Welcome to Canadian Punjabi Post
Follow us on

09

May 2025
ਬ੍ਰੈਕਿੰਗ ਖ਼ਬਰਾਂ :
ਰਾਬਰਟ ਫਰਾਂਸਿਸ ਪ੍ਰੀਵੋਸਟ ਨਵੇਂ ਪੋਪ ਬਣੇ, ਪੋਪ ਲੀਓ-14 ਵਜੋਂ ਜਾਣੇ ਜਾਣਗੇਵਿਦੇਸ਼-ਅਧਾਰਤ ਤਸਕਰ ਦੇ ਦੋ ਕਾਰਕੁਨ 10 ਕਿਲੋ ਹੈਰੋਇਨ ਅਤੇ ਇੱਕ ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰਵਿਦੇਸ਼ੀ ਗੈਂਗਸਟਰ ਸੋਨੂੰ ਖੱਤਰੀ ਦਾ ਮੁੱਖ ਸਾਥੀ ਖਰੜ ਤੋਂ ਗ੍ਰਿਫ਼ਤਾਰ, ਤਿੰਨ ਪਿਸਤੌਲ ਬਰਾਮਦਦੱਖਣੀ ਕੈਲੀਫੋਰਨੀਆ ਵਿਚ ਸਕੂਲ ਦੇ ਬਾਹਰ ਵਿਦਿਆਰਥੀਆਂ `ਤੇ ਚਾਕੂ ਨਾਲ ਹਮਲਾ, ਇੱਕ ਦੀ ਮੌਤ, ਦੋ ਗੰਭੀਰਜੰਗ ਵੱਲ ਵੱਧ ਰਹੇ ਭਾਰਤ ਅਤੇ ਪਾਕਿਸਤਾਨ ਨੂੰ ਰੁਕਣਾ ਚਾਹੀਦਾ : ਟਰੰਪਸਸਕੈਚਵਨ ਵਿਚ 2 ਜੂਨ ਨੂੰ ਪ੍ਰੀਮੀਅਰਜ਼ ਨਾਲ ਬੈਠਕ ਕਰਨਗੇ ਪ੍ਰਧਾਨ ਮੰਤਰੀ ਮਾਰਕ ਕਾਰਨੀਸਕੂਲਾਂ ਤੇ ਡੇਅਕੇਅਰ ਦੇ 150 ਮੀਟਰ ਘੇਰੇ ਅੰਦਰ ਨਸਿ਼ਆਂ ਦੀਆਂ ਦੁਕਾਨਾਂ `ਤੇ ਲੱਗ ਸਕਦੀ ਹੈ ਪਾਬੰਦੀਟੋਰਾਂਟੋ ਦੇ ਇੱਕ ਵਿਅਕਤੀ `ਤੇ ਬੰਦੂਕ ਦੀ ਨੋਕ `ਤੇ ਲੁੱਟਣ ਦੀ ਕੋਸ਼ਿਸ਼ ਦੇ ਲੱਗੇ ਕਈ ਚਾਰਜਿਜ਼
 
ਟੋਰਾਂਟੋ/ਜੀਟੀਏ

ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਰਾਮਗੜ੍ਹੀਆ ਭਵਨ ਵਿਖੇ ਮਨਾਇਆ

September 27, 2023 02:25 AM

  

ਬਰੈਂਪਟਨ, 26 ਸਤੰਬਰ (ਜਰਨੈਲ ਸਿੰਘ ਮਠਾੜੂ): ਬੀਤੇ ਦਿਨੀਂ ਰਾਮਗੜੀਆ ਸਿੱਖ ਫਾਉਂਡੇਸ਼ਨ ਆਫ ਆਨਟਾਰੀਓ ਬਰੈਂਪਟਨ( ਕੈਨੇਡਾ)ਦੇ ਰਾਮਗੜੀਆ ਭਵਨ ਵਿਖੇ ਪੂਰਨ ਬਰੱਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ , ਪਰੇਮ ਅਤੇ ਸਤਿਕਾਰ ਸਹਿਤ ਗੁਰਦੁਆਰਾ ਸਾਹਿਬ ਭਾਈ ਲਾਲੋ ਜੀ ਵਿਖੇ ਮਨਾਇਆ ਗਿਆ , ਜਿਸ ਵਿੱਚ ਬਹੁਤ ਹੀ ਭਰਵੀਂ ਹਾਜਰੀ ਨਾਲ ਪਰੀਵਾਰਾਂ ਨੇ ਅਪਣੇ ਬੱਚਿਆਂ ਸਮੇਤ ਹਾਜ਼ਰੀਆਂ ਲਵਾਈਆਂ। ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਸਾਹਿਬ ਸ੍ਰੀ ਗਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਗਏ। ਉਪਰੰਤ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਜਸਪਾਲ ਸਿੰਘ ਤੇ ਸਾਥੀਆਂ ਨੇ ਗੁਰਬਾਣੀ ਦਾ ਬਹੁਤ ਹੀ ਰਸਭਿੰਨਾ ਕੀਰਤਨ ਕੀਤਾ ਅਤੇ ਮਹਾਨ ਕਿਰਤੀ ਸਿੱਖ ਭਾਈ ਲਾਲੋ ਜੀ ਦੇ ਸਾਦੇ ਜੀਵਨ ,ਰਹਿਣੀ ਸਹਿਣੀ , ਦਸਾਂ ਨਹੂੰਆਂ ਦੀ ਕਿਰਤ ਕਰਨੀ ਅਤੇ ਗੁਰੂ ਨਾਨਕ ਦੇਵ ਜੀ ਦਾ ਪਹਿਲੀ ਉਦਾਸੀ ਦੌਰਾਨ ਉਹਨਾਂ ਦੇ ਘਰ ਚਰਨ ਪਾਉਣੇ ਵਾਰੇ ਵਿਸਥਾਰ ਸਹਿਤ ਵਰਨਣ ਕੀਤਾ। ਦਿੱਲੀ ਤੋਂ ਆਏ ਬੀਬੀ ਮਨਜੀਤ ਕੌਰ ਨੇ ਸ਼ਬਦ ਗਾਇਨ ਕਰਕੇ ਅਪਣੀ ਹਾਜਰੀ ਲਗਵਾਈ । ਨਾਮਵਰ ਮਿਉਜਿਕ ਕੰਪਨੀ ਦੇ ਭਾਈ ਰਨਜੀਤ ਸਿੰਘ ਲਾਲ ਨੇ ਵੀ ਭਾਈ ਲਾਲੋ ਜੀ ਦੇ ਜੀਵਨ ਵਾਰੇ ਗਾ ਕੇ ਹਾਜਰੀ ਲਗਵਾਈ ਗਈ । ਰਾਮਗੜੀਆ ਸਿੱਖ ਸੁਸਾਇਟੀ ਰਿਵਾਲਡਾ (ਟੋਰੰਟੋ) ਤੋਂ ਵੀ ਉਹਨਾਂ ਦੀ ਤਰਫੋਂ ਕੇਹਰ ਸਿੰਘ ਮਠਾੜੂ ਅਤੇ ਅਜੀਤ ਸਿੰਘ ਵਿਰਦੀ ਵੀ ਅਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਸੰਗਤ ਨੂੰ ਅਤੇ ਪਰਬੰਧਕਾਂ ਨੂੰ ਮਹਾਨ ਕਿਰਤੀ ਸਿੱਖ ਭਾਈ ਲਾਲੋ ਜੀ ਦੇ ਜਨਮ ਦਿਨ ਦੀਆਂ ਵਧਾਈਆਂਵੀ ਦਿੱਤੀਆਂ ਅਤੇ ਕੇਹਰ ਸਿੰਘ ਮਠਾੜੂ ਜੀਨੇ ਅਪਣੀ ਕਵਿਤਾ ਰਾਹੀਂ ਭਾਈ ਲਾਲੋ ਜੀ ਦੇ ਜਨਮਦਿਨ ਸਬੰਧੀ ਕਵਿਤਾ ਸੁਣਾਉਂਦੇ ਹੋਏ ਕਿਰਤ ਤੇ ਸਾਦਗੀ ਵਾਰੇ ਚਾਨਣਾ ਪਾਇਆ। ਕੁਲਵੰਤ ਕੌਰ ਗੈਦੂ ਨੇ ਵੀ ਭਾਈ ਲਾਲੋ ਜੀ ਦੇ ਜੀਵਨ ਵਾਰੇ ਅਪਣੀ ਕਵਿਤਾ ਸੁਣਾ ਕੇ ਹਾਜਰੀ ਲਗਵਾਈ। ਇਸ ਉਪਰੰਤ ਭਾਰਤ ਤੋਂ ਵਿਸ਼ੇਸ ਤੌਰ ਤੇ ਪਹੁੰਚੇ ਕੌਮ ਦੇ ਪਤਵੰਤੇ ਵਿਅਕਤੀਆਂ ਪਰਮਜੀਤ ਸਿੰਘ ਬਠਿੰਡਾ , ਬਲਜੀਤ ਸਿੰਘ ਨਾਮਧਾਰੀ , ਮਨਜੀਤ ਕੌਰ ਦਿੱਲੀ , ਜਸਵਿੰਦਰ ਸਿੰਘ ਭੱਚੂ, ਜਸਵੀਰ ਸਿੰਘ ਸੈਂਭੀ, ਜਰਨੈਲ ਸਿੰਘ ਮਠਾੜੂ , ਹਰਦਿਆਲ ਸਿੰਘ ਝੀਤਾ, ਸਤਿਨਾਮ ਸਿੰਘ ਗੈਦੂ, ਇੰਦਰਜੀਤ ਸਿੰਘ ਗੈਦੂ ,ਭੁਪਿੰਦਰ ਸਿੰਘ ਸੀਰਾ, ਸੁਖਰਾਜ ਸਿੰਘ ਕਲਸੀ, ਜਸਪ੍ਰੀਤ ਸਿੰਘ ਕਲਸੀ, ਮਹਿੰਦਰ ਸਿੰਘ ਕੁੰਦੀ, ਹਰਮੰਦਰ ਸਿੰਘ ਗੈਦੂ , ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ ਬੰਮਰਾਹ , ਧੂਰੀ ਤੋਂ ਆਈ ਅੰਤਰ ਰਾਸਟਰੀ ਵਿਦਿਆਰਥਣ ਸਿਮਰਦੀਪ ਕੌਰ ਧੀਮਾਨ ਦਾ ਆਰ ਐਸ ਐਫ ਓ ਦੀ ਮੈਨੇਜਮੈਂਟ ਵੱਲੋਂ ਇਸ ਮੌਕੇ ਰਾਮਗੜੀਆ ਭਵਨ ਵਿੱਚ ਪਧਾਰਣ ਤੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹੋਏ ਸਨਮਾਨਚਿੰਨ ਅਤੇ ਸਿਰੋਪਾਓ ਦੇ ਕੇ ਸਨਮਨਿਤ ਕੀਤਾ ਗਿਆ। ਅਖੀਰ ਵਿੱਚ ਫਾਉਂਡੇਸ਼ਨ ਦੇ ਪਰਧਾਨ ਮਨਜੀਤ ਸਿੰਘ ਭੱਚੂ ਨੇ ਵੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਪਰਬੰਧਕਾਂ ਤੇ ਵਲੰਟੀਅਰਾਂ ਨੂੰ ਵਧੀਆ ਪਰਬੰਧ ਕਰਨ ਤੇ ਉਹਨਾਂ ਦਾ ਧੰਨਵਾਦ ਵੀ ਕੀਤਾ।ਰਾਮਗੜੀਆ ਪਿਕਨਿਕ ਵਿਚ ਹੋਈਆ ਖੇਡਾਂ ਵਿੱਚ ਪਹਿਲੇ , ਦੂਜੇ ਤੇ ਤੀਜੇ ਨੰਬਰ ਤੇ ਆਉਣ ਵਾਲੇ ਬੱਚਿਆਂ ਨੂੰ ਮੈਡਲ ਦੇਕੇ ਸਨਮਾਨਿਤ ਕੀਤਾ ਗਿਆ । ਸਟੇਜ ਦੀ ਕਾਰਵਾਈ ਜਨਰਲ ਸਕੱਤਰ ਹਰਦਿਆਲ ਸਿੰਘ ਝੀਤਾ ਵੱਲੋਂ ਬਾਖੂਬੀ ਨਿਭਾਈ ਗਈ । ਅੰਤ ਵਿੱਚ ਚੇਅਰਮੈਨ ਦਲਜੀਤ ਸਿੰਘ ਗੈਦੂ ਵੱਲੋਂ ਆਏ ਪਤਵੰਤੇ ਸੱਜਣਾਂ ਅਤੇਇਸ ਮੌਕੇ ਆਈ ਸੰਗਤ ਦਾ ਧੰਨਵਾਦ ਕਰਦੇ ਹੋਏ ਭਾਈ ਲਾਲੋ ਜੀ ਦੇ ਸਾਦੇ ਜੀਵਨ, ਸੱਚੀ ਸੁੱਚੀ ਕਿਰਤ ਕਮਾਈ ਵਾਰੇ ਵਿਸਥਾਰ ਨਾਲ ਵਰਨਣ ਕੀਤਾ ਅਤੇ ਆਉਣ ਵਾਲੇ ਪਰੋਗਰਾਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੋਰਾਂਟੋ ਦੇ ਇੱਕ ਵਿਅਕਤੀ `ਤੇ ਬੰਦੂਕ ਦੀ ਨੋਕ `ਤੇ ਲੁੱਟਣ ਦੀ ਕੋਸ਼ਿਸ਼ ਦੇ ਲੱਗੇ ਕਈ ਚਾਰਜਿਜ਼ ਪਾਵਰਸਕੂਲ ਡੇਟਾ ਬਰੀਚ ਵਿੱਚ ਚੋਰੀ ਹੋਈ ਜਾਣਕਾਰੀ ਫਿਰੌਤੀ ਦੇਣ ਦੇ ਬਾਵਜੂਦ ਨਹੀਂ ਕੀਤੀ ਨਸ਼ਟ : ਸਕੂਲ ਬੋਰਡ ਉੱਤਰੀ ਓਂਟਾਰੀਓ ਫਿਲਮ ਉਦਯੋਗ ਦੇ ਲੋਕ ਲਾਏ ਜਾਣ ਵਾਲੇ ਸੰਭਾਵੀ ਅਮਰੀਕੀ ਟੈਰਿਫ `ਤੇ ਚਿੰਤਤ ਬ੍ਰਹਮ ਗਿਆਨੀ ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਬਰਸੀ 18 ਮਈ ਐਤਵਾਰ ਨੂੰ ਮਨਾਈ ਜਾਏਗੀ ਪੁਰਾਣੀਆਂ ਪਾਣੀ ਸਪਲਾਈ ਲਾਈਨਾਂ ਨੂੰ ਬਦਲਣ ਦੇ ਚਲਦੇ ਗਰਮੀਆਂ ਵਿੱਚ ਸ਼ਹਿਰ ਦੇ 3 ਸਟਰੀਟਕਾਰ ਰੂਟ ਹੋਣਗੇ ਡਾਇਵਰਟ ਇਸ ਗਰਮੀਆਂ ਸਸਕੈਚਵਨ ਦੀਆਂ ਸੜਕਾਂ `ਤੇ ਈ-ਸਕੂਟਰ ਨੂੰ ਚਲਾਉਣ ਦੀ ਮਿਲੇਗੀ ਆਗਿਆ ਓਂਟਾਰੀਓ ਦੇ ਇੱਕ ਵਿਅਕਤੀ ਨਾਲ ਜਾਅਲੀ ਬੈਂਕ ਡਰਾਫਟ ਨਾਲ ਇਕ ਲੱਖ ਡਾਲਰ ਦੀ ਠੱਗੀ, ਬੀਮਾ ਕੰਪਨੀ ਨੇ ਪੈਸੇ ਦੁਆਏ ਵਾਪਿਸ 25 ਮਈ ਨੂੰ ਹੋਣ ਵਾਲੀ ‘ਬੀਵੀਡੀ ਗਰੁੱਪ ਬਰੈਂਪਟਨ ਹਾਫ਼-ਮੈਰਾਥਨ’ ਲਈ ਤਿਆਰੀਆਂ ਪੂਰੇ ਜ਼ੋਰਾਂ ‘ਤੇ ਕੌਂਸਲਰ ਸੈਂਟੋਸ ਫੁੱਟਬਾਲਰ ਅਤੀਬਾ ਦਾ ਸੌਕਰ ਫੈਸਟ ‘ਚ ਸਮਰਥਨ ਕਰਨ ਲਈ ਉਤਸ਼ਾਹਿਤ ਐਕਸਟੌਰਸ਼ਨ ਇੰਵੈਸਟੀਗੇਸ਼ਨ ਮਾਮਲੇ ਵਿਚ 3 `ਤੇ ਦੋਸ਼ ਤੈਅ