ਵਾਅਨ, 27 ਸਤੰਬਰ (ਪੋਸਟ ਬਿਊਰੋ) : ਵਾਅਨ ਵਿੱਚ ਇੱਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ 10 ਸਾਲਾ ਬੱਚੀ ਦੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਨੂੰ ਸ਼ਾਮੀਂ 5:30 ਵਜੇ ਤੋਂ ਬਾਅਦ ਕਲਾਰਕ ਐਵਨਿਊ ਤੇ ਬਾਥਰਸਟ ਸਟਰੀਟ ਇਲਾਕੇ ਵਿੱਚ ਮੁਲਨ ਡਰਾਈਵ ਉੱਤੇ ਵਾਪਰੀ। ਪ੍ਰਾਪਤ ਹੋਈਆਂ ਤਸਵੀਰਾਂ ਵਿੱਚ ਰਿਹਾਇਸ਼ੀ ਸਟਰੀਟ ਉੱਤੇ ਇੱਕ ਡਲਿਵਰੀ ਵੈਨ ਦੇ ਦੁਆਲੇ ਪੁਲਿਸ ਟੇਪ ਲੱਗੀ ਨਜ਼ਰ ਆ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸਮੇਂ ਡਰਾਈਵਰ ਮੌਕੇ ਉੱਤੇ ਹੀ ਮੌਜੂਦ ਰਿਹਾ। ਇਹ ਘਟਨਾ ਕਿਵੇਂ ਵਾਪਰੀ ਇਸ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਹੈ।