Welcome to Canadian Punjabi Post
Follow us on

23

June 2025
 
ਭਾਰਤ

ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਵਿਰੁੱਧ ਐੱਫਆਈਆਰ

June 23, 2025 05:31 AM

* ਰੋਡ ਸ਼ੋਅ ਦੌਰਾਨ ਉਨ੍ਹਾਂ ਦੀ ਕਾਰ ਨੇ ਇੱਕ ਵਿਅਕਤੀ ਨੂੰ ਕੁਚਲ ਦਿੱਤਾ ਸੀ
ਹੈਦਰਾਬਾਦ, 23 ਜੂਨ (ਪੋਸਟ ਬਿਊਰੋ): ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਵਿਰੁੱਧ ਹਿੱਟ ਐਂਡ ਰਨ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਇਹ ਜਾਣਕਾਰੀ ਗੁੰਟੂਰ ਜਿ਼ਲ੍ਹੇ ਦੇ ਐੱਸਪੀ ਐੱਸ ਸਤੀਸ਼ ਕੁਮਾਰ ਨੇ ਐਤਵਾਰ ਦੇਰ ਰਾਤ ਇੱਕ ਪ੍ਰੈੱਸ ਕਾਨਫਰੰਸ ਵਿੱਚ ਦਿੱਤੀ।
ਐੱਸਪੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੀ ਕਾਰ ਨੇ 5 ਦਿਨ ਪਹਿਲਾਂ ਇੱਕ ਰੋਡ ਸ਼ੋਅ ਦੌਰਾਨ ਇੱਕ 53 ਸਾਲਾ ਵਿਅਕਤੀ ਨੂੰ ਕੁਚਲ ਦਿੱਤਾ ਸੀ। ਹਸਪਤਾਲ ਲਿਜਾਂਦੇ ਸਮੇਂ ਉਸਦੀ ਮੌਤ ਹੋ ਗਈ। ਮ੍ਰਿਤਕ ਦਾ ਨਾਮ ਚਿਲੀ ਸਿੰਘਈਆ ਹੈ। ਉਹ ਜਗਨ ਦੀ ਪਾਰਟੀ ਵਾਈਐੱਸਆਰਸੀਪੀ ਦਾ ਵਰਕਰ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਕੀਤੀ ਗਈ।
ਇਹ ਘਟਨਾ 18 ਜੂਨ ਨੂੰ ਵਾਪਰੀ ਸੀ। ਜਗਨ ਪਲਨਾਡੂ ਜਿ਼ਲ੍ਹੇ ਦੇ ਰੈਂਟਪੱਲਾ ਪਿੰਡ ਵਿੱਚ ਇੱਕ ਪਾਰਟੀ ਵਰਕਰ ਦੇ ਪਰਿਵਾਰ ਨੂੰ ਮਿਲਣ ਜਾ ਰਿਹਾ ਸੀ। ਵਰਕਰ ਨੇ ਪਿਛਲੇ ਸਾਲ ਪੁਲਿਸ ਦੀ ਪ੍ਰੇਸ਼ਾਨੀ ਕਾਰਨ ਖੁਦਕੁਸ਼ੀ ਕਰ ਲਈ ਸੀ। ਜਗਨ ਮੋਹਨ ਉਨ੍ਹਾਂ ਦੇ ਸਮਰਥਨ ਵਿੱਚ ਰੋਡ ਸ਼ੋਅ ਕਰ ਰਿਹੇ ਸਨ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕਾਫਲਾ ਏਤੂਕੁਰੂ ਬਾਈਪਾਸ ਤੋਂ ਲੰਘ ਰਿਹਾ ਸੀ।
ਐਸਪੀ ਸਤੀਸ਼ ਕੁਮਾਰ ਨੇ 18 ਜੂਨ ਦੀ ਸ਼ਾਮ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਸੀ ਕਿ ਸਿੰਘਈਆ ਕਾਫਲੇ 'ਤੇ ਫੁੱਲ ਸੁੱਟਦੇ ਸਮੇਂ ਡਿੱਗ ਪਏ ਅਤੇ ਇੱਕ ਕਾਰ ਨਾਲ ਟਕਰਾ ਗਏ। ਕਾਰਾਂ ਬਿਨ੍ਹਾਂ ਰੁਕੇ ਅੱਗੇ ਵਧੀਆਂ। ਹਾਈਵੇਅ ਪੈਟਰੋਲਿੰਗ ਪੁਲਿਸ ਉਸਨੂੰ ਹਸਪਤਾਲ ਲੈ ਗਈ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪਹਿਲਾਂ, ਪੁਲਿਸ ਨੇ ਕਿਹਾ ਸੀ ਕਿ ਹਾਦਸਾ ਜਗਨ ਦੀ ਕਾਰ ਕਾਰਨ ਨਹੀਂ ਹੋਇਆ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਸਾਈਕਲ 'ਤੇ ਸਵਾਰ ਪਤੀ, ਤਨੀ ਤੇ ਬੇਟੀ `ਤੇ ਪਲਟਿਆ ਮੂੰਗਫਲੀ ਦੇ ਛਿਲਕੇ ਨਾਲ ਭਰਿਆ ਟਰੱਕ, ਮੌਤ 3 ਇੰਡੀਗੋ ਅਧਿਕਾਰੀਆਂ ਵਿਰੁੱਧ ਐੱਸਸੀ/ਐੱਸਟੀ ਐਕਟ ਤਹਿਤ ਮਾਮਲਾ ਦਰਜ, ਟ੍ਰੇਨੀ ਪਾਇਲਟ ਨੇ ਗੁਰੂਗ੍ਰਾਮ ਵਿੱਚ ਜਾਤੀ ਸੂਚਕ ਟਿੱਪਣੀਆਂ ਦਾ ਲਾਇਆ ਦੋਸ਼ ਰਾਜਿਸਥਾਨ ਵਿੱਚ ਸੜਕ ਹਾਦਸੇ `ਚ 2 ਭਰਾਵਾਂ ਸਮੇਤ 3 ਲੋਕਾਂ ਦੀ ਮੌਤ ਝਾਰਖੰਡ ਦੇ ਪਲਾਮੂ ਵਿੱਚ ਤਲਾਬ ਵਿੱਚ ਡੁੱਬਣ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ ਬਿਹਾਰ ਵਿਚ ਬਦਮਾਸ਼ਾਂ ਨੇ ਲੋਕਾਂ ਘਰਾਂ `ਚ ਬੰਧਕ ਬਣਾਕੇ 10 ਲੱਖ ਦੇ ਗਹਿਣੇ ਲੁੱਟੇ ਭਾਰਤ ਨੂੰ ਆਪਣੇ ਗੁਆਂਢੀ ਦੇਸ਼ਾਂ ਨਾਲ ਚੰਗੇ ਅਤੇ ਆਸਾਨ ਸਬੰਧਾਂ ਦੀ ਉਮੀਦ ਨਹੀਂ ਕਰਨੀ ਚਾਹੀਦੀ : ਜੈਸ਼ੰਕਰ ਕਰਿਆਨੇ ਦੀ ਦੁਕਾਨ `ਚ ਵੇਚੀ ਜਾ ਰਹੀ ਸੀ ਸ਼ਰਾਬ, ਪੁਲਿਸ ਨੇ ਮਾਰਿਆ ਛਾਪਾ, ਦੁਕਾਨਦਾਰ ਗ੍ਰਿਫ਼ਤਾਰ ਅਹਿਮਦਾਬਾਦ ਜਹਾਜ਼ ਹਾਦਸੇ ਦੇ 177 ਮ੍ਰਿਤਕਾਂ ਦੇ ਡੀਐੱਨਏ ਮੈਚ, 124 ਲਾਸ਼ਾਂ ਪਰਿਵਾਰਾਂ ਨੂੰ ਸੌਪੀਆਂ ਭਾਰਤੀ ਨਾਗਰਿਕਾਂ ਨੂੰ ਤਹਿਰਾਨ ਛੱਡਣ ਤੇ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਦੀ ਸਲਾਹ ਅਮਰਨਾਥ ਯਾਤਰਾ ਦੇ ਰੂਟ ਨੂੰ ‘ਨੋ ਫਲਾਇੰਗ ਜ਼ੋਨ’ ਐਲਾਨਿਆ ਗਿਆ