ਨਵੀਂ ਦਿੱਲੀ, 10 ਮਈ (ਪੋਸਟ ਬਿਊਰੋ): ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ (ceasefire india pakistan) ਦਾ ਐਲਾਨ ਹੋ ਗਿਆ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸ਼ਨੀਵਾਰ ਸ਼ਾਮ 6 ਵਜੇ ਦੱਸਿਆ ਕਿ ‘ਜੰਗਬੰਦੀ ਸ਼ਾਮ 5 ਵਜੇ ਤੋਂ ਲਾਗੂ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਦੋਵੇਂ ਦੇਸ਼ ਇੱਕ ਦੂਜੇ `ਤੇ ਜ਼ਮੀਨ, ਅਸਮਾਨ ਅਤੇ ਸਮੁੰਦਰ ਤੋਂ ਹਮਲਾ ਨਹੀਂ ਕਰਨਗੇ। ਭਾਰਤ-ਪਾਕਿਸਤਾਨ ਦੇ ਮਿਲਟਰੀ ਆਪਰੇਸ਼ਨ ਦੇ ਡਾਇਰੈਕਟਰ ਜਨਰਲ ਹੁਣ 12 ਮਈ ਨੂੰ ਦੁਪਹਿਰ 12 ਵਜੇ ਗੱਲਬਾਤ ਕਰਨਗੇ।
ਜਿਕਰਯੋਗ ਹੈ ਕਿ ਇਹ ਜੰਗਬੰਦੀ ਅਮਰੀਕਾ ਦੀ ਵਿਚੋਲਗੀ `ਚ ਹੋਈ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਸ਼ਾਮ 5:30 ਵਜੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਅਮਰੀਕਾ ਦੀ ਵਿਚੋਲਗੀ ਹੇਠ ਬੀਤੀ ਰਾਤ ਹੋਈ ਲੰਬੀ ਚਰਚਾ ਤੋਂ ਬਾਅਦ, ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਹਮਲਿਆਂ ਨੂੰ ਤੁਰੰਤ ਅਤੇ ਪੂਰੀ ਤਰ੍ਹਾਂ ਰੋਕਣ ਲਈ ਸਹਿਮਤ ਹੋ ਗਏ ਹਨ। ਮੈਂ ਦੋਨਾਂ ਦੇਸ਼ਾਂ ਨੂੰ ਇੱਕ ਸਮਝਦਾਰੀ ਵਾਲਾ ਫੈਸਲਾ ਲੈਣ ਲਈ ਵਧਾਈ ਦਿੰਦਾ ਹਾਂ।
ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੇ ਐਲਾਨ ਤੋਂ ਬਾਅਦ, ਰੱਖਿਆ ਮੰਤਰਾਲੇ ਦੀ ਪ੍ਰੈਸ ਕਾਨਫਰੰਸ ਚੱਲ ਰਹੀ ਹੈ। ਕਮੋਡੋਰ ਰਘੂ ਆਰ ਨਾਇਕ ਨੇ ਕਿਹਾ ਕਿ ਜਿਵੇਂ ਕਿ ਵਿਦੇਸ਼ ਸਕੱਤਰ ਨੇ ਕਿਹਾ ਅਸੀਂ ਸਾਰੇ ਫੌਜੀ ਕਾਰਵਾਈਆਂ ਨੂੰ ਬੰਦ ਕਰਨ ਲਈ ਸਹਿਮਤੀ ‘ਤੇ ਪਹੁੰਚ ਗਏ ਹਾਂ। ਅਸੀਂ ਤੁਹਾਨੂੰ ਪਿਛਲੇ ਕੁਝ ਦਿਨਾਂ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਹੈ।
ਕਰਨਲ ਸੋਫੀਆ ਕੁਰੈਸ਼ੀ ਨੇ ਕਿਹਾ ਕਿ ਹੁਣ ਮੈਂ ਤੁਹਾਨੂੰ ਪਾਕਿਸਤਾਨ ਦੀ ਗਲਤ ਜਾਣਕਾਰੀ ਮੁਹਿੰਮ ਬਾਰੇ ਜਾਣਕਾਰੀ ਦੇਵਾਂਗੀ । ਪਹਿਲਾਂ ਇਨ੍ਹਾਂ ਨੇ ਆਪਣੇ 17 ਨਾਲ ਸਾਡੇ -400 ਅਤੇ ਬ੍ਰਹਮੋਸ ਮਿਜ਼ਾਈਲ ਠਿਕਾਣਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਹੀ, ਇਹ ਬਿਲਕੁਲ ਗਲਤ ਹੈ। ਇਸਦੇ ਨਾਲ ਸਿਰਸਾ, ਜੰਮੂ, ਪਠਾਨਕੋਟ ਅਤੇ ਭੁਜ ‘ਚ ਸਾਡੇ ਹਵਾਈ ਅੱਡਿਆਂ ‘ਤੇ ਹਮਲਾ ਕਰਨ ਤੇ ਨੁਕਸਾਨ ਦਾ ਦਾਅਵਾ ਗਲਤ ਹੈ।