ਓਨਟਾਰੀਓ, 28 ਸਤੰਬਰ (ਪੋਸਟ ਬਿਊਰੋ) : ਸ਼ਹਿਰ ਦੇ ਪੂਰਬੀ ਸਿਰੇ ਉੱਤੇ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ 10 ਸਾਲਾ ਲੜਕਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਪੁਲਿਸ ਨੇ ਦੱਸਿਆ ਕਿ ਵੀਰਵਾਰ ਸ਼ਾਮੀਂ 6:30 ਵਜੇ ਤੋਂ ਪਹਿਲਾਂ ਇਹ ਲੜਕਾ ਕੌਕਸਵੈੱਲ ਐਵਨਿਊ ਤੇ ਈਸਟਵੁੱਡ ਰੋਡ ਏਰੀਆ ਵਿੱਚ ਜ਼ਖ਼ਮੀ ਹੋਇਆ। ਉਸ ਨੂੰ ਗੰਭੀਰ ਪਰ ਸਥਿਰ ਹਾਲਤ ਵਿੱਚ ਐਮਰਜੰਸੀ ਰੰਨ ਰਾਹੀਂ ਸਿੱਕ ਕਿੱਡਜ਼ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਮੌਕੇ ਉੱਤੇ ਮੌਜੂਦ ਇੱਕ ਚਸ਼ਮਦੀਦ ਨੇ ਦੱਸਿਆ ਕਿ ਬੱਚੇ ਦਾ ਗੁੱਟ, ਗਿੱਟਾ ਤੇ ਪੈਲਵਿਸ ਟੁੱਟ ਜਾਣ ਕਾਰਨ ਉਸ ਦਾ ਐਮਰਜੰਸੀ ਆਪਰੇਸ਼ਨ ਕੀਤਾ ਗਿਆ।
ਪੁਲਿਸ ਨੇ ਦੱਸਿਆ ਕਿ ਜਾਂਚ ਲਈ ਵ੍ਹੀਕਲ ਦਾ ਡਰਾਈਵਰ ਮੌਕੇ ਉੱਤੇ ਹੀ ਮੌਜੂਦ ਰਿਹਾ। ਇਹ ਘਟਨਾ ਵਾਅਨ ਵਿੱਚ ਵਾਪਰੀ ਉਸ ਘਟਨਾ ਤੋਂ ਇੱਕ ਦਿਨ ਬਾਅਦ ਵਾਪਰੀ ਜਦੋਂ ਸੜਕ ਉੱਤੇ ਇੱਕ 9 ਸਾਲਾ ਬੱਚੀ ਦੇ ਖੇਡਦੇ ਸਮੇਂ ਡਲਿਵਰੀ ਵੈਨ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ ਤੇ ਉਸ ਦੀ ਮੌਤ ਹੋ ਗਈ।