ਪਟਨਾ, 16 ਜੂਨ (ਪੋਸਟ ਬਿਊਰੋ): ਬਿਹਾਰ ਦੇ ਸਾਰਨ ਵਿੱਚ ਇੱਕ ਸੜਕ ਹਾਦਸਾ ਵਾਪਰਿਆ ਹੀ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। 15 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਮ੍ਰਿਤਕਾਂ ਵਿੱਚ ਤਿੰਨ ਔਰਤਾਂ ਅਤੇ ਇੱਕ ਬੱਚਾ ਸ਼ਾਮਿਲ ਹੈ। ਜ਼ਖਮੀਆਂ ਵਿੱਚੋਂ 2 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਪਟਨਾ ਰੈਫਰ ਕਰ ਦਿੱਤਾ ਗਿਆ ਹੈ।
ਇਹ ਹਾਦਸਾ ਛਪਰਾ-ਹਾਜੀਪੁਰ -19 `ਤੇ ਵਾਪਰਿਆ। ਨਯਾਗਾਓਂ ਥਾਣਾ ਖੇਤਰ ਦੇ ਬਾਜਿਤਪੁਰ ਚਾਰ-ਮਾਰਗੀ `ਤੇ ਇੱਕ ਪਿਕਅੱਪ ਵੈਨ ਪਲਟ ਗਈ।ਦੱਸਿਆ ਜਾ ਰਿਹਾ ਹੈ ਕਿ ਗੱਡੀ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ। ਬਾਜੀਤਪੁਰ ਨੇੜੇ ਅਚਾਨਕ ਪਿਕਅੱਪ ਦਾ ਟਾਇਰ ਫਟ ਗਿਆ, ਜਿਸ ਕਾਰਨ ਗੱਡੀ ਸੰਤੁਲਨ ਗੁਆ ਬੈਠੀ ਅਤੇ ਪਲਟ ਗਈ।ਸਾਰੇ ਲੋਕ ਡਿਘਵਾੜਾ ਤੋਂ ਮੱਕੀ ਲੱਦ ਕੇ ਆਏ ਸਨ ਅਤੇ ਇਸਨੂੰ ਭੁੰਨੇ ਜਾਣ ਲਈ ਹਾਜੀਪੁਰ ਜਾ ਰਹੇ ਸਨ। ਸੂਚਨਾ ਮਿਲਦੇ ਹੀ ਡਾਇਲ 112 ਪੁਲਿਸ ਟੀਮ ਮੌਕੇ `ਤੇ ਪਹੁੰਚ ਗਈ।