ਨੌਰਥ ਯੌਰਕ, 3 ਅਕਤੂਬਰ (ਪੋਸਟ ਬਿਊਰੋ) : ਮੰਗਲਵਾਰ ਦੁਪਹਿਰ ਨੂੰ ਨੌਰਥ ਯੌਰਕ ਵਿੱਚ ਚਾਰ ਗੱਡੀਆਂ ਦੇ ਆਪਸ ਵਿੱਚ ਟਕਰਾ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਨੌਰਥ ਯੌਰਕ ਵਿੱਚ ਬੇਅਵਿਊ ਤੇ ਸਟੀਲਜ਼ ਈਸਟ ਐਵਨਿਊ ਇਲਾਕੇ ਵਿੱਚ ਪੁਲਿਸ ਨੂੰ ਦੁਪਹਿਰੇ 4:49 ਉਤੇ ਚਾਰ ਗੱਡੀਆਂ ਦੇ ਆਪਸ ਵਿੱਚ ਟਕਰਾਉਣ ਦੀ ਖਬਰ ਮਿਲੀ। ਮੌਕੇ ਉੱਤੇ ਪਹੁੰਚੀ ਪੁਲਿਸ ਨੂੰ ਇੱਕ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲਿਆ।
ਇੱਕ ਵਿਅਕਤੀ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਪੁਲਿਸ ਨੇ ਟਰੈਫਿਕ ਵਿੱਚ ਦੇਰ ਹੋਣ ਤੇ ਜੇ ਸੰਭਵ ਹੋ ਸਕੇ ਤਾਂ ਡਰਾਈਵਰਾਂ ਨੂੰ ਕੋਈ ਬਦਲਵਾਂ ਰੂਟ ਲੈਣ ਦੀ ਸਲਾਹ ਦਿੱਤੀ ਹੈ।