Welcome to Canadian Punjabi Post
Follow us on

29

June 2025
ਬ੍ਰੈਕਿੰਗ ਖ਼ਬਰਾਂ :
ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ
 
ਭਾਰਤ

ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ

June 24, 2025 08:47 AM

ਨਵੀਂ ਦਿੱਲੀ, 24 ਜੂਨ (ਪੋਸਟ ਬਿਊਰੋ): ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਦੀ ਨਵੀਂ ਲਾਂਚ ਤਾਰੀਖ ਦਾ ਖੁਲਾਸਾ ਹੋ ਗਿਆ ਹੈ। ਹੁਣ ਇਹ ਮਿਸ਼ਨ 25 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 12:01 ਵਜੇ ਪੁਲਾੜ ਲਈ ਰਵਾਨਾ ਹੋਵੇਗਾ। ਇਸਦੀ ਡੌਕਿੰਗ 26 ਜੂਨ ਨੂੰ ਸ਼ਾਮ 4:30 ਵਜੇ ਹੋਵੇਗੀ। ਨਾਸਾ ਦੁਆਰਾ ਮੰਗਲਵਾਰ ਨੂੰ ਇਸਦੀ ਪੁਸ਼ਟੀ ਕੀਤੀ ਗਈ।
ਫਾਲਕਨ 9 ਰਾਕੇਟ `ਤੇ ਲਾਂਚ ਕਰਨ ਤੋਂ ਬਾਅਦ, ਚਾਲਕ ਦਲ ਨੂੰ ਇੱਕ ਨਵੇਂ ਸਪੇਸਐਕਸ ਡਰੈਗਨ ਪੁਲਾੜ ਯਾਨ ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਭੇਜਿਆ ਜਾਵੇਗਾ। ਐਕਸੀਅਮ ਮਿਸ਼ਨ 4 (ਐਕਸੀਅਮ-4) ਵਿੱਚ, ਚਾਰ ਦੇਸ਼ਾਂ ਦੇ ਚਾਰ ਪੁਲਾੜ ਯਾਤਰੀ 14 ਦਿਨਾਂ ਲਈ ਪੁਲਾੜ ਸਟੇਸ਼ਨ ਜਾ ਰਹੇ ਹਨ।
ਸ਼ੁਭਾਂਸ਼ੂ ਆਈਐਸਐਸ ਦਾ ਦੌਰਾ ਕਰਨ ਵਾਲੇ ਪਹਿਲੇ ਅਤੇ ਪੁਲਾੜ ਵਿੱਚ ਜਾਣ ਵਾਲੇ ਦੂਜੇ ਭਾਰਤੀ ਹੋਣਗੇ। ਇਸ ਤੋਂ ਪਹਿਲਾਂ, ਰਾਕੇਸ਼ ਸ਼ਰਮਾ ਨੇ 1984 ਵਿੱਚ ਸੋਵੀਅਤ ਯੂਨੀਅਨ ਦੇ ਪੁਲਾੜ ਯਾਨ ਤੋਂ ਪੁਲਾੜ ਦੀ ਯਾਤਰਾ ਕੀਤੀ ਸੀ।
ਐਕਸੀਅਮ-4 ਮਿਸ਼ਨ ਦੀ ਅਗਵਾਈ ਕਮਾਂਡਰ ਪੈਗੀ ਵਿਟਸਨ ਕਰ ਰਹੇ ਹਨ, ਜਿਸ ਵਿੱਚ ਸ਼ੁਕਲਾ ਮਿਸ਼ਨ ਪਾਇਲਟ ਹਨ। ਹੰਗਰੀ ਦੇ ਟਿਬੋਰ ਕਾਪੂ ਅਤੇ ਪੋਲੈਂਡ ਦੇ ਸਲਾਵੋਜ ਉਜ਼ਨਾਂਸਕੀ-ਵਿਸਨੀਵਸਕੀ ਮਿਸ਼ਨ ਮਾਹਰ ਹਨ।
ਲਾਂਚਿੰਗ 29 ਮਈ, 8 ਜੂਨ, 10 ਜੂਨ, 11 ਜੂਨ, 12 ਜੂਨ ਅਤੇ 22 ਜੂਨ ਲਈ ਵੀ ਤਹਿ ਕੀਤੀ ਗਈ ਸੀ, ਪਰ ਆਈਐਸਐਸ ਦੇ ਜ਼ਵੇਜ਼ਦਾ ਸੇਵਾ ਮਾਡਿਊਲ ਦੇ ਪਿਛਲੇ ਹਿੱਸੇ ਵਿੱਚ ਹਾਲ ਹੀ ਵਿੱਚ ਕੀਤੇ ਗਏ ਮੁਰੰਮਤ ਦੇ ਕੰਮ ਦੀ ਸਮੀਖਿਆ ਅਤੇ ਸੁਰੱਖਿਆ ਜਾਂਚ ਲਈ ਇਸਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਐਕਸੀਅਮ-4 ਵਿੱਚ, ਚਾਰ ਦੇਸ਼ਾਂ ਦੇ ਚਾਰ ਪੁਲਾੜ ਯਾਤਰੀ 14 ਦਿਨਾਂ ਲਈ ਪੁਲਾੜ ਸਟੇਸ਼ਨ ਜਾ ਰਹੇ ਹਨ। ਸ਼ੁਭਾਂਸ਼ੂ ਆਈਐੱਸਐੱਸ ਜਾਣ ਵਾਲੇ ਪਹਿਲੇ ਅਤੇ ਪੁਲਾੜ ਵਿੱਚ ਜਾਣ ਵਾਲੇ ਦੂਜੇ ਭਾਰਤੀ ਹੋਣਗੇ। ਇਸ ਤੋਂ ਪਹਿਲਾਂ, ਰਾਕੇਸ਼ ਸ਼ਰਮਾ ਨੇ 1984 ਵਿੱਚ ਸੋਵੀਅਤ ਯੂਨੀਅਨ ਪੁਲਾੜ ਯਾਨ ਵਿੱਚ ਪੁਲਾੜ ਦੀ ਯਾਤਰਾ ਕੀਤੀ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ ਸਾਈਕਲ 'ਤੇ ਸਵਾਰ ਪਤੀ, ਤਨੀ ਤੇ ਬੇਟੀ `ਤੇ ਪਲਟਿਆ ਮੂੰਗਫਲੀ ਦੇ ਛਿਲਕੇ ਨਾਲ ਭਰਿਆ ਟਰੱਕ, ਮੌਤ 3 ਇੰਡੀਗੋ ਅਧਿਕਾਰੀਆਂ ਵਿਰੁੱਧ ਐੱਸਸੀ/ਐੱਸਟੀ ਐਕਟ ਤਹਿਤ ਮਾਮਲਾ ਦਰਜ, ਟ੍ਰੇਨੀ ਪਾਇਲਟ ਨੇ ਗੁਰੂਗ੍ਰਾਮ ਵਿੱਚ ਜਾਤੀ ਸੂਚਕ ਟਿੱਪਣੀਆਂ ਦਾ ਲਾਇਆ ਦੋਸ਼ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਵਿਰੁੱਧ ਐੱਫਆਈਆਰ