Welcome to Canadian Punjabi Post
Follow us on

21

June 2025
ਬ੍ਰੈਕਿੰਗ ਖ਼ਬਰਾਂ :
ਕੈਨੇਡਾ ਪੋਸਟ ਨੇ ਦੂਜੀ ਸਭ ਤੋਂ ਵੱਡੀ ਯੂਨੀਅਨ ਨਾਲ ਕੀਤਾ ਸਮਝੌਤਾ, CUPW ਨਾਲ ਗੱਲਬਾਤ ਜਾਰੀਅਮਰੀਕਾ ਨਾਲ 30 ਦਿਨਾਂ ਵਿਚ ਕੋਈ ਡੀਲ ਨਾ ਹੋਈ ਤਾਂ ਕੈਨੇਡਾ ਅਮਰੀਕੀ ਸਟੀਲ ਅਤੇ ਐਲੂਮੀਨਮ 'ਤੇ ਟੈਰਿਫ਼ ਵਧਾਏਗਾ : ਕਾਰਨੀਈਰਾਨ ਅਤੇ ਇਜ਼ਰਾਈਲ ਵਿਚ ਫਸੇ ਨਾਗਰਿਕਾਂ ਨੂੰ ਕੱਢਣ ਲਈ ਗੁਆਂਢੀ ਦੇਸ਼ਾਂ `ਚ ਉਡਾਣਾਂ ਦੀ ਵਿਵਸਥਾ ਕਰ ਰਹੀ ਹੈ ਸਰਕਾਰ : ਆਨੰਦਪੂਰਬੀ-ਐਂਡ ਡਕੈਤੀ ਦੇ 2 ਸ਼ੱਕੀਆਂ ਦੀ ਭਾਲ ਕਰ ਰਹੀ ਓਟਵਾ ਪੁਲਿਸਓਟਵਾ ਏਅਰਪੋਰਟ ਅਥਾਰਟੀ ਨੇ ਰਿਵਰਸਾਈਡ ਡਰਾਈਵ 'ਤੇ ਪ੍ਰਸਤਾਵਿਤ ਰਿਹਾਇਸ਼ੀ ਵਿਕਾਸ ਦਾ ਕੀਤਾ ਵਿਰੋਧਫਸਟ ਨੇਸ਼ਨਜ਼ ਸੋਨੇ ਦੀ ਤਰ੍ਹਾਂ ਪਰ ਹਰ ਵੇਲੇ ਸਰਕਾਰ ਕੋਲ ਨਹੀਂ ਆ ਸਕਦੇ : ਫੋਰਡ4 ਦਿਨਾਂ ਦੀ ਖੋਜ ਮਗਰੋਂ ਤਿੰਨ ਸਾਲਾ ਬੱਚੀ ਜਿ਼ੰਦਾ ਅਤੇ ਤੰਦਰੁਸਤ ਮਿਲੀਡ੍ਰੇਟਨ ਵੈਲੀ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ `ਚ ਤਿੰਨ 'ਤੇ ਲੱਗੇ ਦੋਸ਼
 
ਭਾਰਤ

ਅਹਿਮਦਾਬਾਦ ਜਹਾਜ਼ ਹਾਦਸੇ ਦੇ 177 ਮ੍ਰਿਤਕਾਂ ਦੇ ਡੀਐੱਨਏ ਮੈਚ, 124 ਲਾਸ਼ਾਂ ਪਰਿਵਾਰਾਂ ਨੂੰ ਸੌਪੀਆਂ

June 18, 2025 01:33 AM

ਅਹਿਮਦਾਬਾਦ, 18 ਜੂਨ (ਪੋਸਟ ਬਿਊਰੋ): ਅਹਿਮਦਾਬਾਦ ਜਹਾਜ਼ ਹਾਦਸੇ ਦੇ 177 ਮ੍ਰਿਤਕਾਂ ਦੇ ਡੀਐੱਨਏ ਮੈਚ ਹੋ ਚੁੱਕੇ ਹਨ। 124 ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਅਹਿਮਦਾਬਾਦ ਸਿਵਲ ਹਸਪਤਾਲ ਦੇ ਸੁਪਰਡੈਂਟ ਰਾਕੇਸ਼ ਜੋਸ਼ੀ ਅਨੁਸਾਰ, ਬੁੱਧਵਾਰ ਸਵੇਰ ਤੱਕ 21 ਲਾਸ਼ਾਂ ਸੌਂਪ ਦਿੱਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ 12 ਪਰਿਵਾਰ ਡੀਐੱਨਏ ਨਤੀਜੇ ਦੀ ਉਡੀਕ ਕਰ ਰਹੇ ਹਨ। 4 ਲਾਸ਼ਾਂ ਸੌਂਪਣ ਵਿੱਚ ਕਾਨੂੰਨੀ ਰੁਕਾਵਟ ਹੈ, ਜਿਸਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ ਅਤੇ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਹਾਦਸੇ ਵਾਲੇ ਦਿਨ 71 ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਇਨ੍ਹਾਂ ਵਿੱਚੋਂ 42 ਨੂੰ ਛੁੱਟੀ ਦੇ ਦਿੱਤੀ ਗਈ ਸੀ। ਇਸ ਸਮੇਂ ਨੌਂ ਮਰੀਜ਼ ਦਾਖਲ ਹਨ।
ਇਸ ਦੌਰਾਨ, ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਜਹਾਜ਼ ਦੇ ਪਾਇਲਟ ਕੈਪਟਨ ਸੁਮਿਤ ਸੱਭਰਵਾਲ ਦਾ ਅੰਤਿਮ ਸੰਸਕਾਰ ਮੁੰਬਈ ਵਿੱਚ ਕੀਤਾ ਗਿਆ। ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਨੂੰ ਆਖਰੀ ਵਾਰ ਦੇਖਣ ਲਈ ਆਏ ਸਨ।
ਹਾਦਸਾਗ੍ਰਸਤ ਹੋਇਆ ਬੋਇੰਗ ਅਮਰੀਕਾ ਵਿੱਚ ਬਣਿਆ ਸੀ। ਇਸ ਲਈ, ਅਮਰੀਕੀ ਏਜੰਸੀ ਯੂਨਾਈਟਿਡ ਸਟੇਟਸ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (ਐੱਨਟੀਐੱਸਬੀ) ਨੇ ਵੀ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਨੇ ਸੋਮਵਾਰ ਨੂੰ ਵੀ ਮੌਕੇ ਦਾ ਦੌਰਾ ਕੀਤਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤੀ ਨਾਗਰਿਕਾਂ ਨੂੰ ਤਹਿਰਾਨ ਛੱਡਣ ਤੇ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਦੀ ਸਲਾਹ ਅਮਰਨਾਥ ਯਾਤਰਾ ਦੇ ਰੂਟ ਨੂੰ ‘ਨੋ ਫਲਾਇੰਗ ਜ਼ੋਨ’ ਐਲਾਨਿਆ ਗਿਆ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਅੱਗੇ ਪੇਸ਼ ਨਹੀਂ ਹੋਏ ਵਾਡਰਾ ਏਅਰ ਇੰਡੀਆ ਦੇ ਜਹਾਜ਼ ਵਿੱਚ ਤਕਨੀਕੀ ਖਰਾਬੀ ਕਾਰਨ ਅਹਿਮਦਾਬਾਦ-ਲੰਡਨ ਉਡਾਨ ਕੀਤੀ ਰੱਦ ਅਜਮੇਰ ਵਿੱਚ 2 ਸਾਲਾ ਬੱਚੀ ਨੇ ਢਿੱਡ ਵਿਚ ਲੰਘਾ ਲਈ ਝਾਂਜਰ, 12 ਘੰਟਿਆਂ ਬਾਅਦ ਡਾਕਟਰਾਂ ਨੇ ਕੱਢੀ ਮਸ਼ਹੂਰ ਹਰਿਆਣਵੀ ਮਾਡਲ ਸ਼ੀਤਲ ਉਰਫ਼ ਸਿੰਮੀ ਚੌਧਰੀ ਦਾ ਕਤਲ, ਨਹਿਰ `ਚੋਂ ਮਿਲੀ ਲਾਸ਼ ਬਿਹਾਰ ਵਿਚ ਸੜਕ ਹਾਦਸੇ ਵਿਚ ਪੰਜ ਜਣਿਆਂ ਦੀ ਮੌਤ, ਗੱਡੀ ਦਾ ਟਾਇਰ ਫਟਣ ਕਾਰਨ ਹੋਇਆ ਹਾਦਸਾ ਭਾਰਤ `ਚ ਜਨਗਣਨਾ ਸੰਬੰਧੀ ਨੋਟੀਫਿਕੇਸ਼ਨ ਜਾਰੀ, 16 ਭਾਸ਼ਾਵਾਂ ਵਿਚ ਹੋਵੇਗੀ ਮੋਬਾਈਲ ਐਪ ਰੋਹਤਕ ਵਿੱਚ ਐੱਸਡੀਐੱਮ ਦੀ ਚੱਲਦੀ ਬੋਲੈਰੋ ਗੱਡੀ ਨੂੰ ਲੱਗੀ ਅੱਗ, ਐੱਸਡੀਐੱਮ ਵੀ ਸਨ ਸਵਾਰ ਕੇਦਾਰਨਾਥ ਨੇੜੇ ਹੈਲੀਕਾਪਟਰ ਹਾਦਸੇ `ਚ ਦੋ ਸਾਲ ਦੇ ਬੱਚੇ ਸਮੇਤ 7 ਮੌਤਾਂ