ਹੈਮਿਲਟਨ, 26 ਸਤੰਬਰ (ਪੋਸਟ ਬਿਊਰੋ) : ਕਥਿਤ ਤੌਰ ਉੱਤੇ ਸਕੂਲ ਵਿੱਚ ਕਾਲ ਕਰਕੇ ਬੰਬ ਦੀ ਧਮਕੀ ਦੇਣ ਵਾਲੇ 13 ਸਾਲਾ ਲੜਕੇ ਨੂੰ ਹੈਮਿਲਟਨ ਪੁਲਿਸ ਵੱਲੋਂ ਚਾਰਜ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਇਸ ਲੜਕੇ ਵੱਲੋਂ 26 ਸਤੰਬਰ ਨੂੰ ਮਾਊਂਟ ਐਲਬੀਅਨ ਐਲੀਮੈਂਟਰੀ ਸਕੂਲ ਨੂੰ ਕਾਲ ਕਰਕੇ ਬੰਬ ਹੋਣ ਦੀ ਧਮਕੀ ਦਿੱਤੀ ਗਈ ਸੀ। ਪੁਲਿਸ ਨੇ ਇੱਕ ਰਲੀਜ਼ ਵਿੱਚ ਦੱਸਿਆ ਕਿ ਜਦੋਂ ਸਕੂਲ ਦੇ ਲੋਕਲ ਪਤੇ ਤੋਂ ਕਾਲ ਨੂੰ ਟਰੇਸ ਕੀਤਾ ਗਿਆ ਤਾਂ ਪੁਲਿਸ ਇਸ ਲੜਕੇ ਤੱਕ ਪਹੁੰਚੀ ਤੇ ਉਸ ਨੇ ਇਹ ਮੰਨਿਆ ਕਿ ਕਾਲ ਉਸ ਵੱਲੋਂ ਹੀ ਕੀਤੀ ਗਈ ਸੀ।
ਹੈਮਿਲਟਨ ਪੁਲਿਸ ਨੇ ਦੱਸਿਆ ਕਿ ਬੰਬ ਦੀਆਂ ਧਮਕੀਆਂ ਤਾਜ਼ਾ ਗਰਮਾਇਆ ਹੋਇਆ ਮੁੱਦਾ ਹਨ। ਇਸ ਤਰ੍ਹਾਂ ਦੇ 16 ਮਾਮਲੇ 21 ਸਤੰਬਰ, 2023 ਤੋਂ ਹੁਣ ਤੱਕ ਸਾਹਮਣੇ ਆ ਚੁੱਕੇ ਹਨ।