ਕੈਲੇਡਨ, (ਡਾ. ਝੰਡ) ਪ੍ਰਾਪਤ ਸੂਚਨਾ ਅਨੁਸਾਰ ਕੈਲੇਡਨ ਵਿਚ ਨਵ-ਗਠਿਤ ‘ਬੌਨੀਗਲਿਨ ਸੀਨੀਅਰਜ਼ ਕਲੱਬ’ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ-ਦਿਹਾੜਾ ਸ਼ਨੀਵਾਰ 30 ਸਤੰਬਰ ਨੂੰ ਬਾਅਦ ਦੁਪਹਿਰ 1.00 ਵਜੇ ਤੋਂ 3.00 ਵਜੇ ਤੀਕ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵਿਦਵਾਨ ਬੁਲਾਰਿਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਪਿਛੋਕੜ, ਜੀਵਨ, ਵਿਚਾਰਧਾਰਾ ਅਤੇ ਮਹਿਜ਼ 24 ਸਾਲ ਦੀ ਉਮਰ ਵਿਚ ਭਾਰਤ ਦੀ ਆਜ਼ਾਦੀ ਲਈ ਦਿੱਤੀ ਗਈ ਮਹਾਨ ਕੁਰਬਾਨੀ ਬਾਰੇ ਵਿਚਾਰ-ਚਰਚਾ ਕੀਤੀ ਜਾਏਗੀ। ਇਸ ਮੌਕੇ ਦੇਸ਼-ਭਗਤੀ ਦੇ ਗੀਤ ਪੇਸ਼ ਜਾਣਗੇ ਅਤੇ ਕਵੀ-ਜਨਾਂ ਵੱਲੋਂ ਕਵਿਤਾਵਾਂ ਸੁਣਾਈਆਂ ਜਾਣਗੀਆਂ। ਕਲੱਬ ਵੱਲੋਂ ਖਾਣ-ਪੀਣ ਦਾ ਵਧੀਆ ਪ੍ਰਬੰਧ ਹੋਵੇਗਾ। ਸਮੂਹ ਭੈਣਾਂ, ਭਰਾਵਾਂ, ਬਜ਼ੁਰਗਾਂ, ਮਾਤਾਵਾਂ ਤੇ ਨੌਜੁਆਨਾਂ ਨੂੰ ਇਸ ਸਮਾਗ਼ਮ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਕਲੱਬ ਦੇ ਪ੍ਰਧਾਨ ਤਰਲੋਚਨ ਸਿੰਘ ਗਰੇਵਾਲ (+1 647-721-4280) ਜਾਂ ਕਾਮਰੇਡ ਜਗਜੀਤ ਸਿੰਘ ਜੋਗਾ (+1 365-998-9808) ਨੂੰ ਸੰਪਰਕ ਕੀਤਾ ਜਾ ਸਕਦਾ ਹੈ।