Welcome to Canadian Punjabi Post
Follow us on

29

June 2025
ਬ੍ਰੈਕਿੰਗ ਖ਼ਬਰਾਂ :
ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ
 
ਭਾਰਤ

ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

June 24, 2025 08:25 AM

ਨਵੀਂ ਦਿੱਲੀ, 24 ਜੂਨ (ਪੋਸਟ ਬਿਊਰੋ): ਇੱਕ ਜੁਲਾਈ 2025 ਤੋਂ ਦਿੱਲੀ ਵਿੱਚ ਇੱਕ ਵੱਡਾ ਬਦਲਾਅ ਲਾਗੂ ਹੋਣ ਜਾ ਰਿਹਾ ਹੈ। ਹੁਣ ਰਾਜਧਾਨੀ ਵਿੱਚ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਨੂੰ ਕਿਸੇ ਵੀ ਫਿਊਲ ਸਟੇਸ਼ਨ ਤੋਂ ਪੈਟਰੋਲ-ਡੀਜ਼ਲ ਨਹੀਂ ਮਿਲੇਗਾ। ਇਹ ਨਿਯਮ ਨਾ ਸਿਰਫ਼ ਦਿੱਲੀ ਵਿੱਚ ਰਜਿਸਟਰਡ ਵਾਹਨਾਂ `ਤੇ ਲਾਗੂ ਹੋਵੇਗਾ, ਸਗੋਂ ਦੇਸ਼ ਦੇ ਕਿਸੇ ਵੀ ਰਾਜ ਦੇ ਪੁਰਾਣੇ ਵਾਹਨਾਂ `ਤੇ ਵੀ ਲਾਗੂ ਹੋਵੇਗਾ, ਜੇਕਰ ਉਹ ਦਿੱਲੀ ਵਿੱਚ ਈਂਧਨ ਭਰਨ ਲਈ ਆਉਂਦੇ ਹਨ। ਇਹ ਫੈਸਲਾ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਲਿਆ ਹੈ।
ਪਰ ਦਿੱਲੀ ਪੈਟਰੋਲ ਡੀਲਰਜ਼ ਐਸੋਸੀਏਸ਼ਨ ਨੇ ਇਸ ਨਵੀਂ ਨੀਤੀ ‘ਤੇ ਗੰਭੀਰ ਇਤਰਾਜ਼ ਜਤਾਇਆ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਨਿਯਮ ਨੂੰ ਲਾਗੂ ਕਰਨ ਦੀ ਜਿ਼ੰਮੇਵਾਰੀ ਸਿੱਧੇ ਤੌਰ `ਤੇ ਪੈਟਰੋਲ ਪੰਪ ਕਰਮਚਾਰੀਆਂ ‘ਤੇ ਪਾ ਦਿੱਤੀ ਗਈ ਹੈ, ਜੋ ਕਿ ਨਾ ਤਾਂ ਵਿਹਾਰਕ ਹੈ ਅਤੇ ਨਾ ਹੀ ਸੁਰੱਖਿਅਤ ਹੈ। ਐਸੋਸੀਏਸ਼ਨ ਨੇ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਇਸ ਨੀਤੀ ਵਿੱਚ ਬਦਲਾਅ ਦੀ ਮੰਗ ਕੀਤੀ ਹੈ।
ਡੀਪੀਡੀਏ ਦਾ ਕਹਿਣਾ ਹੈ ਕਿ ਜ਼ਰੂਰੀ ਵਸਤੂਆਂ ਐਕਟ ਦੇ ਤਹਿਤ, ਪੰਪ ਕਰਮਚਾਰੀ ਕਿਸੇ ਵੀ ਗਾਹਕ ਨੂੰ ਈਂਧਨ ਦੇਣ ਤੋਂ ਇਨਕਾਰ ਨਹੀਂ ਕਰ ਸਕਦੇ। ਅਜਿਹੀ ਸਥਿਤੀ ਵਿੱਚ ‘ਪੁਰਾਣੇ ਵਾਹਨਾਂ ਲਈ ਕੋਈ ਫਿਊਲ ਨਹੀਂ’ ਨੀਤੀ ਕਾਰਨ ਉਨ੍ਹਾਂ ਨੂੰ ਕਾਨੂੰਨੀ ਟਕਰਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ, ਕਰਮਚਾਰੀਆਂ ਦੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ। ਉਦਾਹਰਣ ਵਜੋਂ, ਹਾਲ ਹੀ ਵਿੱਚ ਗਾਜ਼ੀਆਬਾਦ ਵਿੱਚ ਇੱਕ ਪੰਪ ਅਟੈਂਡੈਂਟ ਨੂੰ ਗੋਲੀ ਮਾਰ ਦਿੱਤੀ ਗਈ ਜਦੋਂ ਉਸਨੇ ‘ਨੋ ਹੈਲਮੇਟ, ਨੋ ਫਿਊਲ’ ਨੀਤੀ ਨੂੰ ਲਾਗੂ ਕਰਨ ਦੀ ਕੋਸਿ਼ਸ਼ ਕੀਤੀ।
ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪੰਪ ਅਟੈਂਡੈਂਟ ਨਾ ਤਾਂ ਇਨਫੋਰਸਮੈਂਟ ਅਧਿਕਾਰੀ ਹਨ ਅਤੇ ਨਾ ਹੀ ਉਨ੍ਹਾਂ ਕੋਲ ਇਹ ਫੈਸਲਾ ਕਰਨ ਦੀ ਮੁਹਾਰਤ ਹੈ ਕਿ ਕੋਈ ਵਾਹਨ ਨੀਤੀ ਦੇ ਅਧੀਨ ਆਉਂਦਾ ਹੈ ਜਾਂ ਨਹੀਂ। ਉਨ੍ਹਾਂ ਨੂੰ ਕਾਨੂੰਨ ਲਾਗੂ ਕਰਨ ਦੀ ਜ਼ਿੰਮੇਵਾਰੀ ਦੇਣਾ ਉਨ੍ਹਾਂ ਲਈ ਜੋਖਮ ਭਰਿਆ ਅਤੇ ਅਵਿਵਹਾਰਕ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਸਾਈਕਲ 'ਤੇ ਸਵਾਰ ਪਤੀ, ਤਨੀ ਤੇ ਬੇਟੀ `ਤੇ ਪਲਟਿਆ ਮੂੰਗਫਲੀ ਦੇ ਛਿਲਕੇ ਨਾਲ ਭਰਿਆ ਟਰੱਕ, ਮੌਤ 3 ਇੰਡੀਗੋ ਅਧਿਕਾਰੀਆਂ ਵਿਰੁੱਧ ਐੱਸਸੀ/ਐੱਸਟੀ ਐਕਟ ਤਹਿਤ ਮਾਮਲਾ ਦਰਜ, ਟ੍ਰੇਨੀ ਪਾਇਲਟ ਨੇ ਗੁਰੂਗ੍ਰਾਮ ਵਿੱਚ ਜਾਤੀ ਸੂਚਕ ਟਿੱਪਣੀਆਂ ਦਾ ਲਾਇਆ ਦੋਸ਼ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਵਿਰੁੱਧ ਐੱਫਆਈਆਰ