ਓਟਵਾ, 11 ਮਈ (ਪੋਸਟ ਬਿਊਰੋ) : ਪਲੇਸ ਡੀ'ਓਰਲੀਅਨਜ਼ ਸ਼ਾਪਿੰਗ ਸੈਂਟਰ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਭੰਨਤੋੜ ਤੇ ਲੁੱਟ ਦੀ ਸੂਚਨਾ ਹੈ। ਸਾਰੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ, ਜਿਸ ਵਿੱਚ ਤਿੰਨ ਮੁਲਜ਼ਮ ਸ਼ਾਮ ਕਰੀਬ 7 ਵਜੇ ਸਟੋਰ ਵਿੱਚ ਦਾਖਲ ਹੁੰਦੇ ਅਤੇ ਮਾਈਕਲ ਹਿੱਲ ਜਿਊਲਰਜ਼ ਦੇ ਡਿਸਪਲੇ ਕੇਸਾਂ ‘ਤੇ ਹਥੌੜੇ ਮਾਰਦੇ ਦਿਖਾਈ ਦਿੱਤੇ। ਜਿਸ ਤੋਂ ਬਾਅਦ ਗਹਿਣੇ ਲੈ ਕੇ ਫ਼ਰਾਰ ਹੋ ਗਏ। ਸਟੋਰ ਸਟਾਫ ਨੇ ਦੱਸਿਆ ਕਿ ਇਹ ਦੂਜੀ ਘਟਨਾ ਹੈ, ਜਦਕਿ ਬੇਸ਼ੋਰ ਸ਼ਾਪਿੰਗ ਸੈਂਟਰ ਦੇ ਦੂਜੇ ਸਟੋਰ ਨੂੰ ਕੁਝ ਮਹੀਨੇ ਪਹਿਲਾਂ ਲੁੱਟ ਲਿਆ ਗਿਆ ਸੀ। ਇਹ ਇੱਕ ਮਹੀਨੇ ਵਿੱਚ ਓਟਾਵਾ ਦੇ ਮਾਲ ਵਿੱਚ ਚੌਥੀ ਅਜਿਹੀ ਘਟਨਾ ਹੈ। ਕਾਰਲਿੰਗਵੁੱਡ ਮਾਲ, ਬਿਲਿੰਗਜ਼ ਬ੍ਰਿਜ ਅਤੇ ਪਲੇਸ ਡੀ'ਓਰਲੀਅਨਜ਼ ਦੇ ਇੱਕ ਹੋਰ ਗਹਿਣਿਆਂ ਦੇ ਸਟੋਰ ਨੂੰ ਵੀ ਦਿਨ ਵੇਲੇ ਭੰਨਤੋੜ ਤੇ ਲੁੱਟ ਲਈ ਨਿਸ਼ਾਨਾ ਬਣਾਇਆ ਗਿਆ ਹੈ। ਮਾਈਕਲ ਹਿੱਲ ਵਿਖੇ ਸਫਾਈ ਸ਼ਨੀਵਾਰ ਸਵੇਰੇ ਜਾਰੀ ਰਹੀ। ਸਟੋਰ ਜਨਤਾ ਲਈ ਬੰਦ ਸੀ।ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਗਹਿਣੇ ਚੋਰੀ ਹੋਏ ਸਨ।