨ ਉੱਤੇ 78·4 ਮਿਲੀਅਨ ਡਾਲਰ ਖਰਚੇ ਜਾਣਗੇ। ਬ੍ਰੈਮਲੀ ਰੋਡ ਕੌਰੀਡਰ ਉੱਤੇ ਬਰੈਂਪਟਨ ਟਰਾਂਜਿ਼ਟ ਜ਼ੂਮ ਸਰਵਿਸ ਦੇ ਪਸਾਰ ਲਈ 3·8 ਮਿਲੀਅਨ ਡਾਲਰ ਖਰਚੇ ਜਾਣਗੇ।ਇਸ ਦੇ ਨਾਲ ਹੀ ਮਨੋਰੰਜਨ ਸਬੰਧੀ ਸੈਂਟਰਾਂ ਉੱਤੇ ਹੇਠ ਲਿਖੇ ਮੁਤਾਬਕ ਰਕਮ ਖਰਚੀ ਜਾਵੇਗੀ :
· Embleton Community Centre construction: $79.8M
· Howden Recreation Centre construction: $24.2M
· Cricket infrastructure and programming: $6M
· Century Gardens Youth Hub construction: $5.5M
· Tennis, kabaddi, pickleball, basketball, dog park and playground enhancements: $6.1M
· Memorial Arena Expansion (construction): $2.5M
· Lawn Bowling at FCCC: $900,000
· Basketball court and enhancements at CAA Centre: $375,000
· Artificial Turf Field at Central Peel: $200,000
· New, inclusive multi-sensory room at Loafer’s Lake Recreation Centre: $100,000
ਇਸ ਦੇ ਨਾਲ ਹੀ ਰਿਵਰਵਾਕ ਫੇਜ਼ ਵੰਨ ਉੱਤੇ 87·3 ਮਿਲੀਅਨ ਡਾਲਰ, ਡਰੇਨੇਜ ਚੈਨਲ ਦੀ ਜਾਂਚ ਤੇ ਮੇਨਟੇਨੈਂਸ ਪ੍ਰੋਗਰਾਮ ਉੱਤੇ ਇੱਕ ਮਿਲੀਅਨ ਡਾਲਰ, ਇਰੋਜ਼ਨ ਕੰਟਰੋਲ ਤੇ ਸਟਰੀਮਬੈਂਕ ਸਟੇਬਲਾਈਜੇ਼ਸ਼ਨ ਉੱਤੇ 1 ਮਿਲੀਅਨ ਡਾਲਰ, ਐਨਰਜੀ ਐਫੀਸਿ਼ਐਂਸੀ ਪ੍ਰੋਗਰਾਮ ਉੱਤੇ 215,000 ਡਾਲਰ, ਕਮਿਊਨਿਟੀ ਗਾਰਡਨਜ਼ ਉੱਤੇ 100,000ਡਾਲਰ, ਚਿੰਗੁਆਕਸੀ ਪਾਰਕ ਨੂੰ ਅਪਗ੍ਰੇਡ ਕਰਨ ਉੱਤੇ 25000 ਡਾਲਰ ਤੇ ਸਟਰੌਮਵਾਟਰ ਕੈਪੀਟਲ ਮੂਵਮੈਂਟ ਉੱਤੇ 7·9 ਮਿਲੀਅਨ ਡਾਲਰ ਖਰਚੇ ਜਾਣਗੇ।