ਸਕਾਰਬਰੋ, 29 ਸਤੰਬਰ (ਪੋਸਟ ਬਿਊਰੋ) : ਸਕਾਰਬਰੋ ਵਿੱਚ ਇੱਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਮਹਿਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਇਲਾਜ ਲਈ ਉਸ ਨੂੰ ਹਸਪਤਾਲ ਲਿਜਾਇਆ ਗਿਆ।
ਕਿਸੇ ਨੂੰ ਗੱਡੀ ਵੱਲੋਂ ਟੱਕਰ ਮਾਰੇ ਜਾਣ ਦੀ ਰਿਪੋਰਟ ਦੇ ਕੇ ਐਮਰਜੰਸੀ ਅਮਲੇ ਵੱਲੋਂ ਸਵੇਰੇ 6:45 ਉੱਤੇ ਮਿਡਲੈਂਡ ਐਵਨਿਊ ਦੇ ਪੱਛਮ ਵਿੱਚ ਕਿੰਗਸਟਨ ਰੋਡ ਤੇ ਕਲੇਅਰਮੋਰ ਐਵਨਿਊ ਉੱਤੇ ਐਮਰਜੰਸੀ ਅਮਲੇ ਨੂੰ ਸੱਦਿਆ ਗਿਆ।ਪੈਰਾਮੈਡਿਕਸ ਨੇ ਦੱਸਿਆ ਕਿ ਗੰਭੀਰ ਜ਼ਖ਼ਮੀ ਹਾਲਤ ਵਿੱਚ ਇੱਕ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ।
ਗੱੱਡੀ ਦਾ ਡਰਾਈਵਰ ਮੌਕੇ ਉੱਤੇ ਹੀ ਮੌਜੂਦ ਰਿਹਾ। ਸਾਹਮਣੇ ਆਈਆਂ ਤਸਵੀਰਾਂ ਵਿੱਚ ਇੱਕ ਸਿਲਵਰ ਰੰਗ ਦੀ ਗੱਡੀ ਦੇ ਸਾਹਮਣੇ ਵਾਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ ਨਜ਼ਰ ਆ ਰਿਹਾ ਹੈ। ਜਾਂਚ ਲਈ ਕਿੰਗਸਟਨ ਰੋਡ ਨੂੰ ਕਲੇਅਰਮੋਰ ਉੱਤੇ ਦੋਵਾਂ ਦਿਸ਼ਾਵਾਂ ਤੋਂ ਬੰਦ ਕਰ ਦਿੱਤਾ ਗਿਆ।