ਓਟਵਾ, 11 ਮਈ (ਪੋਸਟ ਬਿਊਰੋ) : ਓਰਲੀਨਜ਼ ਵਿੱਚ ਸ਼ੁੱਕਰਵਾਰ ਰਾਤ ਨੂੰ ਆਹਮੋ-ਸਾਹਮਣੇ ਟੱਕਰ ਤੋਂ ਬਾਅਦ ਚਾਰ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਪੈਰਾਮੈਡਿਕਸ ਦਾ ਕਹਿਣਾ ਹੈ ਕਿ ਜਿਸ ਇੱਕ 47 ਸਾਲਾ ਔਰਤ ਗੰਭੀਰ ਹੈ ਪਰ ਹਾਲਤ ਸਥਿਰ ਹੈ। ਪੈਰਾਮੈਡਿਕਸ ਨੂੰ ਰਾਤ ਕਰੀਬ 8:15 ਵਜੇ ਪੁਲਿਸ ਤੋਂ ਇੱਕ ਕਾਲ ਆਈ, ਜਿਸ ਵਿੱਚ ਜੀਨ-ਡੀ'ਆਰਕ ਬੁਲੇਵਾਰਡ ਅਤੇ ਇਨੇਸ ਰੋਡ ਦੇ ਚੌਰਾਹੇ 'ਤੇ ਦੋ ਵਾਹਨਾਂ ਵਿਚਕਾਰ ਆਹਮੋ-ਸਾਹਮਣੇ ਟੱਕਰ ਦੀ ਰਿਪੋਰਟ ਦਿੱਤੀ ਗਈ।
ਓਟਾਵਾ ਫਾਇਰ ਸਰਵਿਸਿਜ਼ ਦਾ ਕਹਿਣਾ ਹੈ ਕਿ ਜਦੋਂ ਅਮਲਾ ਘਟਨਾ ਸਥਾਨ 'ਤੇ ਪਹੁੰਚਿਆ ਤਾਂ ਉਨ੍ਹਾਂ ਦੇਖਿਆ ਕਿ ਟੱਕਰ ਤੋਂ ਬਾਅਦ ਵਾਹਨਾਂ ਦੇ ਏਅਰਬੈਗ ਖੁੱਲ੍ਹ ਚੁੱਕੇ ਸਨ। ਇੱਕ ਮਹਿਲਾ ਵਾਹਨ ਵਿੱਚ ਫਸੀ ਹੋਈ ਸੀ। ਅੱਗ ਬੁਝਾਊ ਅਮਲੇ ਨੇ ਰਾਤ ਕਰੀਬ 8:45 ਵਜੇ ਵਾਹਨ ਨੂੰ ਸਥਿਰ ਕੀਤਾ ਅਤੇ ਔਰਤ ਨੂੰ ਸੁਰੱਖਿਅਤ ਬਾਹਰ ਕੱਢਿਆ।